
ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਮਾਮੂਲੀ ਝਗੜਾ ਵੀ ਹੋਇਆ ।
ਸ੍ਰੀਨਗਰ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਰੋਜ਼ਾਨਾ ਵੱਧ ਰਹੀਆਂ ਕੀਮਤਾਂ ਕਾਰਨ ਪਟਰੌਲ ਦਾ ਰੇਟ 100 ਰੁਪਏ ਨੇੜੇ ਢੁਕਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਵੀ ਸਭ ਤੋਂ ਉੱਚੇ ਪੱਧਰ ਵੱਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਅੱਜ ਜੰਮੂ ਕਸ਼ਮੀਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਕਾਂਗਰਸੀ ਵਰਕਰਾਂ ਨੇ ਜੰਮੂ ਵਿਚ ਰੋਸ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਮਾਮੂਲੀ ਝਗੜਾ ਵੀ ਹੋਇਆ ।
tweet
ਦਿੱਲੀ ਦੀ ਗੱਲ ਕਰੀਏ ਜੇਕਰ ਪੈਟਰੋਲ ਕਰੀਬ 91 ਰੁਪਏ ਤੱਕ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਤੋੜ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਵਿਚਕਾਰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਅੱਜ ਸਾਈਕਲ ਚਲਾ ਕੇ ਦਿੱਲੀ 'ਚ ਆਪਣੇ ਦਫ਼ਤਰ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਬਹੁਤ ਮੁਸ਼ਕਲ 'ਚ ਹੈ। ਆਮ ਲੋਕ ਜੋ ਰੋਜ਼ਾਨਾ ਮਹਿਸੂਸ ਕਰ ਰਹੇ ਹਨ, ਉਹ ਮੈਂ ਅੱਜ ਮਹਿਸੂਸ ਕਰ ਰਿਹਾ ਹੈ। ਵਾਡਰਾ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਲੋਕ ਸੜਕਾਂ 'ਤੇ ਆ ਗਏ ਹਨ।
protest
ਗੌਰਤਲਬ ਹੈ ਕਿ ਇਸ ਵਿਚਾਲੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਆਇਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾ ਕਾਰਨ ਤੇਲ ਦੇ ਘੱਟ ਉਤਪਾਦਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ। ਉਤਪਾਦਕ ਦੇਸ਼ ਵਧੇਰੇ ਮੁਨਾਫਾ ਲੈਣ ਲਈ ਘੱਟ ਤੇਲ ਦਾ ਉਤਪਾਦਨ ਕਰ ਰਹੇ ਹਨ। ਇਸ ਨਾਲ ਖਪਤਕਾਰ ਦੇਸ਼ਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ।