Haryana News: ਵਿਆਹ 'ਚ ਚੱਲੀ ਗੋਲੀ, ਮਿੰਟਾਂ ਵਿਚ ਹੀ ਪੈ ਗਿਆ ਭੜਥੂ
Published : Jan 22, 2024, 3:05 pm IST
Updated : Jan 22, 2024, 3:27 pm IST
SHARE ARTICLE
A shot fired at the wedding Haryana News in punjabi
A shot fired at the wedding Haryana News in punjabi

ਪੁਲਿਸ ਨੇ ਲਾੜੇ ਦੇ ਪਿਤਾ ਖਿਲਾਫ ਮਾਮਲਾ ਕੀਤਾ ਦਰਜ

A shot fired at the wedding Haryana News in punjabi  : ਹਰਿਆਣਾ ਦੇ ਸੋਨੀਪਤ 'ਚ ਇਕ ਵਿਆਹ 'ਚ ਗੋਲੀ ਚੱਲੀ। ਗੋਲੀਬਾਰੀ ਹੋਣ ਤੋਂ ਬਾਅਦ ਇਕਾਲੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੇ ਅਤੇ ਲੜਕੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਲੋਕ ਖ਼ੁਸ਼ੀ ਵਿੱਚ ਨੱਚ ਰਹੇ ਸਨ। ਗੋਲੀ ਵਿਆਹ 'ਚ ਨੱਚ ਰਹੇ ਨੌਜਵਾਨ ਨਾਲ ਖਹਿ ਕੇ ਲੰਘ ਗਈ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਰੋਹਤਕ ਪੀਜੀਆਈ ਲਿਜਾਇਆ ਗਿਆ। ਪੁਲਿਸ ਨੇ ਲਾੜੇ ਦੇ ਪਿਤਾ ਖਿਲਾਫ ਬੜੌਦਾ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ ਨਾਬਾਲਗ ਦੀ ਲਾਸ਼

ਜਾਣਕਾਰੀ ਮੁਤਾਬਕ ਰੋਹਤਕ ਜ਼ਿਲ੍ਹੇ ਦੇ ਬਹਿਲੰਭਾ ਪਿੰਡ ਦੇ ਨੌਜਵਾਨ ਅਜੇ ਦਾ ਵਿਆਹ ਸੋਨੀਪਤ ਦੇ ਮਦੀਨਾ ਪਿੰਡ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਬਹਿਲੰਭਾ ਤੋਂ ਬਰਾਤ 18 ਜਨਵਰੀ ਨੂੰ ਮਦੀਨਾ ਪਹੁੰਚੀ। ਵਿਆਹ ਦੀ ਬਰਾਤ ਵਿੱਚ ਬਹਿਲੰਭਾ ਦਾ ਸੰਦੀਪ ਵੀ ਆਇਆ ਸੀ। ਇਸ ਦੌਰਾਨ ਲਾੜੇ ਬਰਾਤ ਲੈ ਕੇ ਮਦੀਨਾ ਜਾ ਰਿਹਾ ਸੀ। ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ ਅਤੇ ਵਿਆਹ ਦੇ ਮਹਿਮਾਨ ਨੱਚ ਰਹੇ ਸਨ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਵਿਆਹ ਵਿਚ ਨੱਚ ਰਹੇ ਸੰਦੀਪ ਦੇ ਚਿਹਰੇ 'ਤੇ ਖਹਿ ਕੇ ਲੰਘ ਗਈ। ਇਸ ਨਾਲ ਉਥੇ ਹਲਚਲ ਮਚ ਗਈ।

ਇਹ ਵੀ ਪੜ੍ਹੋ: Rajasthan Accident News: ਇਕੱਠੇ ਘੁੰਮੇ, ਇਕੱਠੇ ਸ਼ਰਾਬ ਪੀਤੀ ਤੇ ਫਿਰ ਪੰਜਾਂ ਦੋਸਤਾਂ ਨੂੰ ਇਕੱਠਿਆਂ ਆਈ ਮੌਤ 

ਸੰਦੀਪ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਰੋਹਤਕ ਪੀਜੀਆਈ ਲਿਜਾਇਆ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਥਾਣਾ ਬੜੌਦਾ ਦੇ ਏਐਸਆਈ ਪ੍ਰਦੀਪ ਕੁਮਾਰ ਨੇ ਦਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਵਿਆਹ ਵਿਚ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜ਼ਖਮੀ ਨੌਜਵਾਨ ਸੰਦੀਪ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਦਲਬੀਰ ਦੇ ਖਿਲਾਫ਼ ਧਾਰਾ 285,337 ਆਈਪੀਸੀ ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from A shot fired at the wedding Haryana News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement