
ਦਿੱਲੀ ਸਰਕਾਰ ਨੇ ਪੇਸ਼ ਕੀਤਾ ਪਹਿਲਾ ਗਰੀਨ ਬਜਟ
ਨਵੀਂ ਦਿੱਲੀ : ਦਿੱਲੀ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਸਾਲ 2017-18 ਲਈ ਅਪਣਾ ਬਜਟ ਪੇਸ਼ ਕਰ ਦਿਤਾ ਹੈ। ਵਿਧਾਨ ਸਭਾ ਵਿਚ ਮਨੀਸ਼ ਸਿਸੋਦੀਆ ਬਜਟ ਪੇਸ਼ ਕਰ ਰਹੇ ਹਨ। ਬਜਟ ਵਿਚ ਪੇਸ਼ ਕੀਤੀਆਂ ਗਈਆਂ ਇਹ ਗੱਲਾਂ :-
1- ਦਿੱਲੀ ਸਰਕਾਰ ਨੇ ਪੇਸ਼ ਕੀਤਾ ਪਹਿਲਾ ਗਰੀਨ ਬਜਟ
2- ਦਿੱਲੀ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਬਣਾਉਣ ਲਈ ਇਕ ਹਜ਼ਾਰ ਕਰੋੜ ਰੁਪਏ ਦਾ ਬਜਟ
3- ਮੁਹੱਲਾ ਕਲੀਨਿਕ ਦਾ ਬਜਟ ਵਧਾਇਆ ਗਿਆ
aap
4- ਦਿੱਲੀ ਵਾਸੀਆਂ ਲਈ ਬਿਹਤਰ ਇਲਾਜ ਦੀ ਵਿਵਸਥਾ ਕਰ ਰਹੇ ਹਾਂ- ਮਨੀਸ਼ ਸਿਸੋਦੀਆ
5- ਮਨੀਸ਼ ਸਿਸੋਦੀਆ ਨੇ ਕੁੱਲ 53 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ।
6- ਦਿੱਲੀ ਦੀ ਜੀ.ਡੀ.ਪੀ. 'ਚ 11.22 ਫ਼ੀ ਸਦੀ ਵਾਧੇ ਦਾ ਅਨੁਮਾਨ
7- ਦਿੱਲੀ 'ਚ ਸਰਵਿਸ ਸੈਕਟਰ ਦੀ ਹਿੱਸੇਦਾਰੀ ਕਾਫ਼ੀ ਅਹਿਮ ਹੈ- ਮਨੀਸ਼ ਸਿਸੋਦੀਆ
kejriwal
8- ਸਾਨੂੰ ਖ਼ੁਸ਼ੀ ਹੈ ਕਿ ਸਾਡਾ ਵਿਕਾਸ ਮਾਡਲ ਦਿੱਲੀ ਦੇ ਵਿਕਾਸ 'ਚ ਸਹਿਯੋਗ ਕਰ ਰਿਹਾ ਹੈ- ਮਨੀਸ਼ ਸਿਸੋਦੀਆ।
9- ਗਰੀਨ ਬਜਟ ਦੇ ਅਧੀਨ ਪੂਰੇ ਦਿੱਲੀ ਸ਼ਹਿਰ 'ਤ ਵਧ ਤੋਂ ਵਧ ਦਰੱਖ਼ਤ ਲਗਾਏ ਜਾਣਗੇ
10- ਦਿੱਲੀ ਸਰਕਾਰ ਦਾ ਬਜਟ: ਪ੍ਰਦੂਸ਼ਣ ਕੰਟਰੋਲ 'ਤੇ ਧਿਆਨ