
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 268 ਕਿਲੋਮੀਟਰ ਦੂਰ ਗਈਬਾਂਧਾ ਜ਼ਿਲ੍ਹੇ ਵਿਚ ਟਰੱਕ ਦੇ ਪਲਟ ਕੇ ਖਾਈ ਵਿਚ ਡਿੱਗਣ ਨਾਲ ਘਟੋਂ-ਘੱਟ 13 ਮਜ਼ਦੂਰਾਂ ਦੀ ਮੌਤ ਹੋ ਗਈ।
ਢਾਕਾ, 21 ਮਈ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 268 ਕਿਲੋਮੀਟਰ ਦੂਰ ਗਈਬਾਂਧਾ ਜ਼ਿਲ੍ਹੇ ਵਿਚ ਟਰੱਕ ਦੇ ਪਲਟ ਕੇ ਖਾਈ ਵਿਚ ਡਿੱਗਣ ਨਾਲ ਘਟੋਂ-ਘੱਟ 13 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਈਬਾਂਧਾ ਜ਼ਿਲੇ ਦੇ ਪੁਲਸ ਅਧਿਕਾਰੀ ਮੁਹੰਮਦ ਤੌਹਿਦੁਲ ਨੇ ਸ਼ਿੰਹੂਆ ਨੂੰ ਦਸਿਆ ਕਿ ਇਸ ਦੁਰਘਟਨਾ ਵਿਚ ਘਟਨਾ ਵਾਲੀ ਥਾਂ ’ਤੇ ਹੀ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਿਸ ਟਰੱਕ ਵਿਚ ਇਹ ਲੋਕ ਜਾ ਰਹੇ ਸਨ, ਉਹ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ ਅਤੇ ਖਾਈ ਵਿਚ ਡਿੱਗ ਗਿਆ।
File photo
ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 8 ਵਜੇ ਹੋਇਆ। ਅਧਿਕਾਰੀ ਮੁਤਾਬਕ ਹਾਦਸੇ ਵਿਚ ਮਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰ ਹਨ ਅਤੇ ਉਹ ਸਾਰੇ ਲੋਕ ਈਦ-ਓਲ-ਫਿਤਰ ਦੇ ਮੌਕ ’ਤੇ ਢਾਕਾ ਤੋਂ ਅਪਣੇ ਪਿੰਡ ਵਲੋਂ ਜਾ ਰਹੇ ਸਨ ਉਦੋਂ ਇਹ ਹਾਦਸਾ ਹੋਇਆ। ਉਨ੍ਹਾਂ ਦਸਿਆ ਕਿ ਬੁਧਵਾਰ ਨੂੰ ਬੰਗਲਦਾਸ਼ੇ ਅਤੇ ਭਾਰਤੀ ਤੱਟੀ ਖੇਤਰ ਵਿਚ ਆਏ ਅਮਫ਼ਾਨ ਤੂਫ਼ਾਨ ਕਾਰਨ ਟਰੱਕ ਚਾਲਕ ਦਾ ਵਾਹਨ ’ਤੇ ਕੰਟੋਰਲ ਖੋਹ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ। ਵਿਸ਼ਵ ਭਰ ਵਿਚ ਫੈਲੇ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਬੰਗਲਾਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਈਦ ਮਨਾਉਣ ਲਈ ਅਪਣੇ ਪਿੰਡ ਜਾ ਰਹੇ ਹਨ। (ਏਜੰਸੀ)