
ਕਰਨਾਟਕ 'ਚ ਕਾਂਗਰਸ ਨੇ ਸੋਮਵਾਰ ਨੂੰ ਅਪਣੇ ਵਿਧਾਇਕ ਜੇ.ਐਨ. ਗਣੇਸ਼ ਨੂੰ ਮੁਅੱਤਲ ਕਰ ਦਿਤਾ ਹੈ...........
ਬੇਂਗਲੁਰੂ : ਕਰਨਾਟਕ 'ਚ ਕਾਂਗਰਸ ਨੇ ਸੋਮਵਾਰ ਨੂੰ ਅਪਣੇ ਵਿਧਾਇਕ ਜੇ.ਐਨ. ਗਣੇਸ਼ ਨੂੰ ਮੁਅੱਤਲ ਕਰ ਦਿਤਾ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਅਪਣੇ ਵਿਧਾਇਕ ਸਾਥੀ ਆਨੰਦ ਸਿੰਘ ਨਾਲ ਇਕ ਨਿਜੀ ਰਿਜ਼ੋਰਟ 'ਚ ਕਥਿਤ ਤੌਰ 'ਤੇ ਕੁਟਮਾਰ ਕੀਤੀ ਸੀ। ਜੇ.ਐਨ. ਗਣੇਸ਼ ਨੇ ਦਾਅਵਾ ਕੀਤਾ ਹੈ ਕਿ ਝੜੱਪ 'ਚ ਉਹ ਵੀ ਜ਼ਖ਼ਮੀ ਹੋਏ ਸਨ। ਕਾਂਗਰਸ ਦੇ ਦੋਹਾਂ ਵਿਧਾਇਕਾਂ ਵਿਚਕਾਰ ਹੋਈ ਕਥਿਤ ਝੜਪ ਕਰ ਕੇ ਅਪਣੇ ਸਾਰੀ ਵਿਧਾਇਕਾਂ ਨੂੰ ਇਕਜੁਟ ਰੱਖਣ ਦੀਆਂ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਸੀ।
ਸੂਬਾ ਕਾਂਗਰਸ ਨੇ ਇਕ ਬਿਆਨ 'ਚ ਕਿਹਾ ਕਿ ਘਟਨਾ ਦੇ ਸੰਦਰਭ 'ਚ ਗੰਭੀਰ ਦੋਸ਼ ਲਾਏ ਗਏ ਹਨ, ਇਸ ਲਈ ਕਰਨਾਟਕ ਸੂਬਾ ਕਾਂਗਰਸ ਕਮੇਟ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਉ ਦੇ ਹੁਕਮ 'ਤੇ ਵਿਧਾਇਕ ਜੇ.ਐਨ. ਗਣੇਸ਼ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਉਪ ਮੁੱਖ ਮੰਤਰੀ ਜੀ. ਪਰਮੇਸ਼ਵਰਾ ਦੀ ਅਗਵਾਈ 'ਚ ਇਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। (ਪੀਟੀਆਈ)