
ਝਾੜ ਸਾਹਿਬ ਦੇ ਅਗਲੇ ਮੁਖੀ ਦੀ ਕੀਤੀ ਜਾ ਰਹੀ ਸੀ ਦਸਤਾਰਬੰਦੀ
ਤਰਨਾਤਰਨ: ਤਰਨਾਤਰਨ ਦੇ ਗੁਰੁਦੁਆਰਾ ਝਾੜ ਸਾਹਿਬ 'ਚ ਸਮਾਗਮ ਦੌਰਾਨ ਸਟੇਜ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਗੁਰੂ ਘਰ 'ਚ ਦਸਤਾਰਬੰਦੀ ਦਾ ਪ੍ਰੋਗਰਾਮ ਹੋ ਰਿਹਾ ਸੀ। ਇਸ ਪ੍ਰੋਗਰਾਮ 'ਚ ਨਿਹੰਗ ਸਿੰਘਾਂ ਸਮੇਤ ਮਹਾਨ ਸ਼ਖਤੀਅਤਾਂ ਪਹੁੰਚੀਆਂ ਸਨ, ਅਚਾਨਕ ਸਟੇਜ ਟੁੱਟ ਜਾਂਦਾ ਹੈ ਤੇ ਸਾਰੇ ਇਕ ਦੂਜੇ ਉਪਰ ਡਿੱਗ ਜਾਂਦੇ ਹਨ।
ਸ਼ੋਸਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਾਦਸੇ 'ਚ ਕੁਝ ਨਿਹੰਗ ਸਿੰਘਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਿਆਦਾ ਜਾਣਕਾਰੀ ਲੈਂਦੇ ਹੋਏ ਸਾਡੇ ਸਹਿਯੋਗੀ ਪੱਤਰਕਾਰ ਰਿੰਪਵ ਗੋਲਣ ਨਾਲ ਗੱਲਬਾਤ ਕੀਤੀ ਗਈ।
ਉਹਨਾਂ ਕਿਹਾ ਕਿ ਸੰਤ ਬਾਬਾ ਤਾਰਾ ਸਿੰਘ ਝਾੜ ਸਾਬ੍ਹ ਵਾਲੇ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਤੇ ਅੱਜ ਗੁਰੂ ਘਰ 'ਚ ਦੁਸਹਿਰਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਵਿਚ ਸੰਤ ਬਾਬਾ ਕੁਲਦੀਪ ਸਿੰਘ ਦੀ ਦਸਤਾਰ ਬੰਦੀ ਕੀਤੀ ਜਾ ਰਹੀ ਸੀ। ਚਲਦੇ ਪ੍ਰੋਗਰਾਮ 'ਚ ਹੀ ਸਟੇਜ ਡਿੱਗ ਗਈ ਤੇ ਸਟੇਜ 'ਤੇ ਮੌਜੂਦ ਨਿਹੰਗ ਸਿੰਘ ਹੇਠਾਂ ਡਿੱਗ ਗਏ, ਕੁਝ ਨਿਹੰਗ ਸਿੰਘਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।