
ਦਿੱਲੀ ਦੇ ਜਗਤਪੁਰ ਇਲਾਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਨਵੀਂ ਦਿੱਲੀ : ਦਿੱਲੀ 'ਚ ਇਸ ਸਮੇਂ ਸ਼ਰਾਬ 'ਤੇ ਡਿਸਕਾਊਂਟ ਅਤੇ ਫ੍ਰੀ ਆਫਰ ਚੱਲ ਰਹੇ ਹਨ, ਜਿਸ ਕਾਰਨ ਸ਼ਰਾਬ ਦੇ ਠੇਕਿਆਂ 'ਤੇ ਭਾਰੀ ਭੀੜ ਇਕੱਠੀ ਹੋ ਰਹੀ ਹੈ, ਇਸੇ ਸਿਲਸਿਲੇ 'ਚ ਐਤਵਾਰ ਤੋਂ ਦਿੱਲੀ ਦੇ ਜਗਤਪੁਰੀ 'ਚ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਲੈਣ ਲਈ ਭੀੜ ਇਕੱਠੀ ਹੋ ਰਹੀ ਹੈ। ਸ਼ਾਮ ਨੂੰ ਕੁਝ ਲੋਕ ਆਏ, ਉਨ੍ਹਾਂ ਨੇ ਠੇਕਾ ਮੁਲਾਜ਼ਮ ਤੋਂ ਮੁਫ਼ਤ ਵਿਚ ਸ਼ਰਾਬ ਦੀ ਮੰਗ ਕੀਤੀ ਪਰ ਦੁਕਾਨਦਾਰ ਨੇ ਇਨਕਾਰ ਕਰ ਦਿੱਤਾ |
ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਵਿਰੋਧ ਵੀ ਕੀਤਾ ਗਿਆ, ਜਿਸ ਤੋਂ ਬਾਅਦ ਇਹ ਲੋਕ ਉਥੋਂ ਵਾਪਸ ਚਲੇ ਗਏ ਪਰ ਰਾਤ ਨੂੰ ਦੁਕਾਨ ਬੰਦ ਹੋਣ 'ਤੇ ਕਾਫੀ ਲੋਕ ਉਥੇ ਇਕੱਠੇ ਹੋ ਗਏ ਅਤੇ ਫਿਰ ਤੋਂ ਲੜਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਥੇ ਪਥਰਾਅ ਸ਼ੁਰੂ ਹੋ ਗਿਆ, ਜਿਸ ਕਾਰਨ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਅਤੇ ਦੁਕਾਨ 'ਤੇ ਕੰਮ ਕਰ ਰਹੇ ਕਰਮਚਾਰੀ ਜ਼ਖਮੀ ਹੋ ਗਏ, ਇਸ ਨੂੰ ਲੈ ਕੇ ਕਾਫੀ ਹਫੜਾ-ਦਫੜੀ ਮਚ ਗਈ, ਦਿੱਲੀ ਭਾਜਪਾ ਪ੍ਰਧਾਨ ਨੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ।
अपने ठेकों का हाल..
खुद ही देख लो केजरीवाल! pic.twitter.com/rewq9e3sFf
ਸੂਚਨਾ ਮਿਲਦੇ ਹੀ ਥਾਣਾ ਜਗਤਪੁਰੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਥਰਾਅ ਕਰ ਰਹੇ ਦੋਸ਼ੀਆਂ ਨੂੰ ਖਦੇੜ ਦਿੱਤਾ। ਇਸ ਹਮਲੇ 'ਚ 2 ਠੇਕਾ ਮੁਲਾਜ਼ਮ ਜ਼ਖਮੀ ਹੋ ਗਏ ਹਨ, ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਜਿਥੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ, ਉਥੇ ਹੀ ਕੁਝ ਹੋਰ ਦੋਸ਼ੀਆਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਨੂੰ ਪੁਲਿਸ ਜਲਦ ਹੀ ਫੜ ਲੈਣ ਦਾ ਦਾਅਵਾ ਕਰ ਰਹੀ ਹੈ।