ਇਕ ਘੰਟੇ ਤੱਕ ਹਵਾ ’ਚ ਚੱਕਰ ਲਾਉਂਦਾ ਰਿਹਾ ਜਹਾਜ਼, ਤਿੰਨ ਵਾਰ ਲੈਂਡਿੰਗ ਫ਼ੇਲ ਹੋਣ ਤੇ ਰੋਣ ਲੱਗੇ ਯਾਤਰੀ
Published : Mar 22, 2021, 8:43 am IST
Updated : Mar 22, 2021, 8:45 am IST
SHARE ARTICLE
spicejet landing
spicejet landing

ਦੇਰ ਸ਼ਾਮ ਜੈਸਲਮੇਰ ਦੇ ਰਨ ਵੇਅ ’ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ।

ਨਵੀਂ ਦਿੱਲੀ: ਅਹਿਮਾਦਾਬਾਦ ਤੋਂ ਉੱਡ ਕੇ ਜੈਸਲਮੇਰ ਆਉਣ ਵਾਲੀ ਸਪਾਈਸਜੈੱਟ ਦੀ ਨਿਯਮਿਤ ਹਵਾਈ ਸੇਵਾ ਦੇ ਯਾਤਰੀਆਂ ਦੇ ਸਾਹ ਉਸ ਸਮੇਂ ਅਟਕ ਗਏ, ਜਦੋਂ ਸਪਾਈਸਜੈੱਟ ਦਾ ਜਹਾਜ਼ ਤਕਨੀਕੀ ਕਾਰਨਾਂ ਸਦਕਾ ਜੈਸਲਮੇਰ ਹਵਾਈ ਅੱਡੇ ਦੇ ਰਨ ਵੇਅ ’ਤੇ ਲੈਂਡਿੰਗ ਨਾ ਕਰ ਸਕਿਆ। ਪਾਇਲਟ ਦੇ ਤਿੰਨ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਲੈਂਡਿੰਗ ’ਚ ਅਸਫ਼ਲ ਰਹਿਣ ’ਤੇ ਕਰੀਬ 1 ਘੰਟੇ ਤਕ ਜਹਾਜ਼ ਦੇ ਹਵਾ ’ਚ ਰਹਿਣ ਕਾਰਨ ਯਾਤਰੀਆਂ ’ਚ ਘਬਰਾਹਟ ਫੈਲ ਗਈ।

Spice jetSpice jet

ਕੁੱਝ ਯਾਤਰੀ ਰੋਣ ਲੱਗ ਗਏ। ਬਾਅਦ ’ਚ ਜਹਾਜ਼ ਨੂੰ ਵਾਪਸ ਅਹਿਮਾਦਾਬਾਦ ਲਿਜਾਇਆ ਗਿਆ ਜਿਥੇ ਸੁਰੱਖਿਅਤ ਲੈਂਡਿੰਗ ਕੀਤੀ ਗਈ। ਕਰੀਬ ਦੋ ਘੰਟੇ ਬਾਅਦ ਜਹਾਜ਼ ਨੂੰ ਦੂਜੇ ਪਾਇਲਟ ਰਾਹੀਂ ਜੈਸਲਮੇਰ ਭਿਜਵਾਇਆ ਗਿਆ। ਦੇਰ ਸ਼ਾਮ ਜੈਸਲਮੇਰ ਦੇ ਰਨ ਵੇਅ ’ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ।

PlanePlane

ਜਾਣਕਾਰੀ ਮੁਤਾਬਕ ਸਪਾਈਸਜੈੱਟ ਦੀ ਉਡਾਨ ਸੇਵਾ ਐੱਸਜੀ 3012 ਨੇ ਅਹਿਮਾਦਾਬਾਦ ਤੋਂ ਜੈਸਲਮੇਰ ਲਈ ਸ਼ਨਿਚਰਵਾਰ ਨੂੰ ਕਰੀਬ 12.05 ’ਤੇ ਉਡਾਨ ਭਰੀ ਸੀ। ਕਰੀਬ 1 ਵਜੇ ਇਹ ਜਹਾਜ਼ ਜੈਸਲਮੇਰ ਲਈ ਹਵਾਈ ਅੱਡੇ ਦੇ ਨੇੜੇ ਆਇਆ। ਪਾਇਲਟ ਵਲੋਂ ਜਹਾਜ਼ ਨੂੰ ਸੁਰੱਖਿਅਤ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕਿਆ।  ਕਰੀਬ ਦੋ ਵਜੇ ਪਾਇਲਟ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲੈ ਗਿਆ। ਉੱਥੇ 2.40 ’ਤੇ ਸੁਰੱਖਿਅਤ ਲੈਡਿੰਗ ਕਰਵਾਈ ਗਈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement