
72 ਸਾਲ ਦੀ ਉਮਰ ’ਚ ਹੋਇਆ ਦੇਹਾਂਤ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਅਤੇ ਦਿੱਲੀ ਦੇ ਸਾਬਕਾ ਮੰਤਰੀ ਡਾ. ਏਕੇ ਵਾਲੀਆ ਦਾ ਕੋਵਿਡ 19 ਕਾਰਨ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਭਰਤੀ ਸਨ। ਏਕੇ ਵਾਲੀਆ ਦਿੱਲੀ ਵਿਚ ਸ਼ੀਲਾ ਦਿਕਸ਼ਿਤ ਸਰਕਾਰ ਵਿਚ 15 ਸਾਲ ਮੰਤਰੀ ਰਹੇ। ਅਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਸਿੱਖਿਆ, ਸਿਹਤ, ਵਿੱਤ ਮੰਤਰਾਲੇ ਆਦਿ ਅਹਿਮ ਮੰਤਰਾਲਿਆਂ ਨੂੰ ਸੰਭਾਲਿਆ।