‘ਇਤਰਾਜ਼ਯੋਗ’ ਸਮੱਗਰੀ ਹਟਾਉਣ ਤੋਂ ਇਨਕਾਰ ਕਰਨ ’ਤੇ ਵਿਕੀਪੀਡੀਆ ਦੇ 4 ਸੰਪਾਦਕਾਂ ਵਿਰੁਧ ਕੇਸ ਦਰਜ
Published : Feb 22, 2025, 10:17 am IST
Updated : Feb 22, 2025, 10:17 am IST
SHARE ARTICLE
Case filed against 4 editors of Wikipedia for refusing to remove 'objectionable' content
Case filed against 4 editors of Wikipedia for refusing to remove 'objectionable' content

ਮਹਾਰਾਸ਼ਟਰ ਸਾਈਬਰ ਪੁਲਿਸ ਨੇ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਲਈ ਕੀਤੀ ਕਾਰਵਾਈ

ਮੁੰਬਈ : ਮਹਾਰਾਸ਼ਟਰ ਸਾਈਬਰ ਪੁਲਿਸ ਨੇ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਲਈ ਵਿਕੀਪੀਡੀਆ ਦੇ ਘੱਟੋ-ਘੱਟ ਚਾਰ ਸੰਪਾਦਕਾਂ ਵਿਰੁਧ  ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ੁਕਰਵਾਰ  ਨੂੰ ਇਹ ਜਾਣਕਾਰੀ ਦਿਤੀ ।


ਨੋਡਲ ਏਜੰਸੀ ਨੇ ਕੈਲੀਫੋਰਨੀਆ ਸਥਿਤ ਵਿਕੀਮੀਡੀਆ ਫਾਊਂਡੇਸ਼ਨ ਨੂੰ ਨੋਟਿਸ ਭੇਜ ਕੇ ਵਿਕੀਪੀਡੀਆ ਤੋਂ ਸਮੱਗਰੀ ਹਟਾਉਣ ਦੀ ਬੇਨਤੀ ਕੀਤੀ ਸੀ। ਵਿਕੀਮੀਡੀਆ ਫਾਊਂਡੇਸ਼ਨ ਇਕ  ਗੈਰ-ਮੁਨਾਫਾ ਸੰਸਥਾ ਹੈ ਜੋ ਵਿਕੀਪੀਡੀਆ ਨੂੰ ਚਲਾਉਂਦੀ ਹੈ।


ਮਹਾਰਾਸ਼ਟਰ ਸਾਈਬਰ ਏਜੰਸੀ ਨੇ ਨੋਟਿਸ ਵਿਚ ਇਹ ਵੀ ਜ਼ਿਕਰ ਕੀਤਾ ਸੀ ਕਿ ਵਿਕੀਪੀਡੀਆ ਦੀ ਸਮੱਗਰੀ ਗਲਤ ਹੈ ਅਤੇ ਇਸ ਨਾਲ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ ਕਿਉਂਕਿ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸੰਭਾਜੀ ਮਹਾਰਾਜ ਨੂੰ ਭਾਰਤ ਵਿਚ ਪੂਜਿਆ ਜਾਂਦਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਵਿਕੀਪੀਡੀਆ ’ਤੇ  ਪੋਸਟ ਕੀਤੀ ਗਈ ਜਾਣਕਾਰੀ ਉਨ੍ਹਾਂ ਨੂੰ ਮੰਨਣ ਵਾਲਿਆਂ ਵਿਚ ਵੀ ਅਸੰਤੁਸ਼ਟੀ ਪੈਦਾ ਕਰ ਸਕਦੀ ਹੈ। 


ਉਨ੍ਹਾਂ ਕਿਹਾ ਕਿ ਸਮੱਗਰੀ ਨੂੰ ਹਟਾਉਣ ਬਾਰੇ ਵਿਕੀਮੀਡੀਆ ਵਲੋਂ  ਕੋਈ ਜਵਾਬ ਨਾ ਮਿਲਣ ’ਤੇ  ਮਹਾਰਾਸ਼ਟਰ ਸਾਈਬਰ ਪੁਲਿਸ ਨੇ ਘੱਟੋ-ਘੱਟ ਚਾਰ ਵਿਕੀਪੀਡੀਆ ਸੰਪਾਦਕਾਂ ਵਿਰੁਧ  ਆਈ.ਟੀ.  ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਇਤਰਾਜ਼ ਸੰਭਾਜੀ ਮਹਾਰਾਜ ਦੇ ਜੀਵਨ ’ਤੇ  ਆਧਾਰਤ  ਹਿੰਦੀ ਫਿਲਮ ‘ਛਵਾ’ ਦੇ ਪਿਛੋਕੜ ’ਚ ਆਈ ਹੈ। ਇਹ ਫਿਲਮ ਹਾਲ ਹੀ ’ਚ ਰਿਲੀਜ਼ ਹੋਈ ਹੈ।  (ਪੀਟੀਆਈ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement