
ਦੋ ਡੈਮਾਂ ਦੇ ਫੇਲ੍ਹ ਹੋਣ ਕਾਰਨ ਮੰਗਲਵਾਰ ਨੂੰ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਗ੍ਰੇਚੇਰ ਵ੍ਹਿਟਮਰ ਦੀ ਅਪੀਲ ਤੇ ਇਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਹੁਣ ਕੋਰੋਨਾ ਵਾਇਰਸ ਸੰਕਟ ਦੇ ਚਲਦੇ ਮਿਸ਼ਿਗਨ ਵਿਚ ਆਏ ਭਿਆਨਕ ਹੜ੍ਹ ਨਾਲ ਹੋਈ ਤਬਾਹੀ ਵਿਚ ਪੀੜਤਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
US
ਦੋ ਡੈਮਾਂ ਦੇ ਫੇਲ੍ਹ ਹੋਣ ਕਾਰਨ ਮੰਗਲਵਾਰ ਨੂੰ ਭਿਆਨਕ ਹੜ੍ਹ ਆ ਗਿਆ। ਇਸ ਹੜ੍ਹ ਦੇ ਚਲਦੇ ਡੇਟ੍ਰਾਇਟ ਦੇ ਉੱਤਰ-ਪੱਛਮ ਵਿਚ ਲਗਭਗ 120 ਮੀਲ ਨਦੀ ਦੇ ਕਿਨਾਰੇ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ ਅਤੇ ਲਗਭਗ 11,000 ਨਿਵਾਸੀਆਂ ਨੂੰ ਹੋਰਨਾਂ ਥਾਵਾਂ ਤੇ ਸ਼ਿਫਟ ਹੋਣਾ ਪਿਆ। ਪਾਣੀ ਦੇ ਤੇਜ਼ ਵਹਾਅ ਵਿਚ ਇਕ ਕੈਮੀਕਲ ਪਲਾਂਟ ਵੀ ਆ ਗਿਆ।
US
ਦਾਅਵਾ ਕੀਤਾ ਗਿਆ ਕਿ ਇਸ ਕੈਮੀਕਲ ਪਲਾਂਟ ਵਿਚ ਇਕ ਕੰਟੇਨਮੈਂਟ ਤਲਾਬ ਵੀ ਸੀ ਜਿਸ ਵਿਚ ਕਈ ਰਸਾਇਣ ਘੁਲੇ ਹੋਏ ਸਨ। ਇਸ ਨਾਲ ਹੇਠਾਂ ਵੱਲ ਸਥਿਤ ਸੁਪਰਫੰਡ ਵਿਸ਼ੈਲੀ ਕਲੀਨਅਪ ਸਾਈਟ ਹੀ ਵਹਿ ਗਈ। ਕੰਪਨੀ ਦੇ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਕਿ ਤਾਲਾਬ ਵਿਚ ਬ੍ਰਾਇਨ ਸਾਲਿਊਸ਼ਨ ਨਾਲ ਨਿਵਾਸੀਆਂ ਜਾਂ ਵਾਤਾਵਰਣ ਨੂੰ ਕੋਈ ਖ਼ਤਰਾ ਨਹੀਂ ਹੋਇਆ।
US
ਇਸ ਫੈਕਟਰੀ ਨਾਲ ਕੋਈ ਵੀ ਉਤਪਾਦ ਰਿਲੀਜ ਨਹੀਂ ਹੋਇਆ। ਤਿਤਾਬਵਾਸੀ ਨਦੀ ਵਿਚ ਭਾਰੀ ਬਾਰਿਸ਼ ਹੋਣ ਦੇ ਚਲਦੇ ਆਏ ਹੜ੍ਹ ਦਾ ਪਾਣੀ ਇਤਿਹਾਸਿਕ ਪੱਧਰ ਤੇ ਪਹੁੰਚ ਗਿਆ ਕਈ ਥਾਵਾਂ ਤੇ ਚਿੱਕੜ ਜਮ ਗਿਆ ਤੇ ਕਿਤੇ ਜ਼ਮੀਨ ਵੀ ਖਿਸਕਣ ਲੱਗ ਗਈ।
US
ਇਸ ਤਬਾਹੀ ਵਿਚ ਕਿਸੇ ਦੀ ਮਰਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਵਿਟਮਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਹਨਾਂ ਨੇ ਅਜਿਹਾ ਕਦੇ ਨਹੀਂ ਵੇਖਿਆ। ਜੋ ਵੀ ਨੁਕਸਾਨ ਹੋਇਆ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ। ਡੈਮ ਬਣਾਉਣ ਵਾਲੀ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।
US
ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਭਿਆਨਕ ਤਬਾਹੀ ਮਚਾਈ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 16,20,902 ਹੋ ਗਏ ਹਨ। ਹੁਣ ਤੱਕ 96,354 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3,82,169 ਲੋਕ ਠੀਕ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।