ਲਾਕਡਾਊਨ ਦੇ ਪਹਿਲੇ 4 ਹਫ਼ਤਿਆਂ 'ਚ 8 ਲੱਖ ਪ੍ਰਵਾਸੀਆਂ ਨੇ ਛੱਡੀ ਦਿੱਲੀ - ਰਿਪੋਰਟ 
Published : May 22, 2021, 6:51 pm IST
Updated : May 22, 2021, 6:51 pm IST
SHARE ARTICLE
Over 8 lakh migrant workers left Delhi in first 4 weeks of lockdown during 2nd wave
Over 8 lakh migrant workers left Delhi in first 4 weeks of lockdown during 2nd wave

ਲਾਕਡਾਊਨ ਦੇ ਪਹਿਲੇ ਚਾਰ ਹਫ਼ਤਿਆਂ ਦੌਰਾਨ ਬੱਸਾਂ ਨੇ 21,879 ਅੰਤਰਰਾਜੀ ਫੇਰੇ ਲਗਾਏ

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਪਹਿਲੇ 4 ਹਫ਼ਤਿਆਂ 'ਚ ਰਾਸ਼ਟਰੀ ਰਾਜਧਾਨੀ ਤੋਂ 8 ਲੱਖ ਤੋਂ ਵੱਧ ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋ ਚੁਕੇ ਹਨ। ਇਹ ਜਾਣਕਾਰੀ ਦਿੱਲੀ ਟਰਾਂਸਪੋਰਟ ਵਿਭਾਗ ਦੀ ਇਕ ਰਿਪੋਰਟ 'ਚ ਦਿੱਤੀ ਗਈ। 19 ਅਪ੍ਰੈਲ ਤੋਂ 14 ਮਈ ਦਰਮਿਆਨ 8 ਲੱਖ 7 ਹਜ਼ਾਰ 32 ਪ੍ਰਵਾਸੀ ਮਜ਼ਦੂਰ ਦਿੱਲੀ ਤੋਂ ਬੱਸਾਂ ਰਾਹੀਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋਏ।

Migrants WorkersMigrants Workers

ਇਨ੍ਹਾਂ 'ਚੋਂ 3,79,604 ਪ੍ਰਵਾਸੀ ਲਾਕਡਾਊਨ ਦੇ ਪਹਿਲੇ ਹਫ਼ਤੇ ਰਵਾਨਾ ਹੋਏ। ਇਸ ਦੇ ਬਾਅਦ ਤੋਂ ਇਸ ਗਿਣਤੀ 'ਚ ਕਮੀ ਆਈ ਅਤੇ ਦੂਜੇ ਹਫ਼ਤੇ 'ਚ 2,12,448 ਪ੍ਰਵਾਸੀ, ਜਦੋਂ ਕਿ ਤੀਜੇ ਹਫ਼ਤੇ 'ਚ 1,22,490 ਅਤੇ ਚੌਥੇ ਹਫ਼ਤੇ 'ਚ 92,490 ਯਾਤਰੀ ਆਪਣੇ ਘਰਾਂ ਨੂੰ ਰਵਾਨਾ ਹੋਏ। ਰਿਪੋਰਟ 'ਚ ਦੱਸਿਆ ਗਿਆ,''ਕਰੀਬ 8 ਲੱਖ ਪ੍ਰਵਾਸੀਆਂ ਨੂੰ ਬਿਨਾਂ ਪਰੇਸ਼ਾਨੀ ਦੇ ਉਨ੍ਹਾਂ ਘਰਾਂ ਤੱਕ ਪਹੁੰਚਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਗੁਆਂਢੀ ਸੂਬਿਆਂ ਦੇ ਟਰਾਂਸਪੋਰਟ ਅਧਿਾਕਰੀਆਂ ਨਾਲ ਸਮੇਂ ਰਹਿੰਦੇ ਤਾਲਮੇਲ ਕੀਤਾ।''

 stranded migrants migrants

ਇਸ 'ਚ ਦੱਸਿਆ ਗਿਆ ਕਿ ਲਾਕਡਾਊਨ ਦੇ ਪਹਿਲੇ ਚਾਰ ਹਫ਼ਤਿਆਂ ਦੌਰਾਨ ਬੱਸਾਂ ਨੇ 21,879 ਅੰਤਰਰਾਜੀ ਫੇਰੇ ਲਗਾਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੇ 19 ਅਪ੍ਰੈਲ ਨੂੰ ਲਾਕਡਾਊਨ ਲਗਾਇਆ, ਜਿਸ ਨੂੰ ਕਈ ਵਾਰ ਵਧਾਇਆ ਗਿਆ ਅਤੇ ਅੰਤਿਮ ਵਾਰ ਇਸ ਨੂੰ 16 ਮਈ ਨੂੰ ਵਧਾਇਆ ਗਿਆ। ਇਸ 'ਚ ਦੱਸਿਆ ਕਿ ਗਿਆ ਮੌਜੂਦਾ ਲਾਕਡਾਊਨ 'ਚ ਪ੍ਰਵਾਸੀਆਂ ਨੇ 'ਰੇਲ ਗੱਡੀ ਤੋਂ ਯਾਤਰਾ' ਨੂੰ ਤਰਜੀਹ ਦਿੱਤੀ, ਕਿਉਂਕਿ ਇਸ ਸਾਲ ਲਾਕਡਾਊਨ ਦੌਰਾਨ ਰੇਲ ਗੱਡੀਆਂ ਦਾ ਸੰਚਾਲਨ ਜਾਰੀ ਸੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement