
ਕਿਸਾਨਾਂ ਨੂੰ ਕਿਹਾ, ਤੁਸੀਂ ਬੰਗਲੁਰੂ ਨੂੰ ਦਿੱਲੀ ਬਣਾਉਣਾ ਹੈ
ਸ਼ਿਵਮੋਗਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਤੋਂ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ ’ਚ ੳਹੁ ਟਰੈਕਟਰ ਨਾਲ ਬੰਗਲੁਰੂ ਦਾ ਘਿਰਾਉ ਕਰਨ ਅਤੇ ਮਹਾਨਗਰ ਨੂੰ ਦਿੱਲੀ ਦੀ ਤਰ੍ਹਾਂ ਅੰਦੋਲਨ ਦਾ ਕੇਂਦਰ ਬਿੰਦੁ ਬਣਾਉਣ। ਉਨ੍ਹਾਂ ਸਨਿਚਰਵਰ ਨੂੰ ਇਥੇ ਕਿਸਾਨਾਂ ਦੀ ਇਕ ਮਹਾਂਪੰਚਾਇਤ ’ਚ ਕਿਹਾ, ‘‘ਤੁਹਾਨੂੰ ਬੰਗਲੁਰੂ ਨੂੰ ਦਿੱਲੀ ਬਣਾਉਣਾ ਹੈ।
farmer protest
ਤੁਹਾਨੂੰ ਹਰ ਪਾਸੇ ਤੋਂ ਮਹਾਨਗਰ ਨੂੰ ਘੇਰ ਲੈਣਾ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਟਰੈਕਟਰ ਦਾ ਇਸਤੇਮਾਲ ਕਰਨਾ ਚਾਹੀਦਾ, ਜਿਥੇ 25 ਹਜ਼ਾਰ ਤੋਂ ਵੱਧ ਟਰੈਕਟਰਾਂ ਨੇ ਮਹਾਨਗਰ ਦੇ ਐਂਟਰੀ ਪੁਆਇੰਟਾਂ ਨੂੰ ਜਾਮ ਕਰ ਕੇ ਰਖਿਆ ਹੈ। ਦਿੱਲੀ ਦੇ ਸਰਹੱਦੀ ਇਲਾਕਿਆਂ ਸਿੰਘੂ, ਟੀਕਰੀ ਅਤੇ ਗਾਜੀਪੁਰ ’ਚ ਪੰਜਾਬ, ਹਰਿਆਣਾ ਅਤੇ ਪਛਮੀ ਉਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਕਿਸਾਨਾਂ ਨੇ ਖੇਤੀ ਕਾਨੂੂੰਨਾਂ ਨੂੰ ਵਾਪਸ ਲੈਣ ਅਤੇ ਅਪਣੀ ਫ਼ਸਲਾਂ ਲਈ ਐਮ.ਐਸ.ਪੀ ਦੀ ਮੰਗ ਨੂੰ ਲੈ ਕੇ ਤਿੰਨ ਮਹੀਨੇ ਤੋਂ ਵੱਧ ਸਮੇ ਤੋਂ ਡੇਰਾ ਲਾਇਆ ਹੋਇਆ ਹੈ।
Rakesh Tikait
ਟਿਕੈਤ ਨੇ ਦਾਅਵਾ ਕੀਤੀ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੇ ਸਰਹੱਦੀ ਇਲਕਿਆਂ ’ਤੇ ਅੰਦੋਲਨ ਕਰ ਕੇ ਦਿੱਲੀ ਨੂੰ ਘੇਰਿਆ ਹੋਇਆ ਹੈ ਅਤੇ ਕਿਹਾ ਕਿ ਤਿੰਨੇ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ਤਕ ਅੰਦੋਲਨ ਜਾਰੀ ਹਰੇਗਾ। ਟਿਕੈਤ ਨੇ ਕਿਹਾ, ‘‘ਜਦੋਂ ਤਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਜਦ ਤਕ ਐਮਐਸਪੀ ਨਾਲ ਸਬੰਧਿਤ ਕਾਨੂੰਨ ਨਹੀਂ ਬਣਦਾ ਹੈ, ਤੁਹਾਨੂੰ ਕਰਨਾਟਕ ’ਚ ਵੀ ਅੰਦੋਲਨ ਜਾਰੀ ਰਖਣ ਦੀ ਜ਼ਰੂਰਤ ਹੈ। ’’