
ਹਮਦਰਦ ਵਲੋਂ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਸੀ ਪਟੀਸ਼ਨ
ਬਾਬਾ ਰਾਮਦੇਵ ਦੇ ਬਿਆਨ ਵਿਰੁਧ ਹਮਦਰਦ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ। ਹਾਈ ਕੋਰਟ ਨੇ ਕਿਹਾ, ਇਹ ਬਿਆਨ ਮੁਆਫ਼ ਕਰਨ ਯੋਗ ਨਹੀਂ ਹੈ ਅਤੇ ਜ਼ਮੀਰ ਨੂੰ ਹਿਲਾ ਦਿੰਦਾ ਹੈ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਬਾਬਾ ਰਾਮਦੇਵ ਨੂੰ ਰੂਹ ਅਫਜ਼ਾ ਨੂੰ ‘ਸ਼ਰਬਤ ਜਿਹਾਦ’ ਕਹਿਣ ’ਤੇ ਫਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਬਾਬਾ ਰਾਮਦੇਵ ਦਾ ਬਿਆਨ ਮੁਆਫ਼ ਕਰਨ ਯੋਗ ਨਹੀਂ ਹੈ ਅਤੇ ਇਸ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਇਸ ਬਿਆਨ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਬਾਅਦ ਜਦੋਂ ਦੁਪਹਿਰ 12 ਵਜੇ ਅਦਾਲਤ ਵਿਚ ਦੁਬਾਰਾ ਸੁਣਵਾਈ ਹੋਈ ਤਾਂ ਬਾਬਾ ਰਾਮਦੇਵ ਦੇ ਵਕੀਲ ਦਾ ਰਵੱਈਆ ਨਰਮ ਹੋ ਗਿਆ ਅਤੇ ਉਨ੍ਹਾਂ ਨੇ ਅਦਾਲਤ ਨੂੰ ਕਿਹਾ ਕਿ ਮੈਂ ਸਲਾਹ ਦੇ ਦਿਤੀ ਹੈ ਅਤੇ ਅਸੀਂ ਵੀਡੀਉ ਹਟਾ ਰਹੇ ਹਾਂ।