
ਏਆਈਐੱਮਆਈਐੱਮ ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਕਿਹਾ ਕਿ ਭਾਜਪਾ ਉਹਨਾਂ ਨੂੰ ਹਲਵਾ ਸਮਝਣ ਦੀ ਭੁੱਲ ਕਰਦੀ ਹੈ ਪਰ ਉਹ ਹਲਵਾ ਨਹੀਂ ਲਾਲ ਮਿਰਚ ਹਨ
ਨਵੀਂ ਦਿੱਲੀ: ਏਆਈਐੱਮਆਈਐੱਮ ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਕਿਹਾ ਕਿ ਭਾਜਪਾ ਉਹਨਾਂ ਨੂੰ ਹਲਵਾ ਸਮਝਣ ਦੀ ਭੁੱਲ ਕਰਦੀ ਹੈ ਪਰ ਉਹ ਹਲਵਾ ਨਹੀਂ ਲਾਲ ਮਿਰਚ ਹਨ। ਓਵੈਸੀ ਨੇ ਬਜਟ ਦੀ ਛਪਾਈ ਪ੍ਰਕਿਰਿਆ ਤੋਂ ਪਹਿਲਾਂ ਹੋਣ ਵਾਲੀ ‘ਹਲਵਾ ਰਸਮ’ ‘ਤੇ ਹਮਲਾ ਬੋਲਿਆ ਹੈ।
Photo
ਓਵੈਸੀ ਨੇ ਕਿਹਾ ਕਿ ਹਲਵਾ ਤਾਂ ਅਰਬੀ ਸ਼ਬਦ ਹੈ ਪਰ ਵਿੱਤ ਮੰਤਰੀ ਉਸ ਦੀ ਪੂਜਾ ਕਰ ਰਹੀ ਸੀ, ਕੀ ਇਹ ਲੋਕ ਇਸ ਦਾ ਵੀ ਨਾਂਅ ਬਦਲ ਦੇਣਗੇ। ਦੱਸ ਦਈਏ ਕਿ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ 1 ਫਰਵਰੀ ਨੂੰ ਆਉਣ ਵਾਲਾ ਹੈ। ਇਸ ਦੇ ਲਈ ਹਲਵਾ ਰਸਮ ਦੇ ਨਾਲ ਬਜਟ ਛਪਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
Photo
ਸੋਮਵਾਰ ਨੂੰ ਨਾਰਥ ਬਲਾਕ ਸਥਿਤ ਵਿੱਤ ਮੰਤਰਾਲੇ ਦੇ ਦਫਤਰ ਵਿਚ ਹਲਵਾ ਰਸਮ ਦੀ ਪ੍ਰਕਿਰਿਆ ਹੋਈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਵਿੱਤ ਮੰਤਰਾਲੇ ਵਿਚ ਲੋਹੇ ਦੀ ਕੜਾਹੀ ਵਿਚ ਹਲਵਾ ਬਣਾਇਆ ਗਿਆ।
Photo
ਇਸ ਨੂੰ ਕਰਮਚਾਰੀਆਂ ਦੇ ਨਾਲ-ਨਾਲ ਵਿੱਤ ਮੰਤਰੀ ਨੂੰ ਵੀ ਪਰੋਸਿਆ ਗਿਆ। ਇਸ ਹਲਵੇ ਨੂੰ ਖਾਣ ਦੇ ਨਾਲ ਹੀ ਸਾਰੇ ਅਧਿਕਾਰੀ ਮੰਤਰੀ ਦਫਤਰ ਵਿਚ ਬੰਦ ਹੋ ਜਾਂਦੇ ਹਨ। ਇਸ ਪੂਰੀ ਪ੍ਰਕਿਰਿਆ ‘ਤੇ ਨਿਸ਼ਾਨਾ ਬੋਲਦੇ ਹੋਏ ਓਵੈਸੀ ਨੇ ਕਿਹਾ, ‘ਹਲਵਾ ਇਕ ਅਰਬੀ ਸ਼ਬਦ ਹੈ ਅਤੇ ਵਿੱਤ ਮੰਤਰੀ ਇਸ ਦੌਰਾਨ ਪੂਜਾ ਕਰ ਰਹੀ ਸੀ, ਕੀ ਹੁਣ ਇਹ ਲੋਕ ਅਰਬੀ ਹੋ ਗਏ, ਹੁਣ ਇਹ ਲੋਕ ਇਸ ਦਾ ਵੀ ਨਾਂਅ ਬਦਲ ਦੇਣਗੇ। ਭਾਜਪਾ ਸਮਝਦੀ ਹੈ ਕਿ ਮੈਂ ਹਲਵਾ ਹਾਂ ਪਰ ਮੈਂ ਲਾਲ ਮਿਰਚ ਹਾਂ’।
Photo
ਅਸਦੂਦੀਨ ਓਵੈਸੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀਏਏ ਸਮੇਤ ਕਈ ਮੁੱਦਿਆਂ ‘ਤੇ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ। ਓਵੈਸੀ ਨੇ ਦੇਸ਼ ਦੀ ਡਿੱਗਦੀ ਆਰਥਕ ਵਿਕਾਸ ਦਰ ‘ਤੇ ਵੀ ਹਮਲਾ ਕੀਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਵਿਸ਼ਵ ਆਰਥਕ ਮੰਚ ਦੇ ਸਲਾਨਾ ਸ਼ਿਖਰ ਸੰਮੇਲਨ ਵਿਚ ਜਾਰੀ ਅਪਣੀ ਰਿਪੋਰਟ ਵਿਚ ਅਨੁਮਾਨ ਜਤਾਇਆ ਹੈ ਕਿ ਭਾਰਤ ਦੀ ਵਿਕਾਸ ਦਰ 4.8 ਰਹੇਗੀ।