
Bihar Bridge collapsed News: ਕਈਆਂ ਦੇ ਫਸੇ ਹੋਣ ਦਾ ਖਦਸ਼ਾ
Bridge under construction collapsed in Bihar News: ਬਿਹਾਰ ਦੇ ਸੁਪੌਲ 'ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਅਚਾਨਕ ਕੋਸੀ ਨਦੀ 'ਤੇ ਬਣ ਰਹੇ ਪੁਲ ਦੀ ਸਲੈਬ ਡਿੱਗ ਗਈ ਅਤੇ ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਕਈ ਮਜ਼ਦੂਰਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਏਜੰਸੀ ਮੁਤਾਬਕ ਸੁਪੌਲ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਕੁਮਾਰ ਨੇ ਦੱਸਿਆ ਕਿ ਭੇਜਾ-ਬਕੌਰ ਵਿਚਕਾਰ ਮਰੀਚਾ ਨੇੜੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਨੌਂ ਜ਼ਖ਼ਮੀ ਹੋ ਗਏ।
ਬਿਹਾਰ ਵਿਚ ਪੁਲ ਹਾਦਸਾ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਿਹਾਰ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕਈ ਵਾਰ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਚੁੱਕੇ ਹਨ।