ਪ੍ਰਧਾਨ ਮੰਤਰੀ ਫ਼ਿਲਮ ਦੀ ਸ਼ੂਟਿੰਗ ਵਿਚ ਮਸਰੂਫ਼ ਸਨ : ਕਾਂਗਰਸ
Published : Feb 22, 2019, 10:15 am IST
Updated : Feb 22, 2019, 10:15 am IST
SHARE ARTICLE
Randeep Surjewala
Randeep Surjewala

ਪੁਲਵਾਮਾ ਹਮਲੇ 'ਤੇ ਦੇਸ਼ ਸਦਮੇ ਵਿਚ ਸੀ

ਨਵੀਂ ਦਿੱਲੀ : ਕਾਂਗਰਸ ਨੇ ਪੁਲਵਾਮਾ ਅਤਿਵਾਦੀ ਹਮਲੇ ਸਬੰਧੀ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਵਾਰ ਕੀਤਾ ਅਤੇ ਦੋਸ਼ ਲਾਇਆ ਕਿ ਜਦੋਂ ਦੇਸ਼ ਇਸ ਦਰਦਨਾਕ ਹਮਲੇ ਕਾਰਨ ਸਦਮੇ ਵਿਚ ਸੀ ਉਸ ਵੇਲੇ ਮੋਦੀ ਕਾਰਬੇਟ ਪਾਰਕ ਵਿਚ ਇਕ ਚੈਨਲ ਲਈ ਦਸਤਾਵੇਜ਼ੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। 
ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਪਣੀ ਸੱਤਾ ਬਚਾਉਣ ਲਈ ਜਵਾਨਾਂ ਦੀ ਸ਼ਹਾਦਤ ਅਤੇ 'ਰਾਜਧਰਮ' ਭੁੱਲ ਗਏ ਹਨ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਪੁਲਵਾਮਾ ਅਤਿਵਾਦੀ ਹਮਲੇ ਪ੍ਰਤੀ ਮੋਦੀ ਸਰਕਾਰ ਨਾ ਤਾਂ ਕੋਈ ਸਿਆਸੀ ਜਵਾਬ ਦੇ ਰਹੀ ਹੈ ਅਤੇ ਨਾ ਹੀ ਅਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। '' ਉਨ੍ਹਾਂ ਦਾਅਵਾ ਕੀਤਾ, ''ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸ਼ਹਾਦਤ ਦੇ ਅਪਮਾਨ ਦਾ ਜੋ ਉਦਾਹਰਣ ਨਰਿੰਦਰ ਮੋਦੀ ਜੀ ਨੇ ਪੁਲਵਾਮਾ ਹਮਲੇ ਮਗਰੋਂ ਪੇਸ਼ ਕੀਤਾ, ਅਜਿਹਾ ਕੋਈ ਉਦਾਹਰਣ ਪੂਰੀ ਦੁਨੀਆਂ ਵਿਚ ਨਹੀਂ। 

ਜਦੋਂ ਪੂਰਾ ਦੇਸ਼ ਬੀਤੀ 14 ਫ਼ਰਵਰੀ ਨੂੰ ਸਦਮੇ ਵਿਚ ਸੀ ਤਾਂ ਉਸ ਸਮੇਂ ਮੋਦੀ ਰਾਮਨਗਰ, ਨੈਨੀਤਾਲ ਦੇ ਕਾਰਬੇਟ ਨੈਸ਼ਨਲ ਪਾਰਕ ਵਿਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।'' ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਸਰਜੀਕਲ ਸਟਰਾਈਕ ਦਾ ਸਬੂਤ ਮੰਗਣ ਵਾਲੀ, ਫ਼ੌਜ ਮੁਖੀ 'ਤੇ ਘਟੀਆ ਦੋਸ਼ ਲਾਉਣ ਵਾਲੀ ਕਾਂਗਰਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਪਾਰਟੀ ਨੇ ਜ਼ੋਰ ਦਿਤਾ ਕਿ ਦੇਸ਼ ਨਰਿੰਦਰ ਮੋਦੀ ਦੀ ਹਿੰਮਤ 'ਤੇ, ਉਨ੍ਹਾਂ ਦਾ ਫ਼ੈਸਲਾ ਲੈਣ ਦੀ ਸਮਰਥਾ ਅਤੇ ਉਨ੍ਹਾਂ ਦੀ ਅਗਵਾਈ 'ਚ ਭਰੋਸਾ ਕਰਦਾ ਹੈ।

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਮੋਦੀ ਦੇ ਹੱਥਾਂ 'ਚ ਸੁਰੱਖਿਅਤ ਹੈ ਅਤੇ ਰਹੇਗਾ।  ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ, ਕਿਹਾ ਕਿ ਦੇਸ਼ ਦੀ ਸੁਰਖਿਆ 'ਤੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨੂੰ ਲੈ ਕੇ ਦੋਸ਼ ਲਾਉਣ ਨਾਲ ਦੇਸ਼ ਦੀ ਜਨਤਾ 'ਤੇ ਕੋਈ ਅਸਰ ਨਹੀਂ ਹੋਣ ਵਾਲਾ। (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement