ਲੋਕ ਸਭਾ ਚੋਣਾਂ ’ਚ 8,360 ਉਮੀਦਵਾਰ, 1996 ਤੋਂ ਲੈ ਕੇ ਹੁਣ ਤਕ ਜ਼ਿਆਦਾਤਰ ਉਮੀਦਵਾਰ ਨੇ ਮੈਦਾਨ ’ਚ
Published : May 22, 2024, 10:08 pm IST
Updated : May 22, 2024, 10:08 pm IST
SHARE ARTICLE
Lok Sabha Elections 2024
Lok Sabha Elections 2024

1996 ’ਚ ਰੀਕਾਰਡ 13,952 ਉਮੀਦਵਾਰ ਚੋਣ ਮੈਦਾਨ ’ਚ ਸਨ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਇਸ ਵਾਰ ਕੁਲ 8,360 ਉਮੀਦਵਾਰ ਮੈਦਾਨ ’ਚ ਹਨ। ਅਧਿਕਾਰਤ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ 1996 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਇਸ ਚੋਣ ’ਚ ਸੱਭ ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ। 2019 ਦੀਆਂ 543 ਲੋਕ ਸਭਾ ਸੀਟਾਂ ਲਈ 8,039 ਉਮੀਦਵਾਰ ਮੈਦਾਨ ’ਚ ਸਨ ਅਤੇ 1996 ’ਚ ਰੀਕਾਰਡ 13,952 ਉਮੀਦਵਾਰ ਚੋਣ ਮੈਦਾਨ ’ਚ ਸਨ। 

2024 ਦੀਆਂ ਆਮ ਚੋਣਾਂ ਸੱਤ ਪੜਾਵਾਂ ’ਚ ਹੋ ਰਹੀਆਂ ਹਨ। ਵੋਟਿੰਗ ਦੇ ਪੰਜ ਗੇੜ ਪੂਰੇ ਹੋ ਚੁਕੇ ਹਨ। ਛੇਵਾਂ ਅਤੇ ਆਖਰੀ ਪੜਾਅ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੌਥੇ ਪੜਾਅ ’ਚ 13 ਮਈ ਨੂੰ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ ਸੀ। ਇਸ ਪੜਾਅ ’ਚ ਸੱਭ ਤੋਂ ਵੱਧ 1,717 ਉਮੀਦਵਾਰ ਮੈਦਾਨ ’ਚ ਸਨ। 

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 19 ਅਪ੍ਰੈਲ ਨੂੰ ਪਹਿਲੇ ਪੜਾਅ ’ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ 1,625 ਉਮੀਦਵਾਰ ਸਨ। ਦੂਜੇ ਪੜਾਅ ’ਚ 26 ਅਪ੍ਰੈਲ ਨੂੰ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 89 ਸੀਟਾਂ ਲਈ 1,198 ਉਮੀਦਵਾਰ ਸਨ, ਜਦਕਿ ਤੀਜੇ ਪੜਾਅ ’ਚ 7 ਮਈ ਨੂੰ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ਲਈ 1,352 ਉਮੀਦਵਾਰ ਸਨ ਅਤੇ 20 ਮਈ ਨੂੰ ਪੰਜਵੇਂ ਪੜਾਅ ’ਚ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ 695 ਉਮੀਦਵਾਰ ਸਨ। 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 25 ਮਈ ਅਤੇ 1 ਜੂਨ ਨੂੰ ਹੋਣ ਵਾਲੇ ਛੇਵੇਂ ਅਤੇ ਸੱਤਵੇਂ ਪੜਾਅ ਲਈ ਕ੍ਰਮਵਾਰ 869 ਅਤੇ 904 ਉਮੀਦਵਾਰ ਮੈਦਾਨ ’ਚ ਹਨ। ਸੱਤ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਸੀਟਾਂ ’ਤੇ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। 

ਅਧਿਕਾਰਤ ਅੰਕੜਿਆਂ ਮੁਤਾਬਕ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 1952 ’ਚ 1,874 ਤੋਂ ਚਾਰ ਗੁਣਾ ਵਧ ਕੇ 2024 ’ਚ 8,360 ਹੋ ਗਈ ਹੈ। ਸਾਲ 1952 ’ਚ ਦੇਸ਼ ’ਚ ਪਹਿਲੀਆਂ ਆਮ ਚੋਣਾਂ ਹੋਈਆਂ। ਹੁਣ ਪ੍ਰਤੀ ਹਲਕੇ ਉਮੀਦਵਾਰਾਂ ਦੀ ਔਸਤ ਗਿਣਤੀ 4.67 ਤੋਂ ਵਧ ਕੇ 15.39 ਹੋ ਗਈ ਹੈ। 

1977 ਦੀਆਂ ਛੇਵੀਂ ਲੋਕ ਸਭਾ ਚੋਣਾਂ ਦੇ ਅੰਤ ਤਕ ਪ੍ਰਤੀ ਲੋਕ ਸਭਾ ਸੀਟ ’ਤੇ ਉਮੀਦਵਾਰਾਂ ਦੀ ਔਸਤ ਗਿਣਤੀ ਸਿਰਫ ਤਿੰਨ ਤੋਂ ਪੰਜ ਸੀ, ਪਰ ਪਿਛਲੀਆਂ ਚੋਣਾਂ ’ਚ ਦੇਸ਼ ਭਰ ’ਚ ਪ੍ਰਤੀ ਹਲਕਾ 14.8 ਉਮੀਦਵਾਰ ਸਨ। ਪਿਛਲੇ ਕੁੱਝ ਸਾਲਾਂ ’ਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਕੁਲ ਗਿਣਤੀ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ 1952 ਵਿਚ 489 ਸੀਟਾਂ ਲਈ 1874 ਉਮੀਦਵਾਰਾਂ ਦੇ ਨਾਲ ਪ੍ਰਤੀ ਹਲਕੇ 3.83 ਉਮੀਦਵਾਰ ਸਨ, ਜੋ 1971 ਵਿਚ ਵਧ ਕੇ 2,784 ਹੋ ਗਏ। 

1977 ’ਚ, 2,439 ਉਮੀਦਵਾਰਾਂ ਨੇ ਚੋਣ ਲੜੀ ਅਤੇ ਪ੍ਰਤੀ ਹਲਕੇ ਔਸਤਨ 4.5 ਸੀ। ਅੰਕੜੇ ਦਰਸਾਉਂਦੇ ਹਨ ਕਿ 1980 ਦੀਆਂ ਚੋਣਾਂ ’ਚ ਉਮੀਦਵਾਰਾਂ ਦੀ ਗਿਣਤੀ ਵਧ ਕੇ 4,629 ਹੋ ਗਈ ਅਤੇ ਪ੍ਰਤੀ ਸੀਟ ਔਸਤਨ 8.54 ਸੀ। 1984-85 ਦੀਆਂ ਅੱਠਵੀਂ ਆਮ ਚੋਣਾਂ ’ਚ, 5,492 ਉਮੀਦਵਾਰ ਸਨ ਅਤੇ ਪ੍ਰਤੀ ਹਲਕੇ ਔਸਤਨ 10.13 ਉਮੀਦਵਾਰ ਸਨ। 

ਅਧਿਕਾਰਤ ਅੰਕੜਿਆਂ ਮੁਤਾਬਕ 1989 ਦੀਆਂ ਨੌਵੀਂਆਂ ਆਮ ਚੋਣਾਂ ’ਚ 6,160 ਉਮੀਦਵਾਰਾਂ ਨੇ ਪ੍ਰਤੀ ਲੋਕ ਸਭਾ ਸੀਟ ’ਤੇ ਔਸਤਨ 11.34 ਦੀ ਔਸਤ ਨਾਲ ਚੋਣ ਲੜੀ ਸੀ, ਜਦਕਿ 1991-92 ’ਚ 10ਵੀਂ ਆਮ ਚੋਣਾਂ ’ਚ 8,668 ਉਮੀਦਵਾਰਾਂ ਨੇ 543 ਸੀਟਾਂ ਲਈ 15.96 ਪ੍ਰਤੀ ਸੀਟ ਦੀ ਔਸਤ ਨਾਲ ਚੋਣ ਲੜੀ ਸੀ। 

1996 ਵਿਚ 543 ਲੋਕ ਸਭਾ ਸੀਟਾਂ ਲਈ ਰੀਕਾਰਡ 13,952 ਉਮੀਦਵਾਰ ਮੈਦਾਨ ਵਿਚ ਸਨ, ਜਦਕਿ 1991 ਦੀਆਂ ਪਿਛਲੀਆਂ ਚੋਣਾਂ ਵਿਚ ਪ੍ਰਤੀ ਸੀਟ ਔਸਤ ਉਮੀਦਵਾਰ 16.38 ਦੇ ਮੁਕਾਬਲੇ ਵਧ ਕੇ 25.69 ਹੋ ਗਏ। ਕਮਿਸ਼ਨ ਵਲੋਂ ਸੁਰੱਖਿਆ ਜਮ੍ਹਾਂ ਰਾਸ਼ੀ 500 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਨਾਲ 1998 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਤੀ ਸੀਟ ਉਮੀਦਵਾਰਾਂ ਦੀ ਗਿਣਤੀ ਘਟ ਕੇ 8.75 ਪ੍ਰਤੀ ਸੀਟ ਰਹਿ ਗਈ। 

ਸਾਲ 2004 ’ਚ 543 ਲੋਕ ਸਭਾ ਸੀਟਾਂ ਲਈ 5,435 ਉਮੀਦਵਾਰ ਚੋਣ ਮੈਦਾਨ ’ਚ ਸਨ ਅਤੇ ਉਮੀਦਵਾਰਾਂ ਦੀ ਗਿਣਤੀ ਫਿਰ 5,000 ਦੇ ਅੰਕੜੇ ਨੂੰ ਪਾਰ ਕਰ ਗਈ ਅਤੇ ਪ੍ਰਤੀ ਸੀਟ ਔਸਤਨ 10 ਤੋਂ ਵੱਧ ਦਾਅਵੇਦਾਰ ਮੈਦਾਨ ’ਚ ਉਤਰੇ। 

2009 ਦੀਆਂ ਆਮ ਚੋਣਾਂ ’ਚ 8,070 ਉਮੀਦਵਾਰ ਸਨ। ਇਸ ਨਾਲ ਪ੍ਰਤੀ ਸੀਟ ਉਮੀਦਵਾਰਾਂ ਦੀ ਔਸਤ ਗਿਣਤੀ ਵਧ ਕੇ 14.86 ਹੋ ਗਈ। 2014 ਦੀਆਂ ਲੋਕ ਸਭਾ ਚੋਣਾਂ ’ਚ ਕੁਲ 8,251 ਉਮੀਦਵਾਰਾਂ ਨੇ ਚੋਣ ਲੜੀ ਸੀ। 

ਲੋਕ ਸਭਾ ਚੋਣਾਂ ’ਚ 10 ਫੀ ਸਦੀ ਤੋਂ ਵੀ ਘੱਟ ਮਹਿਲਾ ਉਮੀਦਵਾਰ: ਏ.ਡੀ.ਆਰ. 

ਨਵੀਂ ਦਿੱਲੀ: ਇਕ ਸਰਵੇਖਣ ਮੁਤਾਬਕ ਇਸ ਸਾਲ ਲੋਕ ਸਭਾ ਚੋਣਾਂ ’ਚ 10 ਫੀ ਸਦੀ ਤੋਂ ਵੀ ਘੱਟ ਮਹਿਲਾ ਉਮੀਦਵਾਰ ਸਾਹਮਣੇ ਆਈਆਂ ਹਨ। ਚੋਣ ਅਧਿਕਾਰਾਂ ਨਾਲ ਜੁੜੇ ਵਿਸ਼ਿਆਂ ’ਤੇ ਕੰਮ ਕਰਨ ਵਾਲੀ ਇਕ ਸੰਸਥਾ ਨੇ ਅਪਣੇ ਵਿਸ਼ਲੇਸ਼ਣ ’ਚ ਇਹ ਜਾਣਕਾਰੀ ਸਾਂਝੀ ਕੀਤੀ। 

ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਦੇ ਅਨੁਸਾਰ, ਵਿਸ਼ਲੇਸ਼ਣ ਕੀਤੇ ਗਏ 8,337 ਉਮੀਦਵਾਰਾਂ ਵਿਚੋਂ ਸਿਰਫ 797 ਔਰਤਾਂ ਹਨ, ਜੋ ਚੋਣਾਂ ਦੇ ਸੱਤ ਪੜਾਵਾਂ ਵਿਚ ਚੋਣ ਮੈਦਾਨ ਵਿਚ ਕੁਲ ਉਮੀਦਵਾਰਾਂ ਦਾ 9.5 ਫ਼ੀ ਸਦੀ ਹੈ। 

ਲੋਕ ਸਭਾ ’ਚ ਔਰਤਾਂ ਲਈ ਇਕ ਤਿਹਾਈ ਸੀਟਾਂ ਰਾਖਵੀਆਂ ਕਰਨ ਵਾਲੇ ਮਹਿਲਾ ਰਾਖਵਾਂਕਰਨ ਬਿਲ ਦੇ ਪਾਸ ਹੋਣ ਤੋਂ ਬਾਅਦ ਇਹ ਪਹਿਲੀ ਚੋਣ ਹੈ। ਹਾਲਾਂਕਿ, ਇਹ ਬਿਲ ਅਜੇ ਲਾਗੂ ਨਹੀਂ ਹੋਇਆ ਹੈ। ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ 1,618 ਉਮੀਦਵਾਰਾਂ ਵਿਚੋਂ ਸਿਰਫ 135 ਔਰਤਾਂ ਸਨ। ਬਾਅਦ ਦੇ ਪੜਾਵਾਂ ’ਚ ਵੀ ਇਹੀ ਜਾਰੀ ਰਿਹਾ। 

ਦੂਜੇ ਪੜਾਅ ਵਿਚ ਹਿੱਸਾ ਲੈਣ ਵਾਲੇ 1,198 ਉਮੀਦਵਾਰਾਂ ਵਿਚੋਂ 1,192 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ਵਿਚੋਂ 100 ਤੋਂ ਵੱਧ ਔਰਤਾਂ ਸਨ।ਤੀਜੇ ਪੜਾਅ ’ਚ 1,352 ਉਮੀਦਵਾਰ ਸਨ, ਜਿਨ੍ਹਾਂ ’ਚੋਂ ਸਿਰਫ 123 ਔਰਤਾਂ ਸਨ। ਚੌਥੇ ਪੜਾਅ ’ਚ 1,717 ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ’ਚੋਂ 170 ਔਰਤਾਂ ਸਨ। 

ਪੰਜਵੇਂ ਪੜਾਅ ’ਚ 82 ਔਰਤਾਂ ਸਮੇਤ ਸੱਭ ਤੋਂ ਘੱਟ 695 ਉਮੀਦਵਾਰ ਸਨ, ਜਦਕਿ ਛੇਵੇਂ ਪੜਾਅ ’ਚ 869 ਉਮੀਦਵਾਰਾਂ ’ਚੋਂ 866 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ 92 ਔਰਤਾਂ ਸਨ। ਸੱਤਵੇਂ ਪੜਾਅ ਲਈ 904 ਉਮੀਦਵਾਰਾਂ ਵਿਚੋਂ ਸਿਰਫ 95 ਔਰਤਾਂ ਹਨ। 

ਦਿੱਲੀ ਯੂਨੀਵਰਸਿਟੀ ਦੇ ਜੀਸਸ ਐਂਡ ਮੈਰੀ ਕਾਲਜ ਦੀ ਪ੍ਰੋਫੈਸਰ ਡਾ. ਸੁਸ਼ੀਲਾ ਰਾਮਾਸਵਾਮੀ ਨੇ ਔਰਤਾਂ ਦੀ ਉਮੀਦਵਾਰੀ ਨੂੰ ਉਤਸ਼ਾਹਤ ਕਰਨ ਲਈ ਸਿਆਸੀ ਪਾਰਟੀਆਂ ਨੂੰ ਠੋਸ ਕਦਮ ਚੁੱਕਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵਧੇਰੇ ਸਰਗਰਮ ਹੋਣਾ ਚਾਹੀਦਾ ਸੀ ਅਤੇ ਵਧੇਰੇ ਮਹਿਲਾ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨਾ ਚਾਹੀਦਾ ਸੀ।’’ 

ਉਸ ਨੇ ਪਾਰਟੀ ਦੇ ਅੰਦਰ ਔਰਤਾਂ ਲਈ ਸੀਟਾਂ ਦੇ ਰਾਖਵੇਂਕਰਨ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕੀਤਾ ਜਿਵੇਂ ਕਿ ਇਹ ਬਰਤਾਨੀਆਂ ਦੀ ਲੇਬਰ ਪਾਰਟੀ ’ਚ ਹੈ। 

ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ’ਚੋਂ 1,644 ’ਤੇ ਅਪਰਾਧਕ ਮਾਮਲੇ ਦਰਜ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲੜ ਰਹੇ 8,337 ਉਮੀਦਵਾਰਾਂ ’ਚੋਂ 1,644 ’ਤੇ ਅਪਰਾਧਕ ਦੋਸ਼ ਲੱਗੇ ਹਨ। ਇਹ ਅੰਕੜੇ ਚੋਣ ਅਧਿਕਾਰਾਂ ਦੇ ਵਿਸ਼ੇ ’ਤੇ ਕੰਮ ਕਰ ਰਹੇ ਇਕ ਸੰਗਠਨ ਦੇ ਵਿਸ਼ਲੇਸ਼ਣ ਵਿਚ ਸਾਂਝੇ ਕੀਤੇ ਗਏ ਸਨ। ਇਨ੍ਹਾਂ ਵਿਚੋਂ 1,188 ਉਮੀਦਵਾਰਾਂ ’ਤੇ ਕਤਲ, ਕਤਲ ਦੀ ਕੋਸ਼ਿਸ਼, ਔਰਤਾਂ ਵਿਰੁਧ ਅਪਰਾਧ ਅਤੇ ਨਫ਼ਰਤ ਭਰੇ ਭਾਸ਼ਣ ਸਮੇਤ ਗੰਭੀਰ ਅਪਰਾਧਕ ਦੋਸ਼ ਹਨ। 

ਪਹਿਲੇ ਪੜਾਅ ’ਚ 1,618 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 252 ’ਤੇ ਅਪਰਾਧਕ ਮਾਮਲੇ ਅਤੇ 161 ’ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ। 

ਦੂਜੇ ਪੜਾਅ ਵਿਚ 1,192 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ਵਿਚੋਂ 250 ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ 167 ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਤੀਜੇ ਪੜਾਅ ਵਿਚ ਚੋਣ ਲੜ ਰਹੇ 352 ਉਮੀਦਵਾਰਾਂ ਵਿਚੋਂ 244 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ 172 ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। 

ਚੌਥੇ ਪੜਾਅ ’ਚ ਸੱਭ ਤੋਂ ਵੱਧ 1,710 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ’ਚੋਂ 360 ਅਪਰਾਧਕ ਮਾਮਲਿਆਂ ਅਤੇ 274 ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। 

ਪੰਜਵੇਂ ਪੜਾਅ ’ਚ ਚੋਣ ਮੈਦਾਨ ’ਚ ਉਤਰੇ 695 ਉਮੀਦਵਾਰਾਂ ’ਚੋਂ 159 ’ਤੇ ਅਪਰਾਧਕ ਮਾਮਲੇ ਦਰਜ ਹਨ ਅਤੇ 122 ’ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਛੇਵੇਂ ਪੜਾਅ ’ਚ 866 ਉਮੀਦਵਾਰਾਂ ਦੇ ਹਲਫਨਾਮਿਆਂ ਦੀ ਪੜਤਾਲ ਕੀਤੀ ਗਈ, ਜਿਨ੍ਹਾਂ ’ਚੋਂ 180 ’ਤੇ ਅਪਰਾਧਕ ਦੋਸ਼ ਹਨ ਅਤੇ 141 ’ਤੇ ਗੰਭੀਰ ਅਪਰਾਧਕ ਦੋਸ਼ ਹਨ। 

ਇਸੇ ਤਰ੍ਹਾਂ ਸੱਤਵੇਂ ਪੜਾਅ ’ਚ 904 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚੋਂ 199 ’ਤੇ ਅਪਰਾਧਕ ਮਾਮਲੇ ਅਤੇ 151 ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਕੁਲ 8,360 ਉਮੀਦਵਾਰਾਂ ਵਿਚੋਂ 8,337 ਉਮੀਦਵਾਰਾਂ ਦੇ ਸਵੈ-ਸਹੁੰ ਚੁੱਕ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। 

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement