
ਇਹ ਘਟਨਾ ਅਜਿਹੀ ਜ਼ਮੀਨ ’ਤੇ ਹੋਈ, ਜਿਥੇ ਰਾਮ ਮੰਦਰ ਬਣਨ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ?’’
ਮੁੰਬਈ : ਉੱਤਰ ਪ੍ਰਦੇਸ਼ ਦੇ ਇਕ ਮੰਦਰ ’ਚ ਪਾਣੀ ਪੀਣ ’ਤੇ ਮੁਸਲਿਮ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀ ਘਟਨਾ ’ਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਨਿਰਾਸ਼ਾ ਜਤਾਈ ਹੈ। ਰਾਊਤ ਨੇ ਐਤਵਾਰ ਨੂੰ ਕਿਹਾ ਕਿ ਇਹ ਕਿਸ ਤਰ੍ਹਾਂ ਦਾ ‘ਰਾਮ ਰਾਜ’ ਹੈ। ਰਾਊਤ ਨੇ ਕਿਹਾ ਕਿ ਇਹ ਘਟਨਾ ਦੱਸਦੀ ਹੈ ਕਿ ਫਿਰਕੂ ਧਰੁਵੀਕਰਨ ’ਚ ਸ਼ਾਮਲ ਹੋ ਕੇ ਕੁੱਝ ਲੋਕ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ਿਵ ਸੈਨਾ ਅਖ਼ਬਾਰ ‘ਸਾਮਨਾ’ ’ਚ ਰਾਊਤ ਨੇ ਕਿਹਾ,‘‘ਇਹ ਘਟਨਾ ਅਜਿਹੀ ਜ਼ਮੀਨ ’ਤੇ ਹੋਈ, ਜਿਥੇ ਰਾਮ ਮੰਦਰ ਬਣਨ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ?’’
Sanjay Raut
ਉਨ੍ਹਾਂ ਕਿਹਾ,‘‘ਅਸੀਂ ਕਿਸ ਤਰ੍ਹਾਂ ਦੇ ਹਿੰਦੂ ਧਰਮ ਨੂੰ ਪ੍ਰਤੀਬਿੰਬਿਤ ਕਰ ਰਹੇ ਹਾਂ?’’ ਰਾਊਤ ਨੇ ਕਿਹਾ ਕਿ ਪਛਮੀ ਬੰਗਾਲ ’ਚ ਮਮਤਾ ਬੈਨਰਜੀ ਨੂੰ ਹਿੰਦੂ ਵਿਰੋਧੀ ਕਰਾਰ ਦੇ ਦਿਤਾ ਜਾਂਦਾ ਹੈ, ਕਿਉਂਕਿ ਉਹ ‘ਜੈ ਸ਼੍ਰੀ ਰਾਮ’ ਦਾ ਨਾਹਰਾ ਲਗਾਉਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਇਕ ਮੁੰਡੇ ਨੂੰ ਪਾਣੀ ਦੇਣ ਤੋਂ ਇਨਕਾਰ ਕਰਨਾ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਵੀ ਹਿੰਦੂ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੇ ਵਿਰੋਧ ’ਚ ਹਾਂ, ਮੁਸਲਮਾਨਾਂ ਦੇ ਵਿਰੋਧ ’ਚ ਨਹੀਂ।
muslims boy