ਸੈਲਫੀ ਲੈਣ ਦੇ ਚੱਕਰ 'ਚ ਗਵਾਈਆਂ ਜਾਨਾਂ, ਝੀਲ 'ਚ ਡੁੱਬੇ ਚਾਰ ਨੌਜਵਾਨ

By : GAGANDEEP

Published : Mar 22, 2023, 1:34 pm IST
Updated : Mar 22, 2023, 1:34 pm IST
SHARE ARTICLE
photo
photo

ਇਕ ਨੌਜਵਾਨ ਨੇ ਕਿਸੇ ਤਰ੍ਹਾਂ ਤੈਰ ਕੇ ਬਚਾਈ ਜਾਨ

 

ਨੂੰਹ: ਹਰਿਆਣਾ ਦੇ ਨੂੰਹ ਦੇ ਪਿੰਡ ਕੋਟਲਾ ਸਥਿਤ ਕੋਟਲਾ ਝੀਲ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਟਲਾ ਝੀਲ 'ਚ ਕਿਸ਼ਤੀ ਦੀ ਸਵਾਰੀ ਲਈ ਗਏ 5 ਨੌਜਵਾਨਾਂ 'ਚੋਂ 4 ਦੀ ਮੌਤ ਹੋ ਗਈ। ਇਨ੍ਹਾਂ 4 ਮ੍ਰਿਤਕਾਂ 'ਚੋਂ 3 ਅੰਕੇਦਾ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਦੋ ਸਕੇ ਭਰਾ ਵੀ ਸ਼ਾਮਲ ਸਨ, ਜਦੋਂ ਕਿ ਚੌਥਾ ਪੁਨਹਾਣਾ ਦੇ ਪਿੰਡ ਸਿੰਗਲਹੇੜੀ ਦਾ ਵਸਨੀਕ ਸੀ। ਚਾਰੋਂ ਕਿਸ਼ਤੀ 'ਚ ਸਵਾਰ ਹੋ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਉਹ ਪਾਣੀ ਵਿੱਚ ਡੁੱਬ ਗਏ। ਉਹਨਾਂ ਦਾ ਪੰਜਵਾਂ ਸਾਥੀ ਤੈਰਦਾ ਹੋਇਆ ਬਾਹਰ ਆਇਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਭੂਚਾਲ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਜ਼ਖਮੀ  

ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦਾ ਦੱਸਿਆ ਜਾ ਰਿਹਾ ਹੈ। 5 ਨੌਜਵਾਨ ਮੁਸਤਾਕ (23), ਯਾਸਿਰ (15), ਸਾਕਿਬ (17), ਸਾਹਿਲ (15), ਪਿੰਡ ਅਨਖੇੜਾ ਅਤੇ ਨਜਾਕਤ (19) ਵਾਸੀ ਪਿੰਡ ਸਿੰਗਲਹੇੜੀ ਇਕੱਠੇ ਕੋਟਲਾ ਝੀਲ ਪਹੁੰਚੇ। ਇਸ ਦੌਰਾਨ ਪੰਜੇ ਜਣੇ ਝੀਲ ਕੋਲ ਰੱਖੀ ਕਿਸ਼ਤੀ ਵਿੱਚ ਬੈਠ ਗਏ ਅਤੇ ਕਿਸ਼ਤੀ ਵਿੱਚ ਸੈਰ ਕਰਨ ਲੱਗੇ। ਇਸ ਦੌਰਾਨ ਨੌਜਵਾਨਾਂ ਨੇ ਸੈਲਫੀ ਵੀ ਲੈਣੀ ਸ਼ੁਰੂ ਕਰ ਦਿੱਤੀ। ਸੈਲਫੀ ਲੈਂਦੇ ਸਮੇਂ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਕਿਸ਼ਤੀ ਪਲਟ ਗਈ।
ਦੱਸਿਆ ਗਿਆ ਹੈ ਕਿ ਕਿਸ਼ਤੀ ਪਲਟਣ ਤੋਂ ਬਾਅਦ ਸਾਰੇ ਪੰਜੇ ਝੀਲ ਵਿੱਚ ਡੁੱਬ ਗਏ।

ਇਸ ਦੌਰਾਨ ਯਾਸਿਰ ਕਿਸੇ ਤਰ੍ਹਾਂ ਤੈਰਦੇ ਹੋਏ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ ਪਰ ਬਾਕੀ ਚਾਰ ਵਿਅਕਤੀ ਤੈਰਨਾ ਨਾ ਜਾਣ ਕੇ ਝੀਲ 'ਚ ਡੁੱਬ ਗਏ ਬਾਹਰ ਨਿਕਲਦੇ ਹੀ ਯਾਸਿਰ ਨੇ ਰੌਲਾ ਪਾਇਆ ਤਾਂ ਕੁਝ ਦੂਰੀ 'ਤੇ ਮੱਛੀਆਂ ਫੜ ਰਿਹਾ ਪਿੰਡ ਅੰਕੇੜਾ ਦਾ ਹੈਪੂ ਰੌਲਾ ਸੁਣ ਕੇ ਆ ਗਿਆ। ਉਸ ਨੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਸੂਚਿਤ ਕੀਤਾ ਅਤੇ ਡੁੱਬੇ ਨੌਜਵਾਨ ਨੂੰ ਬਚਾਉਣ ਲਈ ਝੀਲ ਵਿੱਚ ਉਤਰਿਆ।

ਇਸ ਦੌਰਾਨ ਹੈਪੂ ਨੇ ਕਿਸੇ ਤਰ੍ਹਾਂ 2 ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ 2 ਹੋਰਾਂ ਨੂੰ ਵੀ ਝੀਲ 'ਚੋਂ ਬਾਹਰ ਕੱਢ ਲਿਆ। ਇਸ ਦੌਰਾਨ ਪਿੰਡ ਵਾਸੀ ਉਹਨਾਂ ਨੂੰ ਮੈਡੀਕਲ ਕਾਲਜ ਨਲਹਾਰ ਲੈ ਗਏ ਪਰ ਇੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਾਰਾਂ ਨੂੰ ਪੋਸਟਮਾਰਟਮ ਲਈ ਨੂੰਹ ਸੀਐਚਸੀ ਲਿਜਾਇਆ ਗਿਆ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਦੇਰ ਸ਼ਾਮ ਚਾਰਾਂ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement