
ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਦੇ ਜ਼ਰੀਏ ਕੀਤੀ ਜਾਵੇਗੀ।
ਨਵੀਂ ਦਿੱਲੀ : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਦੇ ਜ਼ਰੀਏ ਕੀਤੀ ਜਾਵੇਗੀ। ਇਸ ਦਾ ਮਕਸਦ ਵਿਕਾਸ ਪ੍ਰਾਜੈਕਟਾਂ ਵਿਚ ਦੇਰੀ ਹੋਣ ਦੀ ਸਮੱਸਿਆ ਤੋਂ ਨਜ਼ਾਤ ਦਿਵਾਉਣਾ ਹੈ। ਅਤਿਆਧੁਨਿਕ ਤਕਨੀਕ ਦੀ ਮਦਦ ਨਾਲ ਰਫ਼ਤਾਰ ਦੇਣ ਦੀ ਇਹ ਮੁਹਿੰਮ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਮੰਤਰਾਲੇ ਦੇ ਪ੍ਰਾਜੈਕਟਾਂ ਦੇ ਵਿੱਤੀ ਪ੍ਰਬੰਧਨ ਨਾਲ ਸਬੰਧਤ ਚੀਫ਼ ਅਕਾਊਂਟਿੰਗ ਡਾਇਰੈਕਟਰ ਸ਼ਿਆਮ ਐਸ ਦੁਬੇ ਨੇ ਦਸਿਆ "ਦੇਸ਼ ਭਰ ਵਿਚ ਕੇਂਦਰ ਸਰਕਾਰ ਦੇ ਤਮਾਮ ਵਿਕਾਸ ਪ੍ਰਾਜੈਕਟਾਂ ਨੂੰ ਅੰਜਾਮ ਦੇ ਰਹੇ ਸੀਪੀਡਬਲਿਊਡੀ ਦੇ ਸਾਰੇ ਪ੍ਰਾਜੈਕਟਾਂ ਨੂੰ ‘ਜੀਉ ਟੈਗਿੰਗ’ ਦੁਆਰਾ ਜੀਪੀਐਸ ਨਾਲ ਜੋੜਨ ਦੀ ਯੋਜਨਾ ਹੈ।"
Now with the help of gps cpwd projects to be monitoredਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ ਵਿਚ ਸੀਪੀਡਬਲਿਊਡੀ ਦੇ ਲਗਭਗ 400 ਪ੍ਰਾਜੈਕਟ ਕੇਂਦਰਾਂ ਤੋਂ ਸੰਚਾਲਿਤ ਹੋ ਰਹੇ ਪ੍ਰਾਜੈਕਟਾਂ ਦੇ ਕੰਮ ਦੀ ਨਾ ਸਿਰਫ਼ ‘ਰੀਅਲ ਟਾਈਮ’ ਆਧਾਰਿਤ ਨਿਗਰਾਨੀ ਕੀਤੀ ਜਾ ਸਕੇਗੀ ਸਗੋਂ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਦੇ ਹੋਏ ਯੋਜਨਾਵਾਂ ਦੇ ਲੰਬਿਤ ਹੋਣ ਦੀ ਸਮੱਸਿਆ ਵੀ ਦੂਰ ਹੋਵੇਗੀ। ਇਸ ਦੇ ਲਈ ਸੀਪੀਡਬਲਿਊਡੀ ਦੇ ਸਾਰੇ ਪ੍ਰਾਜੈਕਟਾਂ ਨੂੰ ਜੀਪੀਐਸ ਦੀ ਮਦਦ ਨਾਲ ਦਿੱਲੀ ਸਥਿਤ ਦਫ਼ਤਰ ਨਾਲ ਜੋੜਿਆ ਜਾਵੇਗਾ। ਦੁਬੇ ਨੇ ਦਸਿਆ ਕਿ ਇਸ ਦੇ ਦੋ ਫ਼ਾਈਦੇ ਹੋਣਗੇ। ਪਹਿਲਾ, ਪ੍ਰਾਜੈਕਟਾਂ ਵਿਚ ਹੋਣ ਵਾਲੇ ਕੰਮਾਂ ਦੀਆਂ ਤਸਵੀਰਾਂ ਦੇ ਮਾਧਿਅਮ ਨਾਲ ਖ਼ਰਚ ਦਾ ਸਟੀਕ ਆਂਕਲਣ ਕੀਤਾ ਜਾ ਸਕੇਗਾ ਅਤੇ ਦੂਜਾ, ਪ੍ਰਾਜੈਕਟਾਂ ਨਾਲ ਜੁੜੇ ਅਧਿਕਾਰੀਆਂ ਦੀ ਜਵਾਬਦੇਹੀ ਅਤੇ ਕੁਸ਼ਲਤਾ ਵਧਾਉਂਦੇ ਹੋਏ ਵਿਕਾਸ ਪ੍ਰਾਜੈਕਟਾਂ ਵਿਚ ਵਿੱਤੀ ਛੋਟ ਲਿਆਈ ਜਾ ਸਕੇਗੀ।
Now with the help of gps cpwd projects to be monitoredਉਨ੍ਹਾਂ ਦਸਿਆ ਕਿ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਹਾਊਸਿੰਗ ਪ੍ਰਾਜੈਕਟਾਂ ਵਿਚ ਇਸ ਤਕਨੀਕ ਦੇ ਕਾਮਯਾਬ ਪ੍ਰਯੋਗ ਨੂੰ ਅੰਜ਼ਾਮ ਦੇਣ ਤੋਂ ਬਾਅਦ ਹੁਣ ਦੇਸ਼ ਵਿਆਪੀ ਪੱਧਰ 'ਤੇ ਇਸ ਨੂੰ ਸੀਪੀਡਬਲਿਊਡੀ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਦੁਬੇ ਨੇ ਦਸਿਆ ਕਿ ਹਾਲ ਹੀ ਵਿਚ ਵਿਭਾਗ ਨੇ ਪ੍ਰਾਜੈਕਟਾਂ ਵਿਚ ਦੇਰੀ ਦੀ ਮੁੱਖ ਵਜ੍ਹਾ ਬਣ ਰਹੀ ਰਵਾਇਤੀ ਭੁਗਤਾਨ ਦੀ ਪ੍ਰਕਿਰਿਆ ਨੂੰ ਖ਼ਤਮ ਕਰ ਪੂਰੀ ਤਰ੍ਹਾਂ ਨਾਲ ਕੈਸ਼ਲੈਸ ਭੁਗਤਾਨ ਸ਼ੁਰੂ ਕਰਨ ਤੋਂ ਬਾਅਦ ਪ੍ਰਾਜੈਕਟਾਂ ਦੀ ਆਨਲਾਈਨ ਨਿਗਰਾਨੀ ਵੀ ਸ਼ੁਰੂ ਕਰ ਦਿਤੀ ਹੈ। ਪਿਛਲੇ ਹਫ਼ਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੀਪੀਡਬਲਿਊਡੀ ਦੇ ਸਾਰੇ ਪ੍ਰਾਜੈਕਟਾਂ ਨੂੰ 'ਇੰਟਰਾਨੈੱਟ' ਆਧਾਰਿਤ ਵੈਬ ਪੋਰਟਲ ਨਾਲ ਜੋੜਨ ਦੀ ਸ਼ੁਰੂਆਤ ਕਰਦੇ ਹੋਏ ਇਸ ਪੋਰਟਲ ਦੇ ਮਾਧਿਅਮ ਨਾਲ ਪ੍ਰਾਜੈਕਟਾਂ ਦੀ ਖ਼ਰਚ ਰਾਸ਼ੀ ਦੇ ਡਿਜ਼ੀਟਲ ਭੁਗਤਾਨ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਵਿਖਾਈ ਸੀ।
Now with the help of gps cpwd projects to be monitoredਇਸ ਦੇ ਨਾਲ ਹੀ ਸੀਪੀਡਬਲਿਊਡੀ ਅਪਣੇ ਪ੍ਰਾਜੈਕਟਾਂ ਦਾ ਸੌ ਫ਼ੀ ਸਦੀ ਡਿਜ਼ੀਟਲ ਭੁਗਤਾਨ ਅਤੇ ਆਨਲਾਈਨ ਨਿਗਰਾਨੀ ਕਰਨ ਵਾਲੀ ਪਹਿਲੀ ਕੇਂਦਰੀ ਏਜੰਸੀ ਬਣ ਗਈ ਹੈ। ਜਿਕਰਯੋਗ ਹੈ ਕਿ ਕਿਸੇ ਵੀ ਵਿਕਾਸ ਪ੍ਰਾਜੈਕਟ ਦੀ ਜੀਉ ਟੈਗਿੰਗ ਕਰ ਕੇ ਇਸ ਦੀ ‘ਜੀਉ ਗ੍ਰਾਫ਼ਿਕਲ ਮੈਪਿੰਗ’ ਕੀਤੀ ਜਾਂਦੀ ਹੈ। ਇਸ ਨਾਲ ਪ੍ਰਾਜੈਕਟ ਸਥਾਨ ਦੀ ਅਸਲੀ ਭੂਗੋਲਿਕ ਹਾਲਤ ਨੂੰ ਉਪਗ੍ਰਹਿ ਆਧਾਰਿਤ ਜੀਪੀਐਸ ਸੇਵਾ ਨਾਲ ਜੋੜ ਕੇ ਇਸ ਦੇ ਕੰਮ ਦੀ ਹਰ ਪਲ਼ ਹੋ ਰਹੀ ਤਰੱਕੀ ਦੀ ਸਮੀਖਿਆ ਫੋਟੋਆਂ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਇਸ ਨਾਲ ਹਰ ਦਿਨ ਹੋਣ ਵਾਲੇ ਕੰਮ ਅਤੇ ਇਸਤੇਮਾਲ ਕੀਤੀ ਗਈ ਸਮੱਗਰੀ ਦੀ ਗੁਣਵੱਤਾ ਦਾ ਵੀ ਸਹੀ ਪਤਾ ਲਗ ਜਾਂਦਾ ਹੈ।