
ਭਾਜਪਾ ਸਾਂਸਦ ਦਾ ਵੱਡਾ ਇਲਜ਼ਾਮ, ਇਸਾਈ ਮਿਸ਼ਨਰੀ ਦੇ ਇਸ਼ਾਰੇ 'ਤੇ ਕੰਮ ਕਰਦੀ ਹੈ ਸੋਨੀਆ ਗਾਂਧੀ
ਬਲੀਆ (ਉੱਤਰ ਪ੍ਰਦੇਸ਼) : ਭਾਜਪਾ ਸਾਂਸਦ ਭਰਤ ਸਿੰਘ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੰਦਿਆਂ ਆਖਿਆ ਕਿ ਸੋਨੀਆ ਗਾਂਧੀ ਇਸਾਈ ਮਿਸ਼ਨਰੀ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸਾਂਸਦ ਨੇ ਦਾਅਵਾ ਕੀਤਾ ਕਿ ਇਸਾਈ ਮਿਸ਼ਨਰੀ ਹੀ ਕਾਂਗਰਸ ਨੂੰ ਚਲਾਉਂਦੀ ਹੈ।
Indian national congressਉਨ੍ਹਾਂ ਕਿਹਾ ਕਿ ਇਸਾਈ ਮਿਸ਼ਨਰੀ ਦੇਸ਼ ਦੀ ਏਕਤਾ ਲਈ ਖ਼ਤਰਾ ਹੈ। ਪੂਰਬ-ਉਤਰ ਭਾਰਤ ਇਸਾਈ ਮਿਸ਼ਨਰੀ ਦੇ ਪ੍ਰਭਾਵ ਵਿਚ ਹੈ। ਪੂਰਬ ਉਤਰ ਵਿਚ ਲੋਕਾਂ ਦੇ ਇਸਾਈ ਬਣਨ ਨਾਲ ਲੋਕਤੰਤਰ ਕਮਜ਼ੋਰ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਭਾਵ ਇਸਾਈ ਮਿਸ਼ਨਰੀ ਜਿਸ ਤਰ੍ਹਾਂ ਦੀ ਸਾਜਿਸ਼ ਰਚ ਰਹੀ ਹੈ, ਉਹ ਬਹੁਤ ਵੱਡੀ ਚੁਣੌਤੀ ਹੈ।
Rahul gandhi, Sonia gandhiਜ਼ਿਕਰਯੋਗ ਹੈ ਕਿ ਸਿੰਘ ਨੇ ਪਿਛਲੇ ਦਿਨੀਂ ਦੇਸ਼ ਵਿਚ ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਇਸਾਈ ਮਿਸ਼ਨਰੀ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਭਾਜਪਾ ਸਾਂਸਦ ਨੇ ਕਿਹਾ ਕਿ ਜਸਟਿਸ ਬੀਐਚ ਲੋਇਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਹਾਲ ਹੀ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੀ ਜਨਤਾ ਅਤੇ ਮੀਡੀਆ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਦੇ ਲੋਕਤੰਤਰ ਵਿਚ ਭਰੋਸਾ ਨਹੀਂ ਰਿਹਾ। ਕਾਂਗਰਸ ਨੇ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਤਿਲਾਂਜਲੀ ਦਿੰਦੇ ਹੋਏ ਜਸਟਿਸ ਲੋਇਆ ਦੀ ਮੌਤ ਦੇ ਮਾਮਲੇ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਘੇਰਾਬੰਦੀ ਕੀਤੀ ਪਰ ਸੁਪਰੀਮ ਕੋਰਟ ਦੇ ਹਾਲ ਦੇ ਫ਼ੈਸਲੇ ਨਾਲ ਕਾਂਗਰਸ ਬੇਨਕਾਬ ਹੋਈ।