ਹਵਾਈ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੇ ਪ੍ਰਵਾਰ ਨੂੰ 7.64 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ
Published : May 22, 2020, 6:55 am IST
Updated : May 22, 2020, 7:19 am IST
SHARE ARTICLE
File Photo
File Photo

ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

ਨਵੀਂ ਦਿੱਲੀ, 21 ਮਈ: 10 ਸਾਲ ਪਹਿਲਾਂ 22 ਮਈ, 2010 'ਚ ਦੁਬਈ ਤੋਂ ਆਈ ਏਅਰ ਇੰਡੀਆ ਐਕਸਪ੍ਰੈੱਸ ਫ਼ਲਾਈਟ 812 ਦੇ ਮੰਗਲੁਰੂ 'ਚ ਉਤਰਨ ਸਮੇਂ ਹੋਏ ਹਾਦਸੇ 'ਚ ਮਾਰੇ ਗਏ ਇਕ 45 ਸਾਲ ਦੇ ਵਿਅਕਤੀ ਦੇ ਪ੍ਰਵਾਰਕ ਮੈਂਬਰਾਂ ਨੂੰ ਸੁਪਰੀਮ ਕੋਰਟ ਨੇ 7.64 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਇਸ ਹਵਾਈ ਹਾਦਸੇ 'ਚ ਕੁੱਲ 166 ਯਾਤਰੀਆਂ 'ਚੋਂ 158 ਦੀ ਮੌਤ ਹੋ ਗਈ ਸੀ।

ਜਸਟਿਸ ਡੀ.ਵਾਈ. ਚੰਦਰਚੂੜ ਅਤੇ ਅਜੇ ਰਸਤੋਗੀ ਦੇ ਬੈਂਚ ਨੇ ਵੀਰਵਾਰ ਨੂੰ ਅਪਣੇ ਹੁਕਮ 'ਚ ਕਿਹਾ ਕਿ ਉਹ ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ (ਐਨ.ਸੀ.ਡੀ.ਆਰ.ਸੀ.) ਦੀ ਇਸ ਦਲੀਲ ਨੂੰ ਮਨਜ਼ੂਰ ਹੀ ਨਹੀਂ ਕਰ ਪਾ ਰਹੇ ਕਿ ਉਹ ਮੁਆਵਜ਼ੇ ਦੀ ਗਿਣਤੀ 'ਚ ਪੀੜਤ ਦੀ ਤਨਖ਼ਾਹ ਕੱਟ ਰਹੀ ਹੈ। ਤਨਖ਼ਾਹ ਨੂੰ ਦੋ ਹਿੱਸਿਆਂ ਵਿਚ ਦੇਣ ਦੇ ਮਾਲਕ ਕੋਲ ਕਈ ਕਾਰਨ ਹੋ ਸਕਦੇ ਹਨ ਪਰ ਇਸ ਕਾਰਨ ਆਮਦਨ 'ਚ ਕਟੌਤੀ ਵਿਖਾ ਕੇ ਮੁਆਵਜ਼ਾ ਘੱਟ ਦੇਣ ਦੀ ਕੋਈ ਦਲੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ।

File photoFile photo

ਕੋਰਟ ਨੇ ਕਿਹਾ ਕਿ ਮ੍ਰਿਤਕ ਮਹੇਂਦਰ ਕੋਡਕੇਨੀ ਕੰਪਨੀ ਦੇ ਸਥਾਈ ਮੁਲਾਜ਼ਮ ਸਨ। ਇਸ ਲਈ ਉਨ੍ਹਾਂ ਦੀ ਅਚਾਨਕ ਮੌਤ 'ਤੇ ਉਨ੍ਹਾਂ ਦੇ ਪਰਵਾਰ ਨੂੰ ਪੂਰਾ ਹਰਜਾਨਾ ਮਿਲਣਾ ਹੀ ਚਾਹੀਦਾ ਹੈ। ਮਹੇਂਦਰ ਕੋਡਕੇਨੀ ਦੇ ਪਰਵਾਰਕ ਮੈਂਬਰਾਂ 'ਚ ਉਨ੍ਹਾਂ ਦੀ ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਪਰਵਾਰਕ ਮੈਂਬਰਾਂ ਨੂੰ ਪਹਿਲਾਂ ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡ੍ਰੈਸਲ ਕਮਿਸ਼ਨ (ਐਨ.ਸੀ.ਡੀ.ਆਰ.ਸੀ.) ਨੇ ਮੁਆਵਜ਼ੇ ਵਜੋਂ 7.35 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਰਕਮ 'ਤੇ ਸਾਲਾਨਾ ਨਂੌ ਫ਼ੀ ਸਦੀ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ। ਇਹ ਰਕਮ ਹਾਲੇ ਵੀ ਬਕਾਇਆ ਹੈ। ਮੁਆਵਜ਼ਾ ਰਾਸ਼ੀ ਏਅਰ ਇੰਡੀਆ ਨੇ ਦੇਣੀ ਹੈ। ਹਵਾਈ ਹਾਦਸੇ ਦੇ ਸਮੇਂ ਕੋਡਕੇਨੀ ਯੂ.ਏ.ਈ. ਦੀ ਇਕ ਕੰਪਨੀ ਦੇ ਪਛਮੀ ਏਸ਼ੀਆ ਖੇਤਰ ਦੇ ਰੀਜਨਲ ਡਾਇਰੈਕਟਰ ਸਨ।  (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement