
ਸ਼ਹਨਵਾਜ ਮੁਤਾਬਕ, ਉਹ ਪਿਛਲੇ ਸਾਲ ਤੋਂ ਹੁਣ ਤੱਕ 4000 ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਚੁੱਕੇ ਹਨ।
ਮੁੰਬਈ - ਪੂਰੇ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਹਲਚਲ ਮਚਾਈ ਹੋਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਵੀ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਰੀਜ਼ ਆਕਸੀਜਨ ਦੀ ਕਮੀ ਨਾਲ ਲਗਾਤਾਰ ਦਮ ਤੋੜ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੰਬਈ ਦੇ ਮਲਾਡ ਵਿਚ ਰਹਿਣ ਵਾਲੇ ਸ਼ਹਨਵਾਜ ਸ਼ੇਖ ਲੋਕਾਂ ਲਈ ਮਸੀਹਾ ਬਣ ਗਏ ਹਨ। ਆਕਸੀਜਨ ਮੈਨ ਦੇ ਤੌਰ 'ਤੇ ਮਸ਼ਹੂਰ ਹੋ ਚੁੱਕੇ ਸ਼ੇਖ ਇੱਕ ਫੋਨ ਕਾਲ 'ਤੇ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਸ਼ਾਹਨਵਾਜ ਨੇ ਲੋਕਾਂ ਦੀ ਮਦਦ ਲਈ ਕੁੱਝ ਦਿਨਾਂ ਪਹਿਲਾਂ ਆਪਣੀ 22 ਲੱਖ ਰੁਪਏ ਦੀ SUV ਨੂੰ ਵੀ ਵੇਚ ਦਿੱਤਾ ਹੈ। ਆਪਣੀ ਫੋਰਡ ਐਂਡੇਵਰ ਦੀ ਵਿਕਰੀ ਤੋਂ ਬਾਅਦ ਮਿਲੇ ਪੈਸਿਆਂ ਨਾਲ ਸ਼ਾਹਨਵਾਜ ਨੇ 160 ਆਕਸੀਜਨ ਸਿਲੰਡਰ ਖਰੀਦ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਇਆ। ਸ਼ਾਹਨਵਾਜ ਨੇ ਦੱਸਿਆ ਕਿ ਲੋਕਾਂ ਦੀ ਮਦਦ ਦੌਰਾਨ ਸਾਡੇ ਕੋਲ ਪੈਸੇ ਖ਼ਤਮ ਹੋ ਗਏ, ਜਿਸ ਤੋਂ ਬਾਅਦ ਮੈਂ ਆਪਣੀ ਕਾਰ ਨੂੰ ਵੇਚਣ ਦਾ ਫ਼ੈਸਲਾ ਲਿਆ।
Oxygen Cylinder
ਸ਼ਹਨਵਾਜ ਨੇ ਦੱਸਿਆ ਕਿ ਇਨਫੈਕਸ਼ਨ ਦੀ ਸ਼ੁਰੂਆਤ ਯਾਨੀ ਪਿਛਲੇ ਸਾਲ ਉਨ੍ਹਾਂ ਦੇ ਇੱਕ ਦੋਸਤ ਦੀ ਪਤਨੀ ਨੇ ਆਕਸੀਜਨ ਦੀ ਕਮੀ ਕਾਰਨ ਇੱਕ ਆਟੋ ਰਿਕਸ਼ਾ ਵਿਚ ਦਮ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਹੁਣ ਮੁੰਬਈ ਵਿਚ ਮਰੀਜ਼ਾਂ ਲਈ ਆਕਸੀਜਨ ਸਪਲਾਈ ਦਾ ਕੰਮ ਕਰਨਗੇ। ਲੋਕਾਂ ਤੱਕ ਸਮੇਂ 'ਤੇ ਮਦਦ ਪਹੁੰਚਾਉਣ ਲਈ ਸ਼ਹਨਵਾਜ਼ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਅਤੇ ਇੱਕ ਵਾਰ ਰੂਪ ਤਿਆਰ ਕੀਤਾ।
ਜਨਵਰੀ ਵਿਚ ਜਿੱਥੇ ਆਕਸੀਜਨ ਲਈ 50 ਫੋਨ ਕਾਲ ਆਉਂਦੇ ਸਨ, ਉਥੇ ਹੀ ਅੱਜ ਕੱਲ 500 ਤੋਂ 600 ਕਾਲ ਹਰ ਦਿਨ ਆ ਰਹੇ ਹਨ ਉਹਨਾਂ ਦੱਸਿਆਂ ਕਿ ਹੁਣ ਉਹ ਸਿਰਫ 10 ਤੋਂ 20 ਫ਼ੀਸਦੀ ਲੋਕਾਂ ਤੱਕ ਹੀ ਮਦਦ ਪਹੁੰਚਾ ਪਾ ਰਹੇ ਹਾਂ। ਸ਼ਹਨਵਾਜ ਨੇ ਦੱਸਿਆ ਕਿ ਉਨ੍ਹਾਂ ਕੋਲ ਫਿਲਹਾਲ 200 ਆਕਸੀਜਨ ਦੇ ਡਿਊਰਾ ਸਿਲੰਡਰ ਹਨ। ਜਿਨ੍ਹਾਂ ਵਿਚੋਂ 40 ਕਿਰਾਏ ਦੇ ਹਨ।
ਟੀਮ ਦੇ ਲੋਕ ਮਰੀਜ਼ਾਂ ਨੂੰ ਉਸ ਦੇ ਇਸਤੇਮਾਲ ਦਾ ਤਰੀਕਾ ਸਮਝਾਉਂਦੇ ਹਨ। ਇਸਤੇਮਾਲ ਤੋਂ ਬਾਅਦ ਜ਼ਿਆਦਾਤਰ ਮਰੀਜ਼ਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਵਾਰ ਰੂਮ ਤੱਕ ਖਾਲੀ ਸਿਲੈਂਡਰ ਪਹੁੰਚਾ ਦਿੰਦੇ ਹਨ। ਸ਼ਹਨਵਾਜ ਮੁਤਾਬਕ, ਉਹ ਪਿਛਲੇ ਸਾਲ ਤੋਂ ਹੁਣ ਤੱਕ 4000 ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਚੁੱਕੇ ਹਨ।