Ayodhya Ram Mandir: ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਅੱਜ, ਲਾੜੀ ਵਾਂਗ ਸਜਿਆ ਅਯੁੱਧਿਆ 
Published : Jan 22, 2024, 7:56 am IST
Updated : Jan 22, 2024, 7:56 am IST
SHARE ARTICLE
Ayodhya Ram Mandir
Ayodhya Ram Mandir

‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ

Ayodhya Ram Mandir: ਅਯੁਧਿਆ : ਅਯੁਧਿਆ ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੀ ਰਾਮ ਭਗਤ ਸਾਲਾਂ ਤੋਂ ਉਡੀਕ ਕਰ ਰਹੇ ਸਨ। ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸੋਮਵਾਰ ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਕ ਰਸਮਾਂ ਵਿਚ ਹਿੱਸਾ ਲੈਣਗੇ। ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ।

‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸਮਾਰੋਹ ਵਾਲੀ ਥਾਂ ’ਤੇ ਸੰਤਾਂ ਅਤੇ ਉੱਘੀਆਂ ਸ਼ਖਸੀਅਤਾਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਲੱਖਾਂ ਲੋਕਾਂ ਦੇ ਟੈਲੀਵਿਜ਼ਨ ਅਤੇ ਆਨਲਾਈਨ ਮੰਚਾਂ ’ਤੇ ਇਸ ਸਮਾਗਮ ਨੂੰ ਲਾਈਵ ਵੇਖਣ ਦੀ ਉਮੀਦ ਹੈ। 

ਇਸ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਤ ਸੂਬਿਆਂ ਅਤੇ ਉੜੀਸਾ ਨੇ ਛੁੱਟੀ ਦਾ ਐਲਾਨ ਕੀਤਾ ਹੈ, ਜਦਕਿ ਕੇਂਦਰ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅਧਿਕਾਰੀ ਭਗਵਾਨ ਰਾਮ ਦੇ ਜਨਮ ਸਥਾਨ ਅਯੁਧਿਆ ’ਚ ਤਿਆਰੀਆਂ ਨੂੰ ਅੰਤਮ ਛੋਹ ਦੇ ਰਹੇ ਹਨ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ’ਚ ਇਸ ਮੌਕੇ ’ਤੇ ਵਿਸ਼ੇਸ਼ ਜਸ਼ਨਾਂ ਦਾ ਐਲਾਨ ਕੀਤਾ ਗਿਆ ਹੈ। 

ਇਨ੍ਹਾਂ ਸਮਾਗਮਾਂ ਦਾ ਐਲਾਨ 22 ਜਨਵਰੀ ਨੂੰ ਵਾਸ਼ਿੰਗਟਨ ਡੀ.ਸੀ. ਤੋਂ ਲੈ ਕੇ ਪੈਰਿਸ ਅਤੇ ਸਿਡਨੀ ਤਕ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਜਾਂ ਹਿੰਦੂ ਪ੍ਰਵਾਸੀ ਸਮਾਜ ਵਲੋਂ 60 ਦੇਸ਼ਾਂ ’ਚ ਕੀਤੇ ਜਾ ਰਹੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ 14 ਜੋੜੇ ‘ਪ੍ਰਾਣ ਪ੍ਰਤਿਸ਼ਠਾ’ ਲਈ ‘ਯਜਮਾਨ’ ਹੋਣਗੇ। ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦਸਿਆ ਕਿ ਸਮਾਗਮ ਦੀਆਂ ਰਸਮਾਂ 16 ਜਨਵਰੀ ਨੂੰ ਸ਼ੁਰੂ ਹੋਈਆਂ ਸਨ, ਜੋ 21 ਜਨਵਰੀ ਨੂੰ ਸਮਾਪਤ ਹੋਣਗੀਆਂ।

ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮ ਲਲਾ ਦੀ 51 ਇੰਚ ਦੀ ਨਵੀਂ ਮੂਰਤੀ ਵੀਰਵਾਰ ਦੁਪਹਿਰ ਨੂੰ ਮੰਦਰ ਦੇ ਪਵਿੱਤਰ ਅਸਥਾਨ ’ਚ ਸਥਾਪਤ ਕੀਤੀ ਗਈ। ਕਪੜੇ ਨਾਲ ਢਕੀਆਂ ਅੱਖਾਂ ਵਾਲੀ ਨਵੀਂ ਮੂਰਤੀ ਦੀ ਪਹਿਲੀ ਤਸਵੀਰ ਸ਼ੁਕਰਵਾਰ ਨੂੰ ਜਾਰੀ ਕੀਤੀ ਗਈ ਸੀ। ਰਾਏ ਨੇ ਕਿਹਾ ਕਿ ਮੰਦਰ ’ਚ ਦਾਖ਼ਲਾ ਪੂਰਬ ਦਿਸ਼ਾ ਤੋਂ ਹੋਵੇਗਾ ਅਤੇ ਦੱਖਣ ਦਿਸ਼ਾ ਤੋਂ ਬਾਹਰ ਨਿਕਲਿਆ ਜਾਵੇਗਾ। ਮੰਦਰ ਦਾ ਪੂਰਾ ਢਾਂਚਾ ਤਿੰਨ ਮੰਜ਼ਿਲਾ ਹੋਵੇਗਾ। ਸ਼ਰਧਾਲੂਆਂ ਨੂੰ ਮੁੱਖ ਮੰਦਰ ਤਕ ਪਹੁੰਚਣ ਲਈ ਪੂਰਬੀ ਦਿਸ਼ਾ ਤੋਂ 32 ਪੌੜੀਆਂ ਚੜ੍ਹਨੀਆਂ ਪੈਣਗੀਆਂ। 

ਰਵਾਇਤੀ ਨਗਾਰਾ ਸ਼ੈਲੀ ਦਾ ਮੰਦਰ ਕੰਪਲੈਕਸ 380 ਫੁੱਟ ਲੰਮਾ (ਪੂਰਬ-ਪੱਛਮ ਦਿਸ਼ਾ), 250 ਫੁੱਟ ਚੌੜਾ ਅਤੇ 161 ਫੁੱਟ ਉੱਚਾ ਹੋਵੇਗਾ। ਮੰਦਰ ਦੀ ਹਰ ਮੰਜ਼ਿਲ 20 ਫੁੱਟ ਉੱਚੀ ਹੋਵੇਗੀ ਅਤੇ ਇਸ ’ਚ ਕੁਲ 392 ਥੰਮ੍ਹ ਅਤੇ 44 ਗੇਟ ਹੋਣਗੇ। ਸਰਕਾਰ ਇਸ ਖਾਸ ਦਿਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਸ਼ਹਿਰ ਦੇ ਹਰ ਕੋਨੇ ’ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਮੰਦਰ ਸ਼ਹਿਰ ਦੇ ਹਰ ਮੁੱਖ ਚੌਰਾਹੇ ’ਤੇ ਕੰਡਿਆਲੀ ਤਾਰਾਂ ਦੇ ਬੈਰੀਕੇਡ ਲਗਾਏ ਗਏ ਹਨ। ਰਸਾਇਣਕ, ਜੈਵਿਕ, ਰੇਡੀਓਐਕਟਿਵ ਅਤੇ ਪ੍ਰਮਾਣੂ ਹਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।     ਅਧਿਕਾਰੀਆਂ ਨੇ ਸ਼ੀਤ ਲਹਿਰ ਦੇ ਮੱਦੇਨਜ਼ਰ ਕਿਸੇ ਵੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਵਿਆਪਕ ਪ੍ਰਬੰਧ ਕੀਤੇ ਹਨ।

ਅਯੁੱਧਿਆ ਅਤੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜ ’ਚ ਬੈੱਡ ਰਾਖਵੇਂ ਰੱਖੇ ਗਏ ਹਨ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਮਾਹਰਾਂ ਨੇ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਸੰਸਥਾਵਾਂ ’ਚ ਡਾਕਟਰਾਂ ਨੂੰ ਸਿਖਲਾਈ ਦਿਤੀ ਹੈ। ਵਿਸ਼ਾਲ ਰਾਮ ਮੰਦਰ ਨੂੰ ਫੁੱਲਾਂ ਅਤੇ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਪੂਰਾ ਸ਼ਹਿਰ ਧਾਰਮਕ ਰੰਗਾਂ ’ਚ ਰੰਗਿਆ ਗਿਆ ਹੈ ਜਾਂ ਫਿਰ ‘ਅਯੁੱਧਿਆ ਰਾਮਮਾਇਆ ਬਣ ਰਿਹਾ ਹੈ’। 

ਮੰਦਰਾਂ ਦੇ ਸ਼ਹਿਰ ’ਚ ‘ਸ਼ੁਭ ਘੜੀ ਆਈ’, ‘ਰੈਡੀ ਹੈ ਅਯੁੱਧਿਆ ਧਾਮ ਵਿਰਾਜੇਂਗੇ, ਸ਼੍ਰੀ ਰਾਮ’, ‘ਰਾਮ ਫਿਰ ਲੌਟੇਂਗੇ’, ‘ਅਯੁੱਧਿਆ ’ਚ ਰਾਮ ਰਾਜ’ ਵਰਗੇ ਨਾਅਰੇ ਲਿਖੇ ਪੋਸਟਰ ਅਤੇ ਹੋਰਡਿੰਗ ਲੱਗੇ ਹੋਏ ਹਨ। ਰਾਮ ਮਾਰਗ, ਸਰਯੂ ਨਦੀ ਦੇ ਕਿਨਾਰੇ ਅਤੇ ਲਤਾ ਮੰਗੇਸ਼ਕਰ ਚੌਕ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਰਾਮਾਇਣ ਦੇ ਵੱਖ-ਵੱਖ ਸ਼ਲੋਕ ਵਾਲੇ ਪੋਸਟਰ ਵੀ ਲਗਾਏ ਗਏ ਹਨ। 

ਸੁਪਰੀਮ ਕੋਰਟ ਨੇ 9 ਨਵੰਬਰ, 2019 ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਅਪਣਾ ਫੈਸਲਾ ਸੁਣਾਉਂਦੇ ਹੋਏ ਵਿਵਾਦਿਤ ਥਾਂ ’ਤੇ ਮੰਦਰ ਬਣਾਉਣ ਅਤੇ ਅਯੁੱਧਿਆ ’ਚ ਕਿਸੇ ਪ੍ਰਮੁੱਖ ਸਥਾਨ ’ਤੇ ਮਸਜਿਦ ਬਣਾਉਣ ਲਈ ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਅਲਾਟ ਕਰਨ ਦਾ ਹੁਕਮ ਦਿਤਾ ਸੀ। ਦਸੰਬਰ 1992 ’ਚ ਕਾਰਸੇਵਕਾਂ ਨੇ ਵਿਵਾਦਿਤ ਥਾਂ ’ਤੇ ਬਾਬਰੀ ਮਸਜਿਦ ਢਾਹ ਦਿਤੀ ਸੀ।   

(For more news apart from Ayodhya Ram Mandir, stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement