
PM ਮੋਦੀ ਨੇ ਕਮਲ ਦੇ ਫੁੱਲ ਨਾਲ ਰਾਮ ਲਲਾ ਦੀ ਪੂਜਾ ਕੀਤੀ।
Ram Mandir Inauguration LIVE : ਅਯੋਧਿਆ - ਰਾਮ ਭਗਤਾਂ ਦੀ ਕਰੀਬ ਲੰਬੀ ਉਡੀਕ ਅੱਜ ਖ਼ਤਮ ਹੋ ਗਈ ਹੈ। ਭਗਵਾਨ ਸ਼੍ਰੀ ਰਾਮ ਹੁਣ ਅਯੁੱਧਿਆ ਵਿਚ ਬਿਰਾਜਮਾਨ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਵਿਚ ਰਾਮ ਲਲਾ ਦੀ ਮੂਰਤੀ ਪੂਜਾ ਕਰ ਦਿੱਤੀ ਹੈ ਤੇ ਅੱਖਾਂ ਤੋਂ ਵੀ ਪੱਟੀ ਹਟਾ ਦਿੱਤੀ ਗਈ ਹੈ ਉਹਨਾਂ ਨੇ ਕਮਲ ਦੇ ਫੁੱਲ ਨਾਲ ਉਨ੍ਹਾਂ ਦੀ ਪੂਜਾ ਕੀਤੀ। ਰਾਮਲਲਾ ਪੀਤੰਬਰਾ ਨਾਲ ਸੁਸ਼ੋਭਿਤ ਹੈ। ਉਸ ਨੇ ਆਪਣੇ ਹੱਥਾਂ ਵਿਚ ਕਮਾਨ ਅਤੇ ਤੀਰ ਫੜੇ ਹੋਏ ਹਨ।
ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਮਹਿਮਾਨ ਇਸ ਸਮਾਗਮ ਵਿਚ ਪਹੁੰਚੇ। ਇਨ੍ਹਾਂ ਵਿਚ ਸੰਘ ਮੁਖੀ ਮੋਹਨ ਭਾਗਵਤ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁਕੇਸ਼-ਨੀਤਾ ਅੰਬਾਨੀ, ਗੌਤਮ ਅਡਾਨੀ, ਅਮਿਤਾਭ ਬੱਚਨ, ਰਜਨੀਕਾਂਤ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10.25 ਵਜੇ ਅਯੁੱਧਿਆ ਪਹੁੰਚੇ। ਦੂਜੇ ਪਾਸੇ ਲਾਲ ਕ੍ਰਿਸ਼ਨ ਅਡਵਾਨੀ ਅਯੁੱਧਿਆ ਨਹੀਂ ਆਏ। ਪੂਜਾ ਦੌਰਾਨ ਫੌਜ ਦੇ ਹੈਲੀਕਾਪਟਰ ਤੋਂ ਅਯੁੱਧਿਆ 'ਚ ਫੁੱਲਾਂ ਦੀ ਵਰਖਾ ਕੀਤੀ ਗਈ।
PM Narendra Modi unveils the Ram Lalla idol at the Shri Ram Janmaboomi Temple in Ayodhya
— ANI (@ANI) January 22, 2024
#RamMandirAyodhya pic.twitter.com/qaunSkpyg1