ਜੇ ਇਕ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟੀਚਾ ਕੀ ਸੀ? : ਰਵੀਸ਼ੰਕਰ
Published : Mar 22, 2021, 9:06 am IST
Updated : Mar 22, 2021, 9:06 am IST
SHARE ARTICLE
  Ravi Shankar Prasad
Ravi Shankar Prasad

ਮਹਾਰਾਸ਼ਟਰ ਸਰਕਾਰ ਵਿਰੁਧ ਸੜਕਾਂ ’ਤੇ ਅੰਦੋਲਨ ਕਰਨ ਦੀ ਦਿੱਤੀ ਚਿਤਵਾਨੀ

ਪਟਨਾ : ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਊਧਵ ਠਾਕਰੇ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ’ਤੇ ਦੋਸ਼ ਲਾਇਆ ਹੈ, ਉਸ ਤੋਂ ਬਾਅਦ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਮਹਾ ਵਿਕਾਸ ਅਘਾੜੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਅਤੇ ਪਾਰਟੀ ਅਜਿਹੀ ਸਰਕਾਰ ਵਿਰੁਧ ਸੜਕਾਂ ’ਤੇ ਅੰਦੋਲਨ ਕਰੇਗੀ। ਰਵੀਸ਼ੰਕਰ ਪ੍ਰਸਾਦ ਨੇ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਲੈ ਕੇ ਚਲ ਰਹੇ ਵਿਵਾਦ ਦੀ ‘‘ਬਾਹਰੀ ਏਜੰਸੀ ਤੋਂ ਸੁਤੰਤਰ ਅਤੇ ਨਿਰਪੱਖ ਜਾਂਚ’’ ਕਰਾਉਣ ਦੀ ਐਤਵਾਰ ਨੂੰ ਮੰਗ ਕੀਤੀ। 

Opposition has double standards on farm sector reforms: Ravi Shankar PrasadRavi Shankar Prasad

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਸ ਸਬੰਧ ’ਚ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਲੈ ਕੇ ਦੇਸ਼ ’ਚ ਕਾਫ਼ੀ ਹੰਗਾਮਾ ਹੋ ਰਿਹਾ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਕਿਹਾ ਗਿਆ ਕਿ ਸਾਨੂੰ 100 ਕਰੋੜ ਰੁਪਏ ਮਹੀਨਾ ਬੰਦੋਬਸਤ ਕਰ ਕੇ ਦਿਉ। ਭਾਜਪਾ ਵਲੋਂ ਸਵਾਲ ਹੈ ਕਿ ਸਚਿਨ ਵਾਜੇ ਦੀ ਨਿਯੁਕਤੀ ਕਿਸ ਦੇ ਦਬਾਅ ਵਿਚ ਕੀਤੀ ਗਈ? ਜੇਕਰ ਇਕ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟੀਚਾ ਕੀ ਸੀ? ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਚਿਨ ਵਾਜੇ ’ਤੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਨੂੰ ਪੁਲਿਸ ਮਹਿਕਮੇ ਵਿਚ ਇਕ ਵੱਡੀ ਜ਼ਿੰਮੇਵਾਰੀ ਵੀ ਦਿਤੀ ਗਈ। 

TWEETTWEET

ਰਵੀਸ਼ੰਕਰ ਨੇ ਸਵਾਲੀਆ ਲਹਿਜੇ ਵਿਚ ਕਿਹਾ ਕਿ ਅਜਿਹੇ ਅਧਿਕਾਰੀ ਨੂੰ ਆਖ਼ਰ ਕਿਸ ਦੇ ਦਬਾਅ ਹੇਠ ਵਾਪਸ ਲਿਆ ਗਿਆ? ਕੀ ਮੁੱਖ ਮੰਤਰੀ ਜਾਂ ਫਿਰ ਸ਼ਿਵ ਸੈਨਾ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸ਼ਰਦ ਪਵਾਰ ਦਾ ਦਬਾਅ ਸੀ? ਮਹਾਰਾਸ਼ਟਰ ਦੀ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਚਿਨ ਵਾਜੇੇ ਸਾਲ 2008 ਤੋਂ ਹੀ ਸ਼ਿਵ ਸੈਨਾ ਦਾ ਸਰਗਰਮ ਮੈਂਬਰ ਹੈ। ਅਜਿਹੇ ਅਧਿਕਾਰੀ ਦਾ ਮੁੱਖ ਮੰਤਰੀ ਬਚਾਅ ਕਰਦੇ ਹਨ। ਮਹਾਰਾਸ਼ਟਰ ਦੀ ਸਰਕਾਰ ਵਾਜੇ ਨੂੰ ਬਚਾਉਣ ’ਚ ਲੱਗੀ ਹੈ, ਜੋ ਕਿਤੇ ਨਾ ਕਿਤੇ ਕਿਸੇ ਵੱਡੇ ਰਾਜ਼ ਨੂੰ ਲੁਕਾਉਣ ਵਲ ਇਸ਼ਾਰਾ ਕਰਦਾ ਹੈ। ਇਸ ਤਰ੍ਹਾਂ ਇਸ ਮਾਮਲੇ ਵਿਚ ਊਧਵ ਠਾਕਰੇ ਦੀ ਖ਼ਾਮੋਸ਼ੀ ਵੀ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰ ਰਿਹਾ ਹੈ। ਇਸ ਮਾਮਲੇ ਵਿਚ ਨਿਰਪੱਖ ਜਾਂਚ ਦੇ ਨਾਲ ਹੀ ਗ੍ਰਹਿ ਮੰਤਰੀ ਦੇਸ਼ਮੁੱਖ ਦੇ ਅਸਤੀਫ਼ੇ ਦੀ ਮੰਗ ਕਰਦੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement