
EPFO News: 8.74 ਲੱਖ ਨਵੇਂ ਮੈਂਬਰ ਕੀਤੇ ਸ਼ਾਮਲ
EPFO News: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨੇ ਨਵੰਬਰ 2024 ਲਈ ਅਸਥਾਈ ਪੇਰੋਲ ਡੇਟਾ ਜਾਰੀ ਕੀਤਾ ਹੈ, ਜਿਸ ਵਿਚ ਕੁੱਲ 14.63 ਲੱਖ ਮੈਂਬਰਾਂ ਦੇ ਜੋੜੇ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਕਤੂਬਰ 2024 ਦੇ ਪਿਛਲੇ ਮਹੀਨੇ ਦੇ ਮੁਕਾਬਲੇ ਚਾਲੂ ਮਹੀਨੇ ਦੌਰਾਨ ਕੁੱਲ ਮੈਂਬਰ ਜੋੜਨ ਵਿਚ 9.07% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਾਲ-ਦਰ-ਸਾਲ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਨਵੰਬਰ 2023 ਦੇ ਮੁਕਾਬਲੇ ਕੁੱਲ ਮੈਂਬਰਾਂ ਦੀ ਗਿਣਤੀ ’ਚ ਹੋਏ 4.88% ਦੇ ਵਾਧੇ ਨੂੰ ਦਰਸ਼ਾਉਂਦਾ ਹੈ, ਜੋ ਕਿ ਈਪੀਐਫ਼ਓ ਦੀਆਂ ਪ੍ਰਭਾਵਸ਼ਾਲੀ ਪਹਿਲਕਦਮੀਆਂ ਦੁਆਰਾ ਵਧੇ ਹੋਏ ਰੁਜ਼ਗਾਰ ਦੇ ਮੌਕਿਆਂ ਅਤੇ ਕਰਮਚਾਰੀਆਂ ਦੇ ਲਾਭਾਂ ਬਾਰੇ ਵਧੀ ਹੋਈ ਜਾਗਰੂਕਤਾ ਨੂੰ ਦਰਸ਼ਾਉਂਦਾ ਹੈ। ਈਪੀਐਫ਼ਓ ਨੇ ਨਵੰਬਰ 2024 ਵਿਚ ਲਗਭਗ 8.74 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ। ਅਕਤੂਬਰ 2024 ਦੇ ਪਿਛਲੇ ਮਹੀਨੇ ਦੀ ਤੁਲਨਾ ਵਿਚ ਨਵੇਂ ਮੈਂਬਰਾਂ ਦੀ ਗਿਣਤੀ ਵਿਚ 16.58% ਦਾ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ, ਨਵੰਬਰ 2023 ਤੋਂ ਲੈ ਕੇ ਸਾਲ ਦਰ ਸਾਲ ਹੋਏ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਨਵੇਂ ਮੈਂਬਰਾਂ ਦੀ ਗਿਣਤੀ ਵਿਚ 18.80% ਦਾ ਵਾਧਾ ਹੋਇਆ ਹੈ। ਨਵੀਂ ਮੈਂਬਰਸ਼ਿਪ ਵਿਚ ਇਸ ਵਾਧੇ ਦਾ ਕਾਰਨ ਰੋਜ਼ਗਾਰ ਦੇ ਵਧ ਰਹੇ ਮੌਕਿਆਂ, ਕਰਮਚਾਰੀ ਲਾਭ ਲਈ ਵਧਦੀ ਜਾਗਰੂਕਤਾ ਅਤੇ ਈਪੀਐਫ਼ਓ ਦੇ ਸਫ਼ਲ ਆਊਟਰੀਚ ਪ੍ਰੋਗਰਾਮ ਨੂੰ ਮੰਨਿਆ ਜਾ ਸਕਦਾ ਹੈ।