ਕਿਸਾਨਾਂ ਨੇ ਦਿੱਲੀ ’ਚ ਆਕਸੀਜਨ ਦੀ ਸਪਲਾਈ ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਦਾ ਕੀਤਾ ਖੰਡਨ
Published : Apr 22, 2021, 8:23 am IST
Updated : Apr 22, 2021, 8:23 am IST
SHARE ARTICLE
Protesting farmers reject allegations about blocking oxygen transport to Delhi
Protesting farmers reject allegations about blocking oxygen transport to Delhi

ਮੋਰਚਾ ਨੇ ਕਿਹਾ, ‘‘ਇਕ ਵੀ ਐਂਬੂਲੈਂਸ ਜਾਂ ਜ਼ਰੂਰੀ ਵਸਤੂ ਸੇਵਾ ਨੂੰ ਨਹੀਂ ਰੋਕਿਆ ਗਿਆ। ਕਿਸਾਨ ਨਹੀਂ, ਬਲਕਿ ਇਹ ਸਰਕਾਰ ਹੀ ਹੈ 

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੁਧਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ‘ਦੁਸ਼ਪ੍ਰਚਾਰ’ ਕਹਿ ਕੇ ਰੱਦ ਕਰ ਦਿਤਾ ਕਿ ਉਹ ਮੈਡੀਕਲ ਆਕਸੀਜਨ ਦੇ ਵਾਹਨਾਂ ਨੂੰ ਸ਼ਹਿਰ ’ਚ ਨਹੀ ਦਾਖ਼ਲ ਹੋਣ ਦੇ ਰਹੇ ਅਤੇ ਕੋਵਿਡ 19 ਮਰੀਜ਼ਾਂ ਦੀ ਜਾਨ ਖ਼ਤਰੇ ਵਿਚ ਪਾ ਰਹੇ। ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਨੇ ਮੰਗਲਵਾਰ ਰਾਤ ਨੂੰ ਦੋਸ਼ ਲਗਾਇਆ ਕਿ ਦਿੱਲੀ ’ਚ ਮੈਡੀਕਲ ਆਕਸੀਜਨ ਦੀ ਸਪਲਾਈ ਕਿਸਾਨਾਂ ਵਲੋਂ ਸੜਕ ਜਾਮ ਕਰ ਦਿਤੇ ਜਾਣ ਕਾਰਨ ਪ੍ਰਭਾਵਤ ਹੋਈ ਹੈ। 

Oxygen CylindersOxygen Cylinder

ਕਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਨੇ ਬੁਧਵਾਰ ਨੂੰ ਕਿਹਾ ਕਿ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਲਈ ਇਕ ਪਾਸੇ ਦਾ ਰਾਹ ਖੁਲ੍ਹਾ ਛਡਿਆ ਹੋਇਆ ਹੈ। ਮੋਰਚਾ ਨੇ ਕਿਹਾ, ‘‘ਇਕ ਵੀ ਐਂਬੂਲੈਂਸ ਜਾਂ ਜ਼ਰੂਰੀ ਵਸਤੂ ਸੇਵਾ ਨੂੰ ਨਹੀਂ ਰੋਕਿਆ ਗਿਆ। ਕਿਸਾਨ ਨਹੀਂ, ਬਲਕਿ ਇਹ ਸਰਕਾਰ ਹੀ ਹੈ 

Farmers ProtestFarmers Protest

ਜਿਸ ਨੇ ਮਜਬੂਤ ਅਤੇ ਬੈਰੀਕੇਡ ਲਗਾ ਦਿਤੇ ਹਨ। ਕਿਸਾਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹ ਸਾਰਿਆਂ ਦੇ ਅਧਿਕਾਰ ਦਾ ਸਮਰਥਨ ਕਰਦੇ ਹਨ।’’ ਉਸ ਨੇ ਕਿਹਾ, ਕਿਸਾਨਾਂ ਵਿਰੁਧ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੜਕਾਂ ਜਾਮ ਕਰ ਦਿਤੀਆਂ ਹਨ ਅਤੇ ਦਿੱਲੀ ’ਚ ਆਕਸੀਜਨ ਨਹੀਂ ਆਉਣ ਦੇ ਰਹੇ ਹਨ। ਇਹ ਬਿਲਕੁਲ ਗ਼ਲਤ ਖ਼ਬਰ ਹੈ। ਹਾਂ, ਅਸੀਂ ਪ੍ਰਦਰਸ਼ਨ ਕਰ ਰਹੇ ਹਨ ਪਰ ਅਸੀਂ ਕੋਵਿਡ 19 ਮਰੀਜ਼ਾਂ, ਕੋਰੋਨਾ ਯੋਧਾਵਾਂ ਜਾਂ ਆਮ ਨਾਗਰਿਕਾਂ ਦੇ ਵਿਰੁਧ ਨਹੀਂ ਪ੍ਰਦਰਸ਼ਨ ਕਰ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement