Delhi Assembly Elections 2025 : ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅੱਗੇ ਮੱਧ ਵਰਗ ਲਈ ਰੱਖੀਆਂ 7 ਮੰਗਾਂ 

By : BALJINDERK

Published : Jan 22, 2025, 2:03 pm IST
Updated : Jan 22, 2025, 2:03 pm IST
SHARE ARTICLE
 Arvind Kejriwal
Arvind Kejriwal

Delhi Assembly Elections 2025 : ਕਿਹਾ -ਅਗਲਾ ਬਜਟ ਮੱਧ ਵਰਗ ਨੂੰ ਹੋਵੇ ਸਮਰਪਿਤ

Delhi Assembly Elections 2025 : ਦਿੱਲੀ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਚੋਣਾਂ 5 ਫਰਵਰੀ ਨੂੰ ਹੋਣੀਆਂ ਹਨ। ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ, ਬੁੱਧਵਾਰ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੱਧ ਵਰਗ ਸੰਬੰਧੀ ਕੇਂਦਰ ਸਰਕਾਰ ਅੱਗੇ ਸੱਤ ਮੰਗਾਂ ਰੱਖੀਆਂ। ਕੇਜਰੀਵਾਲ ਨੇ ਜਿਸਨੂੰ 'ਮਿਡਲ ਕਲਾਸ ਮੈਨੀਫੈਸਟੋ' ਦਾ ਨਾਮ ਦਿੱਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ 2 ਹਫ਼ਤੇ ਬਾਅਦ ਦੇਸ਼ ਦਾ ਅਗਲਾ ਬਜਟ ਆਉਣ ਵਾਲਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦਾ ਮੱਧ ਵਰਗ ਟੈਕਸ ਦਿੰਦਾ ਹੈ। ਸਰਕਾਰ ਸਿਰਫ਼ ਮੱਧ ਵਰਗ ਤੋਂ ਟੈਕਸ ਲੈਂਦੀ ਹੈ। ਪਰ ਇਸ ਵਰਗ ਨੂੰ ਸਰਕਾਰ ਤੋਂ ਕੀ ਮਿਲਦਾ ਹੈ? ਮੱਧ ਵਰਗ ਦੀ ਆਮਦਨ ਦਾ 50 ਪ੍ਰਤੀਸ਼ਤ ਸਿਰਫ ਟੈਕਸ ਦੇਣ 'ਤੇ ਖਰਚ ਹੁੰਦਾ ਹੈ। ਜਿਉਂਦੇ ਜੀਅ ਟੈਕਸ ਦੇਣਾ ਪੈਂਦਾ ਹੈ, ਮਰਨ ਤੋਂ ਬਾਅਦ ਵੀ ਟੈਕਸ ਦੇਣਾ ਪੈਂਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਧਰਮ ਅਤੇ ਜਾਤ ਦੇ ਨਾਮ 'ਤੇ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ ਪਰ ਦੇਸ਼ ਦਾ ਮੱਧ ਵਰਗ ਕਿਸੇ ਵੀ ਪਾਰਟੀ ਦੇ ਏਜੰਡੇ ਵਿੱਚ ਨਹੀਂ ਹੈ। ਮੱਧ ਵਰਗ ਟੈਕਸ ਅੱਤਵਾਦ ਦਾ ਸ਼ਿਕਾਰ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦਾ ਅਗਲਾ ਬਜਟ ਮੱਧ ਵਰਗ ਨੂੰ ਸਮਰਪਿਤ ਹੋਵੇ। ਇਸ ਲਈ ਸਾਡੀਆਂ ਸੱਤ ਨੁਕਾਤੀ ਮੰਗਾਂ ਹਨ।

1 ਸਿੱਖਿਆ ਬਜਟ 2% ਤੋਂ ਵਧਾ ਕੇ 10% ਕੀਤਾ ਜਾਣਾ ਚਾਹੀਦਾ ਹੈ। ਪ੍ਰਾਈਵੇਟ ਸਕੂਲਾਂ ’ਚ ਫੀਸਾਂ 'ਤੇ ਲਗਾਮ ਲਗਾਈ ਜਾਵੇ

2 ਉੱਚ ਸਿੱਖਿਆ ਲਈ ਸਬਸਿਡੀ ਅਤੇ ਸਕਾਲਰਸ਼ਿਪ ਦਿੱਤੀ ਜਾਵੇ
3. ਸਿਹਤ ਬਜਟ ਨੂੰ 10% ਤੱਕ ਵਧਾਇਆ ਜਾਣਾ ਚਾਹੀਦਾ ਹੈ। ਜੀਵਨ ਬੀਮੇ ਤੋਂ ਟੈਕਸ ਖ਼ਤਮ ਕੀਤਾ ਜਾਵੇ।
4. ਆਮਦਨ ਕਰ ਛੋਟ ਦੀ ਸੀਮਾ 7 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇ। 
5 ਜ਼ਰੂਰੀ ਵਸਤੂਆਂ ਤੋਂ ਜੀਐਸਟੀ ਹਟਾਇਆ ਜਾਵੇ।

6. ਬਜ਼ੁਰਗਾਂ ਲਈ ਇੱਕ ਚੰਗੀ ਰਿਟਾਇਰਮੈਂਟ ਅਤੇ ਪੈਨਸ਼ਨ ਯੋਜਨਾ ਹੋਣੀ ਚਾਹੀਦੀ ਹੈ,ਬਜ਼ੁਰਗਾਂ ਦਾ ਨਿੱਜੀ ਅਤੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਇਲਾਜ
ਇਲਾਜ ਹੋਵੇ
7. ਬਜ਼ੁਰਗ ਨਾਗਰਿਕਾਂ ਨੂੰ ਰੇਲ ਯਾਤਰਾ 'ਤੇ ਦੁਬਾਰਾ 50% ਛੋਟ ਦਿੱਤੀ ਜਾਵੇ।

(For more news apart from Arvind Kejriwal placed 7 demands for middle class before the central government News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement