
ਮਾਕਪਾ ਨੇ ਅਪਣੀ 22ਵੀਂ ਪਾਰਟੀ ਕਾਂਗਰਸ ਵਿਚ ਸੀਤਾਰਾਮ ਯੇਚੁਰੀ ਨੂੰ ਸਰਬਸੰਮਤੀ ਨਾਲ ਮੁੜ ਤੋਂ ਅਪਣਾ ਜਨਰਲ ਸਕੱਤਰ ਚੁਣ ਲਿਆ।
ਹੈਦਰਾਬਾਦ : ਮਾਕਪਾ ਨੇ ਅਪਣੀ 22ਵੀਂ ਪਾਰਟੀ ਕਾਂਗਰਸ ਵਿਚ ਸੀਤਾਰਾਮ ਯੇਚੁਰੀ ਨੂੰ ਸਰਬਸੰਮਤੀ ਨਾਲ ਮੁੜ ਤੋਂ ਅਪਣਾ ਜਨਰਲ ਸਕੱਤਰ ਚੁਣ ਲਿਆ। ਇਸ ਅਹੁਦੇ ਲਈ ਦੂਜੀ ਵਾਰ ਉਨ੍ਹਾਂ ਦੀ ਚੋਣ ਨੂੰ ਖੱਬੇ ਦਲ ਦੀ ਹਾਲ ਹੀ ਵਿਚ ਚੁਣੀ 95 ਮੈਂਬਰੀ ਕੇਂਦਰੀ ਕਮੇਟੀ ਨੇ ਮਨਜ਼ੂਰੀ ਦਿਤੀ।
Sitaram Yechury Re-Elected CPM General Secretary65 ਸਾਲਾ ਯੇਚੁਰੀ ਨੇ ਸਾਲ 2015 ਵਿਚ ਵਿਸ਼ਾਖਾਪਟਨਮ ਵਿਚ ਸੰਪੰਨ 12ਵੀਂ ਪਾਰਟੀ ਕਾਂਗਰਸ ਵਿਚ ਪ੍ਰਕਾਸ਼ ਕਰਾਤ ਦਾ ਸਥਾਨ ਲਿਆ ਸੀ ਅਤੇ ਪਾਰਟੀ ਜਨਰਲ ਸਕੱਤਰ ਬਣੇ ਸਨ।