
ਕਿਹਾ, ਸਾਡੇ ਕੋਲ ਪੌਪ ਸਟਾਰ ਹਨ, ਜੋ ਭਾਰਤੀ ਕਿਸਾਨਾਂ ਦੀ ਸਥਿਤੀ ’ਤੇ ਟਿਪਣੀ ਕਰ ਰਹੇ ਹਨ
ਵਾਇਨਾਡ (ਕੇਰਲ) : ਕਾਂਗਰਸ ਆਗੂ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਇਕਜੁਟਤਾ ਪ੍ਰਗਟ ਕਰਨ ਲਈ ਸੋਮਵਾਰ ਨੂੰ ਅਪਣੇ ਚੋਣ ਖੇਤਰ ’ਚ ਇਕ ਟਰੈਕਟਰ ਰੈਲੀ ’ਚ ਸ਼ਾਮਲ ਹੋਏ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਖੇਤੀ ਇਕਲੌਤਾ ਕਿੱਤਾ ਹੈ, ਜਿਸ ਦਾ ਸਬੰਧ ‘ਭਾਰਤ ਮਾਤਾ’ ਨਾਲ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰਨ, ਜਿਨ੍ਹਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲਾਗੂ ਕੀਤਾ ਹੈ।
Rahul Gandhi
ਵਾਇਨਾਡ ਜ਼ਿਲ੍ਹੇ ਦੇ ਥਿ੍ਰਕਕਾਈਪੱਟਾ ਤੋਂ ਮੁਤਿਲ ਵਿਚਾਲੇ 6 ਕਿਲੋਮੀਟਰ ਲੰਮੀ ਟਰੈਕਟਰ ਰੈਲੀ ਤੋਂ ਬਾਅਦ ਹੋਈ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪੂਰੀ ਦੁਨੀਆਂ ਭਾਰਤੀ ਕਿਸਾਨਾਂ ਦੀ ਪਰੇਸ਼ਾਨੀ ਦੇਖ ਸਕਦੀ ਹੈ ਪਰ ਦਿੱਲੀ ਦੀ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਪਾ ਰਹੀ ਹੈ।
rahul gandhi
ਰਾਹੁਲ ਨੇ ਕਿਹਾ ਕਿ ਸਾਡੇ ਕੋਲ ਪੌਪ ਸਟਾਰ ਹਨ, ਜੋ ਭਾਰਤੀ ਕਿਸਾਨਾਂ ਦੀ ਸਥਿਤੀ ’ਤੇ ਟਿਪਣੀ ਕਰ ਰਹੇ ਹਨ ਪਰ ਭਾਰਤ ਸਰਕਾਰ ਨੂੰ ਇਸ ’ਚ ਰੁਚੀ ਨਹੀਂ ਹੈ।
ਰਾਹੁਲ ਨੇ ਦੋਸ਼ ਲਗਾਇਆ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਭਾਰਤ ਦੀ ਖੇਤੀ ਵਿਵਸਥਾ ਨੂੰ ਬਰਬਾਦ ਕਰਨ ਅਤੇ ਪੂਰਾ ਕਾਰੋਬਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2-3 ਦੋਸਤਾਂ ਨੂੰ ਦੇਣ ਲਈ ਬਣਾਇਆ ਗਿਆ ਹੈ।
Rahul Gandhi
ਉਨ੍ਹਾਂ ਕਿਹਾ ਕਿ ਖੇਤੀ 40 ਲੱਖ ਕਰੋੜ ਰੁਪਏ ਨਾਲ ਦੇਸ਼ ਦਾ ਸੱਭ ਤੋਂ ਵੱਡਾ ਕਾਰੋਬਾਰ ਹੈ ਅਤੇ ਇਸ ਨਾਲ ਕਰੋੜਾਂ ਭਾਰਤੀਆਂ ਜੁੜੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ‘ਖੇਤੀ ਇਕਲੌਤਾ ਵਪਾਰ ਹੈ, ਜਿਸ ਦਾ ਸਬੰਧ ‘ਭਾਰਤ ਮਾਤਾ’ ਨਾਲ ਹੈ ਅਤੇ ਕੁੱਝ ਲੋਕ ਇਸ ਕਾਰੋਬਾਰ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।