
ਇਸ ਲਈ ਕੇਂਦਰ ਸਰਕਾਰ ਨੇ ਜ਼ਿਆਦਾ ਭੀੜ ਵਾਲੀਆਂ ਥਾਵਾਂ...
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦੇਸ਼ ਤੇ ਪੂਰਾ ਦੇਸ਼ ਜਨਤਾ ਕਰਫਿਊ ਦਾ ਪਾਲਣ ਕਰ ਰਿਹਾ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹਰ ਪਾਸੇ ਜਨਤਾ ਕਰਫਿਊ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਸ਼ਾਹੀਨ ਬਾਗ਼ ਵਿਚ ਔਰਤਾਂ ਅਜੇ ਵੀ ਬੈਠੀਆਂ ਹਨ। ਕੋਰੋਨਾ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਭੀੜ ਹੁੰਦੀ ਹੈ।
Photo
ਇਸ ਲਈ ਕੇਂਦਰ ਸਰਕਾਰ ਨੇ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਮਨ੍ਹਾਂ ਕੀਤਾ ਹੈ। ਪਰ ਇਹ ਸਾਰੀਆਂ ਗੱਲਾਂ ਸ਼ਾਹੀਨ ਬਾਗ਼ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀਆਂ। ਹੁਣ ਤਾਂ ਦੇਸ਼ ਦੇ ਆਮ ਨਾਗਰਿਕ ਕਹਿ ਰਹੇ ਹਨ ਕਿ ਸ਼ਾਹੀਨ ਬਾਗ਼ ਦੇਸ਼ ਵਿਚ ਮਹਾਮਾਰੀ ਫੈਲਾਉਣ ਦੀ ਸਾਜਿਸ਼ ਕਿਉਂ ਕਰ ਰਿਹਾ ਹੈ। ਸ਼ਾਹੀਨ ਬਾਗ਼ ਵਿਚ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਬੈਠੀਆਂ ਹਨ।
Shaheen Bagh
ਸੀਏਏ ਤੋਂ ਕਿਸੇ ਵੀ ਭਾਰਤ ਦੀ ਨਾਗਰਿਕਤਾ ਨੂੰ ਕੋਈ ਖ਼ਤਰਾ ਨਹੀਂ ਹੈ ਜਦਕਿ ਐਨਆਰਸੀ ਹੁਣ ਤਕ ਆਈ ਵੀ ਨਹੀਂ ਹੈ। ਪਰ ਸ਼ਾਹੀਨ ਬਾਗ਼ ਵਿਚ ਧਰਨਾ ਦੇ ਰਹੀਆਂ ਔਰਤਾਂ ਇਸ ਗੱਲ ਨੂੰ ਸਮਝ ਨਹੀਂ ਰਹੀਆਂ। ਖਤਰੇ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਧਰਨਾ ਦੇਣ ਨਾਲ ਉੱਥੇ ਦੇ ਆਮ ਨਾਗਰਿਕਾਂ ਦਾ ਜੀਵਨ ਖਤਰੇ ਵਿਚ ਪੈ ਗਿਆ ਹੈ।
Janta Curfew
ਲੋਕ ਕਹਿ ਰਹੇ ਹਨ ਕਿ ਨਾਗਰਿਕਤਾ ਬਚਾਉਣ ਦੇ ਨਾਮ ਤੇ ਸ਼ਾਹੀਨ ਬਾਗ਼ ਦੀਆਂ ਔਰਤਾਂ ਮਹਾਂਮਾਰੀ ਅਤੇ ਕੋਰੋਨਾ ਵਾਇਰਸ ਦੀ ਬਿਮਾਰੀ ਫੈਲਾਉਣਾ ਚਾਹੁੰਦੀਆਂ ਹਨ ਜਿਸ ਨਾਲ ਦੇਸ਼ ਦੇ ਆਮ ਲੋਕਾਂ ਨੂੰ ਨੁਕਸਾਨ ਹੋਵੇ। ਦਸ ਦਈਏ ਕਿ ਇਹ ਉਹੀ ਸ਼ਾਹੀਨ ਬਾਗ਼ ਹੈ ਜਿੱਥੇ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਅਤੇ ਅਸਮ ਨੂੰ ਭਾਰਤ ਨਾਲੋਂ ਵੱਖ ਕਰਨ ਦੇ ਨਾਅਰੇ ਲੱਗੇ ਸਨ। ਕੋਰੋਨਾ ਵਾਇਰਸ ਦੇ ਚਲਦੇ ਐਤਵਾਰ ਨੂੰ ਪੂਰੇ ਦੇਸ਼ ਵਿਚ ਜਨਤਾ ਕਰਫਿਊ ਲਾਗੂ ਕੀਤਾ ਗਿਆ ਹੈ।
Corona Virus
ਉੱਥੇ ਹੀ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲਗਭਗ ਤਿੰਨ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਚ ਇਸ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਹੈ ਕਿ ਸੜਕ ਤੋਂ ਹਟੀਏ ਜਾਂ ਨਹੀਂ। ਹੁਣ ਸ਼ਾਹੀਨ ਬਾਗ਼ ਵਿਚ ਦੋ ਗੁੱਟ ਬਣ ਗਏ ਹਨ ਪਰ ਫਿਰ ਵੀ ਧਰਨਾ ਜਾਰੀ ਹੈ।
Shaheen Bagh
ਦਸ ਦਈਏ ਕਿ ਸ਼ਾਹੀਨ ਬਾਗ਼ ਦੇ ਇਕ ਗੁੱਟ ਦਾ ਕਹਿਣਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਵਿਚ ਪੀਐਮ ਮੋਦੀ ਦੀ ਮੁਹਿੰਮ ਦਾ ਸਮਰਥਨ ਕਰਨਗੇ ਤਾਂ ਉੱਥੇ ਹੀ ਦੂਜੇ ਗੁੱਟ ਦਾ ਕਹਿਣਾ ਹੈ ਕਿ ਕੁੱਝ ਵੀ ਹੋ ਜਾਵੇ ਉਹ ਸੜਕ ਤੋਂ ਹਟਣਗੇ ਨਹੀਂ ਅਤੇ ਅਪਣਾ ਧਰਨਾ ਜਾਰੀ ਰੱਖਣਗੇ। ਸ਼ਨੀਵਾਰ ਨੂੰ ਇਸ ਕਰ ਕੇ ਦੋਵਾਂ ਗੁੱਟਾਂ ਵਿਚ ਲੜਾਈ-ਝਗੜਾ ਵੀ ਹੋਇਆ ਸੀ। ਪਰ ਫਿਰ ਉਹਨਾਂ ਨੇ ਇਸ ਮਾਮਲੇ ਨੂੰ ਸ਼ਾਂਤ ਕਰ ਲਿਆ।
Shaheen Bagh
ਭਾਰਤ ਵਿਚ ਹੁਣ ਤਕ ਕੋਰੋਨਾ ਦੇ ਲਗਭਗ 325 ਮਰੀਜ਼ ਸਾਹਮਣੇ ਆ ਚੁੱਕੇ ਹਨ। ਭਾਰਤੀ ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਦੇਸ਼ਭਰ ਵਿਚ 92 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਵਾਇਰਸ ਦੀ ਚਪੇਟ ਵਿਚ ਆਉਣ ਵਾਲੇ 23 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਜਦਕਿ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ, ਕੇਰਲ ਅਤੇ ਦਿੱਲੀ ਹਨ। ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਵਿਚ 62, ਕੇਰਲ ਵਿਚ 38 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਨਤਾ ਕਰਫਿਊ ਦਾ ਪ੍ਰਭਾਵ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਨਤਾ ਕਰਫਿਊ ਆਗਰਾ, ਸੀਤਾਪੁਰ, ਲਖਨਊ, ਪ੍ਰਯਾਗਰਾਜ, ਕਾਨਪੁਰ, ਮੇਰਠ ਅਤੇ ਬਨਾਰਸ ਵਿੱਚ ਵਿਆਪਕ ਰੂਪ ਵਿੱਚ ਵੇਖਿਆ ਜਾਂਦਾ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਸਿਰਫ ਉਹੀ ਲੋਕ ਬਾਹਰ ਨਿਕਲ ਰਹੇ ਹਨ ਜਿਹਨਾਂ ਨੂੰ ਕੋਈ ਜ਼ਰੂਰੀ ਕੰਮ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।