
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਵੀਰਵਾਰ ਨੂੰ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੀ ਨੀਂਹ ਮਜ਼ਬੂਤ ਹੈ
ਸਿਓਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੀ ਨੀਂਹ ਮਜ਼ਬੂਤ ਹੈ ਅਤੇ ਇਹ ਜਲਦ ਹੀ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਨ ਲਈ ਮੂਹਰੇ ਹੈ। ਮੋਦੀ ਇਥੇ ਭਾਰਤ-ਕੋਰਿਆ ਵਪਾਰ ਗੱਲਬਾਤ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ ਕਿ ਭਾਰਤ ਹੁਣ ਪਹਿਲਾ ਤੋਂ ਜ਼ਿਆਦਾ ਖੁੱਲ੍ਹੀ ਅਰਥ ਵਿਵਸਥਾ ਹੈ। ਪਿਛਲੇ 4 ਸਾਲਾ ਵਿਚ ਦੇਸ਼ ਵਿਚ 250 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਇਆ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਦੀ ਕੋਈ ਹੋਰ ਵੱਡੀ ਅਰਥ ਵਿਵਸਥਾ ਇਸ ਤਰ੍ਹਾਂ ਸਾਲ ਦਰ ਸਾਲ 7 ਫ਼ੀਸਦੀ ਦੇ ਵਾਧੇ ਨਾਲ ਨਹੀਂ ਵਧ ਸਕਦੀ। ਆਰਥਿਕ ਸੁਧਾਰਾਂ ਦੀ ਬਦੌਲਤ ਵਿਸ਼ਵ ਬੈਂਕ ਦੀ ਕਾਰੋਬਾਰ ਸੁਗਮਤਾ ਸੂਚੀ ਵਿਚ ਵੱਡੀ ਛਾਲ ਲਗਾਉਂਦੇ ਹੋਏ ਭਾਰਤ 77ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੋਦੀ ਨੇ ਕਿਹਾ ਕਿ ਅਗਲੇਸਾਲ ਤਕ ਉਨ੍ਹਾਂ ਨੇ ਭਾਰਤ ਨੂੰ ਚੋਟੀ ਦੇ 50 ਕਾਰੋਬਾਰ ਸੁਗਮਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦਾ ਟੀਚਾ ਰਖਿਆ ਹੈ। ਮੋਦੀ ਨੇ ਕਿਹਾ ਕਿ ਸਰਕਾਰ ਦਾ ਕੰਮ ਸਹਿਯੋਗ ਦੀ ਪ੍ਰਣਾਲੀ ਉਪਲੱਬਧ ਕਰਵਾਉਣਾ ਹੈ।