ਕੇਜਰੀਵਾਲ ਦੀ 'ਡਬਲ ਸੈਂਚਰੀ' : ਜਾਇਦਾਦ ਦੇ ਨਾਲ-ਨਾਲ ਕੇਸ ਵੀ ਹੋਏ ਦੁੱਗਣੇ!
Published : Jan 22, 2020, 5:14 pm IST
Updated : Jan 22, 2020, 5:14 pm IST
SHARE ARTICLE
file photo
file photo

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦਿਤੇ ਹਲਫ਼ੀਆ ਬਿਆਨ 'ਚ ਹੋਇਆ ਖੁਲਾਸਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ 'ਗ਼ਰੀਬ' ਸਿਆਸੀ ਆਗੂ ਵਜੋਂ ਜਾਣਿਆ ਜਾਂਦਾ ਹੈ। ਪਰ ਹੁਣ ਉਹ ਵੀ ਕਰੋੜਪਤੀਆਂ ਦੀ ਗਿਣਤੀ 'ਚ ਸ਼ੁਮਾਰ ਹੋਣ ਲੱਗ ਪਏ ਹਨ। ਭਾਵੇਂ ਉਨ੍ਹਾਂ ਦੀ 'ਸਾਦਗੀ' 'ਚ ਕੋਈ ਫ਼ਰਕ ਨਹੀਂ ਪਿਆ, ਪਰ ਜਾਇਦਾਦ ਦੁੱਗਣੀ ਜ਼ਰੂਰ ਹੋ ਗਈ ਹੈ।

PhotoPhoto

ਦਿੱਲੀ ਚੋਣਾਂ ਲਈ ਉਨ੍ਹਾਂ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਅਖ਼ੀਰਲੇ ਦਿਨ ਕਾਗ਼ਜ਼ ਭਰੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਜਮ੍ਹਾ ਕਰਵਾਏ ਗਏ ਹਲਫ਼ੀਆ ਬਿਆਨ ਮੁਤਾਬਕ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੀ ਜਾਇਦਾਦ ਡਬਲ ਸੈਂਚਰੀ ਮਾਰ ਕੇ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ਅਤੇ ਮੁਕੱਦਮੇ ਦਰਜ ਹੋਣ ਦੀ ਰਫ਼ਤਾਰ ਲਗਭਗ ਬਰਬਾਰ ਹੀ ਰਹੀ ਹੈ।

PhotoPhoto

ਜਿੱਥੇ ਉਨ੍ਹਾਂ ਦੀ ਜਾਇਦਾਦ ਦੁੱਗਣੀ ਹੋਈ ਹੈ, ਉਥੇ ਹੀ ਉਨ੍ਹਾਂ 'ਤੇ ਦਰਜ ਮੁਕੱਦਮਿਆਂ ਦੀ ਗਿਣਤੀ ਵੀ ਦੁੱਗਣੀ  ਹੋ ਗਈ ਹੈ। ਜਿੱਥੇ ਸਾਲ 2015 ਤੋਂ 2020 ਦੌਰਾਨ ਉਨ੍ਹਾਂ ਦੀ ਅਚੱਲ ਸੰਪਤੀ 92,00,000 ਲੱਖ ਤੋਂ ਵੱਧ ਕੇ 1,77,00,000 ਲੱਖ ਹੋ ਗਈ ਹੈ, ਉਥੇ ਹੀ ਉਨ੍ਹਾਂ ਖਿਲਾਫ਼ ਦਰਜ ਮੁਕੱਦਮੇ ਵੀ 7 ਤੋਂ ਵੱਧ ਕੇ 13 ਹੋ ਗਏ ਹਨ।

PhotoPhoto

ਹਲਫ਼ੀਆ ਬਿਆਨ ਮੁਤਾਬਕ ਕੇਜਰੀਵਾਲ ਦੀ ਸਾਲਾਨਾ ਆਮਦਨ 2 ਲੱਖ 81 ਹਜ਼ਾਰ ਤਿੰਨ ਸੋ ਪਜੰਤਰ ਰੁਪਏ  ਹੋ ਗਈ ਹੈ ਜੋ ਪੰਜ ਸਾਲ ਪਹਿਲਾਂ 2 ਲੱਖ ਸੱਤ ਹਜ਼ਾਰ 330 ਰੁਪਏ ਸੀ। ਇਸੇ ਤਰ੍ਹਾਂ ਉਨ੍ਹਾਂ ਦੀ ਚੱਲ ਸੰਪਤੀ 9 ਲੱਖ 95 ਹਜ਼ਾਰ 741 ਰੁਪਏ ਹੋ ਗਈ ਹੈ। ਇਸ ਵਿਚੋਂ 12 ਹਜ਼ਾਰ ਛੱਡ ਕੇ ਬਾਕੀ ਰਕਮ 5 ਵੱਖ ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਹੈ। ਜਦਕਿ ਪੰਜ ਸਾਲ ਪਹਿਲਾਂ ਉਨ੍ਹਾਂ ਕੋਲ 2 ਲੱਖ 26 ਹਜ਼ਾਰ, 005 ਰੁਪਏ ਦੀ ਚੱਲ ਸੰਪਤੀ ਸੀ।

PhotoPhoto

ਇਸੇ ਤਰ੍ਹਾਂ ਉਨ੍ਹਾਂ ਕੋਲ ਹੁਣ ਅਚਲ ਸੰਪਤੀ 1 ਕਰੋੜ 77 ਲੱਖ ਰੁਪਏ ਹਨ ਜੋ ਪੰਜ ਸਾਲ ਪਹਿਲਾਂ ਕਰੀਬ 92 ਲੱਖ ਰੁਪਏ ਸੀ। ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਕੋਲ ਨਾ ਉਸ ਸਮੇਂ ਕੋਈ ਵਾਹਨ ਸੀ ਤੇ ਨਾ ਹੀ ਹੁਣ ਹੈ। ਜਦਕਿ ਉਨ੍ਹਾਂ ਦੀ ਪਤਨੀ ਕੋਲ ਬਲੈਨੋ ਕਾਰ ਤੇ 380 ਗਰਾਮ ਸੋਨਾ ਹੈ। ਇਸ ਤੋਂ ਇਲਾਵਾ ਗਾਜ਼ੀਆਬਾਦ ਵਿਚ 1.4 ਕਰੋੜ ਦਾ ਇਕ ਪਲਾਟ ਵੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement