
ਕੇਂਦਰ ਸਰਕਾਰ ਉਚ ਸੁਰੱਖਿਆ ਤਕਨੀਕ ਨਾਲ ਲੈਸ ਵਾਹਨਾਂ ਦੀ ਨੰਬਰ ਪਲੇਟ ਜਲਦ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।
ਨਵੀਂ ਦਿੱਲੀ : ਕੇਂਦਰ ਸਰਕਾਰ ਉਚ ਸੁਰੱਖਿਆ ਤਕਨੀਕ ਨਾਲ ਲੈਸ ਵਾਹਨਾਂ ਦੀ ਨੰਬਰ ਪਲੇਟ ਜਲਦ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ਤੋਂ ਦੇਸ਼ ਵਿਚ ਵਾਹਨਾਂ ਵਿਚ ਉਚ ਸੁਰੱਖਿਆ ਤਕਨੀਕ ਵਾਲੀ ਨੰਬਰ ਪਲੇਟ ਜਾਂ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲੱਗੀ ਹੋਵੇਗੀ, ਜਿਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਸਰਕਾਰ ਇਸ ਨੂੰ ਪਹਿਲੀ ਜਨਵਰੀ 2019 ਤੋਂ ਲਾਗੂ ਕਰ ਸਕਦੀ ਹੈ।
Vehicles to come fitted with tamper-proof registration plates from next yrਇਹ ਕਦਮ ਇਸ ਲਿਹਾਜ ਨਾਲ ਵੀ ਮਹੱਤਵਪੂਰਨ ਹੈ ਕਿਉਂਕਿ ਐਚਐਸਆਰਪੀ ਨੂੰ ਜ਼ਰੂਰੀ ਕੀਤੇ ਲਗਭਗ ਇਕ ਦਹਾਕਾ ਹੋਣ ਤੋਂ ਬਾਅਦ ਵੀ ਅਨੇਕਾਂ ਸੂਬਿਆਂ ਨੇ ਅਜੇ ਤਕ ਇਸ 'ਤੇ ਅਮਲ ਨਹੀਂ ਕੀਤਾ ਹੈ। ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਦਾ ਮਸੌਦਾ ਤਿਆਰ ਕਰ ਲਿਆ ਹੈ। ਇਸ ਦੇ ਅਨੁਸਾਰ ਜਨਵਰੀ 2019 ਦੇ ਪਹਿਲੇ ਦਿਨ ਤੋਂ, ਉਸ ਦੇ ਬਾਅਦ ਬਣਨ ਵਾਲੇ ਸਾਰੇ ਵਾਹਨਾਂ ਦੇ ਨਾਲ ਵਾਹਨ ਕੰਪਨੀਆਂ ਉੱਚ ਸੁਰੱਖਿਆ ਵਾਲੀ ਲਾਈਸੈਂਸ ਪਲੇਟ ਦੀ ਸਪਲਾਈ ਕਰਨਗੀਆਂ।
Vehicles to come fitted with tamper-proof registration plates from next yr ਡੀਲਰ ਇਨ੍ਹਾਂ ਪਲੇਟਾਂ 'ਤੇ ਰਜਿਸਟ੍ਰੇਸ਼ਨ ਦਾ ਮਾਰਕ ਲਗਾ ਕੇ ਉਨ੍ਹਾਂ ਨੂੰ ਵਾਹਨਾਂ 'ਤੇ ਲਗਾਉਣਗੇ। ਇਸ ਵਿਚ ਕਿਹਾ ਗਿਆ ਹੈ ਕਿ ਵਾਹਨ ਕੰਪਨੀਆਂ ਦੇ ਡੀਲਰ ਨਿਰਮਾਤਾਵਾਂ ਤੋਂ ਮਿਲੀ ਇਸ ਤਰ੍ਹਾਂ ਦੀ ਪਲੇਟ ਨੂੰ ਰਜਿਸਟ੍ਰੇਸ਼ਨ ਮਾਰਕ ਲਗਾਉਣ ਤੋਂ ਬਾਅਦ ਪੁਰਾਣੇ ਵਾਹਨਾਂ 'ਤੇ ਵੀ ਲਗਾ ਸਕਦੇ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਉਹ ਮੋਟਰ ਵਾਹਨਾਂ 'ਤੇ ਐਚਐਸਆਰਪੀ ਲਗਾਉਣ ਸਬੰਧੀ ਕੇਂਦਰੀ ਮੋਟਰ ਵਾਹਨ ਨਿਯਮਾਂ ਵਿਚ ਬਦਲਾਅ ਕਰਨ ਜਾ ਰਹੇ ਹਨ। ਇਸ ਮਸੌਦਾ ਨੋਟੀਫਿਕੇਸ਼ਨ 'ਤੇ 10 ਮਈ ਤਕ ਆਮ ਲੋਕਾਂ ਅਤੇ ਸਾਂਝੀਦਾਰਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ।