
30 ਲੱਖ ਰੁਪਏ ਤੱਕ ਦੇ ਹੋਮ ਲੋਨ ਉੱਤੇ 12 ਈਏਮਆਈ ਉੱਤੇ ਛੁੱਟ ਦਿੱਤੀ ਜਾਵੇਗੀ
ਅਫੋਰਡੇਬਲ ਹਾਊਸਿੰਗ ਲਈ ਚੱਲ ਰਹੇ ਮੁਕਾਬਲੇ 'ਚ ਘਰ ਖਰੀਦਣ ਵਾਲਿਆਂ ਲਈ ਚੰਗੀ ਖਬਰ ਹੈ। ਪ੍ਰਾਈੇਵੇਟ ਸੈਕਟਰ ਦੇ ਐਕਸਿਸ ਬੈਂਕ ਨੇ ਸ਼ੁਭ ਸ਼ੁਰੂ ਹੋਮ ਲੋਨ ਸਕੀਮ ਲਾਂਚ ਕੀਤੀ ਹੈ। ਇਸਦੇ ਤਹਿਤ 30 ਲੱਖ ਰੁਪਏ ਤੱਕ ਦੇ ਹੋਮ ਲੋਨ ਉੱਤੇ 12 ਈਏਮਆਈ ਉੱਤੇ ਛੁੱਟ ਦਿੱਤੀ ਜਾਵੇਗੀ। ਸ਼ੁਭ ਸ਼ੁਰੂ ਹੋਮ ਲੋਨ ਸਕੀਮ ਦੇ ਤਹਿਤ ਅਫੋਰਡੇਬਲ ਹੋਮ ਲੋਨ ਲੈਣ 'ਤੇ ਈਐੱਮਆਈ 'ਚ ਛੂਟ ਮਿਲੇਗੀ।
ਇਸ ਸਕੀਮ ਲਈ ਹੋਮ ਲੋਨ ਦੀ ਮਿਆਦ ਘੱਟ ਤੋਂ ਘੱਟ 20 ਸਾਲ ਹੋਣੀ ਚਾਹੀਦੀ ਹੈ। ਚੌਥੇ, ਅਠਵੇਂ ਅਤੇ 12ਵੇਂ ਸਾਲ 'ਚ ਬੈਂਕ ਚਾਰ - ਚਾਰ ਈਐੱਮਆਈ ਨੂੰ ਮਾਫ ਕਰੇਗਾ। ਇਸ ਤਰ੍ਹਾਂ 20 ਸਾਲ ਦਾ ਲੋਨ 19 ਸਾਲ 'ਚ ਹੀ ਖਤਮ ਹੋਵੇਗਾ। ਲੋਨ ਦਾ ਫਾਇਦਾ ਅੰਡਰ ਕੰਸਟਰਕਸ਼ਨ, ਰਿਸੇਲ ਅਤੇ ਪਲਾਟ 'ਚ ਵੀ ਮਿਲੇਗਾ।
ਨਾਲ ਹੀ ਆਪਣੇ ਆਪ ਘਰ ਬਣਾਉਣ ਵਾਲਿਆਂ ਨੂੰ ਵੀ ਲੋਨ ਦਾ ਫਾਇਦਾ ਮਿਲੇਗਾ। ਪ੍ਰਧਾਨਮੰਤਰੀ ਆਵਾਸ ਯੋਜਨਾ ਵਾਲੇ ਵੀ ਫਾਇਦਾ ਲੈ ਸਕਦੇ ਹਨ। ਰਿਟੇਲ ਬੈਂਕਿੰਗ ਦੇ ਐਕਜੀਕਿਊਟਿਵ ਡਾਇਰੈਕਟਰ ਰਾਜੀਵ ਆਨੰਦ ਨੇ ਦੱਸਿਆ ਕਿ ਦੂਜੇ ਬੈਂਕ ਦੇ ਲੋਨ ਨੂੰ ਐਕਸਿਸ 'ਚ ਟਰਾਂਸਫਰ ਦੀ ਸਹੂਲਤ ਵੀ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਚਾਰਜ ਦੇ ਲੋਨ ਟਰਾਂਸਫਰ ਕੀਤਾ ਜਾ ਸਕੇਂਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਂਕ ਨੇ ਘੱਟ ਕਮਾਈ ਵਰਗ ਵਾਲੇ ਲੋਕਾਂ ਲਈ ਘਰ ਉਪਲੱਬਧ ਕਰਾਉਣ ਦੇ ਲਈ ਆਸਾ ਹੋਮ ਲੋਨ ਵੀ ਜਾਰੀ ਕੀਤੇ ਸਨ।