
ਉਨ੍ਹਾਂ ਨੇ ਕਿਹਾ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਵਿਚ ਸ਼ਾਮਲ ਹੋਣ ਲਈ ਭਾਜਪਾ ਦੇ 10 ਵਿਧਾਇਕ ਸੰਪਰਕ ਵਿਚ ਹਨ।
ਮੁੰਬਈ : ਸੀਨੀਅਰ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਆਗੂ ਅਪਣੀ ਪਾਰਟੀ ਵਿਚ ਸ਼ਾਮਲ ਹੋਣਗੇ ਅਤੇ ਇਹ ਯਕੀਨੀ ਕਰਨਗੇ ਕਿ ਪਾਰਟੀ ਮਹਾਰਾਸ਼ਟਰ ਅੰਦਰ ਭਵਿੱਖ ਵਿਚ ਆਪਣੇ ਦਮ ਉੱਤੇ ਸਰਕਾਰ ਬਣਾਏ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਸੂਬਾ ਇਕਾਈ ਦੇ ਪ੍ਰਧਾਨ ਜੈਅੰਤ ਪਾਟਿਲ ਦੇ ਉਸ ਬਿਆਨ ਦੇ ਮੱਦੇਨਜ਼ਰ ਫੜਨਵੀਸ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਵਿਚ ਸ਼ਾਮਲ ਹੋਣ ਲਈ ਭਾਜਪਾ ਦੇ 10 ਵਿਧਾਇਕ ਸੰਪਰਕ ਵਿਚ ਹਨ।
Narinder modiਫੜਨਵੀਸ ਨੇ ਇਹ ਟਿਪਣੀ ਇਕ ਸਮਾਗਮ ਵਿਚ ਕੀਤੀ, ਜਿਥੇ ਨਾਸਿਕ ਤੋਂ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਬਾਲਾਸਾਹਿਬ ਸਾਨਪ ਭਾਜਪਾ ਵਿਚ ਸ਼ਾਮਲ ਹੋਏ। ਫੜਨਵੀਸ ਨੇ ਹਾਲਾਂਕਿ ਕਿਹਾ ਕਿ ਪਾਰਟੀਆਂ ਵਲੋਂ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਾਖ਼ੁਸ਼ ਵਿਧਾਇਕ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਸ਼ਾਸਕ ਗਠਜੋੜ ਨੂੰ ਨਾ ਛੱਡਣ।