ਅਗਸਟਾ ਵੈਸਟਲੈਂਡ: ਅਦਾਲਤ ਨੇ ਇਸਾਈ ਮਿਸ਼ੇਲ ਦੇ ਖਿਲਾਫ ਵਾਰੰਟ ਦਾ ਦਿਤਾ ਹੁਕਮ
Published : Dec 21, 2018, 5:47 pm IST
Updated : Dec 21, 2018, 5:48 pm IST
SHARE ARTICLE
 Patiala house court
Patiala house court

ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਅਗਸਤਾ ਵੇੈਸਟਲੈਂਡ ਘੋਪਲੇ ਦੇ ਬਿਚੋਲੇ  ਇਸਾਈ ਮਿਸ਼ੇਲ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜ਼ਾਰੀ ਕੀਤਾ ਹੈ। ਤੀਹਾੜ ਜੇਲ੍ਹ...

ਨਵੀਂ ਦਿਲੀ (ਭਾਸ਼ਾ): ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਅਗਸਤਾ ਵੇੈਸਟਲੈਂਡ ਘੋਪਲੇ ਦੇ ਬਿਚੋਲੇ ਇਸਾਈ ਮਿਸ਼ੇਲ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜ਼ਾਰੀ ਕੀਤਾ ਹੈ। ਤੀਹਾੜ ਜੇਲ੍ਹ ਅਧਿਕਾਰੀਆਂ ਵਲੋਂ ਉਸ ਨੂੰ ਕੱਲ ਕੋਰਟ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਮਿਸ਼ੇਲ ਦੀ ਰਿਮਾਂਡ ਬੁੱਧਵਾਰ ਨੂੰ ਖਤਮ ਹੋ ਚੁੱਕੀ ਹੈ। ਸੀਬੀਆਈ, ਮਿਸ਼ੇਲ ਤੋਂ ਪੁੱਛ-ਗਿੱਛ ਕਰ ਹੈਲੀਕਾਪਟਰ ਸੌਦੇ ਵਿੱਚ ਟਾਪ ਲੀਡਰਸ ਦਾ ਨਾਮ, ਜੋ ਕੋਡ ਵਰਡ 'ਚ ਲਿਖਿਆ ਸੀ, ਉਹ ਨਹੀਂ ਉਗਲਵਾ ਸਕੀ।

 Patiala house courtPatiala house court

ਰਿਮਾਂਡ ਦੌਰਾਨ ਜਾਂਚ ਏਜੰਸੀ ਨੇ ਮਿਸ਼ੇਲ ਦੇ ਸਾਹਮਣੇ ਚਾਰ-ਪੰਜ ਅਜਿਹੇ ਦਸਤਾਵੇਜ਼ ਰੱਖੇ, ਜਿਨ੍ਹਾਂ 'ਚ ਕੋਡ ਵਰਡ ਦੇ ਹਿਸਾਬ ਲੋਕਾਂ ਦੇ ਨਾਮ ਲਿਖੇ ਗਏ ਸਨ। ਇਸ ਤੋਂ ਇਲਾਵਾ ਕੁੱਝ ਅਜਿਹੇ ਦਸਤਾਵੇਜ, ਜਿਨ੍ਹਾਂ 'ਤੇ ਮਿਸ਼ੇਲ ਤੋਂ ਇਲਾਵਾ ਕੁੱਝ ਹੋਰ ਲੋਕਾਂ ਦੇ ਦਸਤਖਤ ਸਨ, ਉਸ ਨੇ ਉਨ੍ਹਾਂ ਨੂੰ ਵੀ ਪਛਾਨਣ ਤੋਂ ਮਨਾ ਕਰ ਦਿਤਾ ਸੀ।  ਸੂਤਰਾਂ ਮੁਤਾਬਕ ਦੱਸਿਆ ਸੀ ਕਿ ਤਿੰਨ ਦੇਸ਼ਾਂ ਤੋਂ ਜਾਂਚ ਏਜੰਸੀ ਨੇ ਅਗਸਤਾ ਵੈਸਟਲੈਂਡ ਡੀਲ ਨੂੰ ਲੈ ਕੇ ਜੋ ਸੀਕ੍ਰੇਟ ਦਸਤਾਵੇਜ਼ ਹਾਸਲ ਕੀਤੇ ਸਨ, ਉਨ੍ਹਾਂ 'ਤੇ ਵੀ ਮਿਸ਼ੇਲ ਨੇ ਚੁੱਪੀ ਰੱਖੀ ਹੈ।

ਦੂਜੇ ਪਾਸੇ ਸੂਤਰਾਂ ਨੇ ਦੱਸਿਆ ਸੀ ਕਿ ਮਿਸ਼ੇਲ ਦੇ ਸਾਹਮਣੇ ਕੰਪਨੀ ਜਾਂ ਉਸ ਦੇ ਅਹੁਦੇ ਦੇ ਅਧਿਕਾਰੀਆਂ ਨਾਲ ਜੁਡ਼ੀ ਕਈ ਫਾਇਲਾਂ ਰੱਖੀ ਗਈ ਸੀ। ਪੁੱਛ ਗਿਛ ਦੌਰਾਨ ਉਸ ਨੇ ਕਦੇ ਤੀਹ ਮਿੰਟ ਤੋਂ ਜ਼ਿਆਦਾ ਸਮਾਂ ਤੱਕ ਕਿਸੇ ਫਾਇਲ ਨੂੰ ਨਹੀਂ ਵੇਖਿਆ। ਮਿਸ਼ੇਲ ਦੇ ਵਕੀਲ ਮੁਤਾਬਕ, ਉਹ ਡਿਸਲੈਕਸੀਆ ਦੇ ਰੋਗ ਤੋਂ ਗ੍ਰਸਤ ਹੈ, ਇਸ ਲਈ ਲੰਬੇ ਸਮਾਂ ਤੱਕ ਉਹ ਦਸਤਾਵੇਜਾਂ ਨੂੰ ਨਹੀਂ ਵੇਖ ਸਕਦਾ ਹੈ। ਡਿਸਲੈਕਸੀਆ ਦੇ ਰੋਗ 'ਚ ਵਿਅਕਤੀ ਨੂੰ ਪੜ੍ਹਨ ਅਤੇ ਸ਼ਬਦਾਂ ਅਤੇ ਨਿਸ਼ਾਨਾਂ ਦੀ ਵਿਆਖਿਆ ਕਰਨ 'ਚ ਮੁਸ਼ਕਲ ਆਉਂਦੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement