
ਦੋਵੇਂ ਪੱਖਾਂ ਦੇ ਰਿਸ਼ਤੇਦਾਰ ਰਹਿ ਗਏ ਹੈਰਾਨ
ਗੁਜਰਾਤ- ਸੂਰਤ ਵਿਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਹ ਕਿਸੇ ਫਿਲਮੀ ਸੀਨ ਵਾਂਗ ਜਾਪਦਾ ਹੈ। ਜਦੋਂ ਵਿਆਹ ਦੀਆਂ ਤਿਆਰੀਆਂ ਵਿਚ ਲਾੜੇ ਦਾ ਪਿਓ ਲਾੜੀ ਦੀ ਮਾਂ ਨੂੰ ਭਜਾ ਕੇ ਲੈ ਗਿਆ। ਇਸ ਘਟਨਾ ਤੋਂ ਬਾਅਦ ਦੋਵੇਂ ਪੱਖਾਂ ਦੇ ਰਿਸ਼ਤੇਦਾਰ ਹੈਰਾਨ ਰਹਿ ਗਏ ਅਤੇ ਵਿਆਹ ਰੋਕਣਾ ਪਿਆ।
File
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਵਾਨੀ ਵਿਚ ਇਕ ਦੂਜੇ ਨੂੰ ਪਸੰਦ ਕਰਦੇ ਸਨ। ਵਿਆਹ ਦੌਰਾਨ ਇਕ ਵਾਰ ਫਿਰ ਪੁਰਾਣਾ ਪਿਆਰ ਪਰਵਾਨ ਚੜਿਆ ਅਤੇ ਦੋਵਾਂ ਨੇ ਇਕ ਦੂਜੇ ਨਾਲ ਭੱਜਣ ਦਾ ਵੱਡਾ ਕਦਮ ਚੁੱਕ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਫਰਵਰੀ ਦੇ ਦੂਜੇ ਹਫ਼ਤੇ ਵਿਚ ਵਿਆਹ ਹੋਣਾ ਸੀ।
File
ਪਿਛਲੇ 10 ਦਿਨਾਂ ਤੋਂ ਲੜਕੇ ਦੇ 48 ਸਾਲ ਦੇ ਪਿਤਾ ਅਤੇ ਲੜਕੀ ਦੇ 46 ਸਾਲ ਦੀ ਮਾਂ ਗਾਇਬ ਦੱਸੇ ਜਾ ਰਹੇ ਹਨ। ਇਸ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਰੋਕਣੀਆਂ ਪਈਆਂ।ਮੀਡੀਆ ਰਿਪੋਰਟਾਂ ਮੁਤਾਬਕ ਲੜਕੇ ਦਾ ਪਰਿਵਾਰ ਕਟਾਰਗਾਮ ਇਲਾਕੇ ਵਿਚ ਰਹਿੰਦਾ ਹੈ।
File
ਉਥੇ ਲੜਕੀ ਦਾ ਘਰ ਨਵਸਾਰੀ ਇਲਾਕੇ ਵਿਚ ਹੈ। ਦੱਸ ਦਿਨਾਂ ਤੋਂ ਹੀ ਲੜਕੇ ਦਾ ਬਾਪ ਅਤੇ ਲੜਕੀ ਦੀ ਮਾਂ ਗਾਇਬ ਹਨ। ਪੁਲਿਸ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇਕੱਠੇ ਭੱਜ ਗਏ ਹਨ। ਦੋਵਾਂ ਦੇ ਇਕੱਠੇ ਗਾਇਬ ਹੋਣ ਕਾਰਨ ਰਿਸ਼ਤੇਦਾਰਾਂ ਨੂੰ ਨਾਮੋਸ਼ੀ ਝੱਲਣੀ ਪੈ ਰਹੀ ਹੈ।
File
ਲੜਕਾ ਲੜਕੀ ਦੀ ਇਕ ਸਾਲ ਪਹਿਲਾਂ ਮੰਗਣੀ ਹੋਈ ਸੀ। ਵਿਆਹ ਨੂੰ ਲੈ ਕੇ ਦੋਵਾਂ ਘਰਾਂ ਵਿਚ ਤਿਆਰੀਆਂ ਚੱਲ ਰਹੀਆਂ ਸਨ। ਪਰ ਵਿਆਹ ਤੋਂ ਇਕ ਮਹੀਨਾ ਪਹਿਲਾਂ ਇਸ ਤਰ੍ਹਾਂ ਲੜਕੇ ਦੇ ਪਿਤਾ ਅਤੇ ਲੜਕੀ ਦੀ ਮਾਤਾ ਦਾ ਭੱਜ ਜਾਣਾ ਸਾਰਿਆਂ ਨੂੰ ਇਕ ਵੱਡਾ ਝਟਕਾ ਦੇ ਗਿਆ।