New Transport Rules : ਪਹਿਲੀ ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਹੋਣਗੇ ਲਾਗੂ, ਜਾਣੋ ਕੀ ਹਨ ਨਿਯਮ

By : BALJINDERK

Published : May 22, 2024, 2:39 pm IST
Updated : May 22, 2024, 2:39 pm IST
SHARE ARTICLE
New Transport Rules
New Transport Rules

New Transport Rules :ਉਲੰਘਣਾ ਕਰਨ ’ਤੇ ਹੋ ਸਕਦੈ 25 ਹਜ਼ਾਰ ਰੁਪਏ ਜੁਰਮਾਨਾ

New Transport Rules : ਨਵੀਂ ਦਿੱਲੀ- 1 ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਲਾਗੂ ਹੋ ਰਹੇ ਹਨ? ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਤੁਹਾਨੂੰ ਅਜਿਹੀਆਂ ਮੁਸ਼ਕਲਾਂ ਤੋਂ ਬਚਣ ਲਈ ਟਰਾਂਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਨਵੇਂ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਆਓ ਜਾਣਦੇ ਇਨ੍ਹਾਂ ਨਿਯਮਾਂ ਬਾਰੇ ....
ਦੱਸ ਦੇਈਏ ਕਿ ਸਰਕਾਰੀ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ) 1 ਜੂਨ, 2024 ਤੋਂ ਨਵੇਂ ਵਾਹਨ ਨਿਯਮ ਜਾਰੀ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 25,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਕਿਹੜੇ ਲੋਕਾਂ ਨੂੰ ਲੱਗੇਗਾ ਕਿੰਨਾ ਜੁਰਮਾਨਾ?
* ਸਪੀਡਿੰਗ: 1000 ਰੁਪਏ ਤੋਂ 2000 ਰੁਪਏ ਤੱਕ ਦਾ ਜੁਰਮਾਨਾ
* ਨਾਬਾਲਗ ਦੁਆਰਾ ਗੱਡੀ ਚਲਾਉਣਾ: 25,000 ਰੁਪਏ ਤੱਕ ਦਾ ਜੁਰਮਾਨਾ 
* ਬਿਨਾਂ ਲਾਇਸੈਂਸ ਦੇ ਡਰਾਈਵਿੰਗ: 500 ਰੁਪਏ ਦਾ ਜੁਰਮਾਨਾ
* ਹੈਲਮੇਟ ਨਾ ਪਾਉਣ 'ਤੇ: 100 ਰੁਪਏ ਦਾ ਜੁਰਮਾਨਾ
* ਸੀਟ ਬੈਲਟ ਨਾ ਲਗਾਉਣ 'ਤੇ: 100 ਰੁਪਏ ਦਾ ਜੁਰਮਾਨਾ
ਇਸ ਦੇ ਨਾਲ ਹੀ, ਜੇਕਰ ਤੁਸੀਂ 18 ਸਾਲ ਤੋਂ ਘੱਟ ਉਮਰ ‘ਚ ਗੱਡੀ ਚਲਾਉਂਦੇ ਹੋ, ਤਾਂ ਤੁਹਾਡਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ 25 ਸਾਲ ਤੱਕ ਨਵਾਂ ਲਾਇਸੈਂਸ ਨਹੀਂ ਮਿਲੇਗਾ। ਇਸ ਤੋਂ ਇਲਾਵਾ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਵੀ ਜੁਰਮਾਨੇ ਦੀ ਵਿਵਸਥਾ ਹੈ।

ਡਰਾਈਵਿੰਗ ਲਾਇਸੈਂਸ ਲਈ ਆਰਟੀਓ ਜਾ ਕੇ ਟੈਸਟ ਦੇਣਾ ਜ਼ਰੂਰੀ ਨਹੀਂ ਹੈ।
ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਪਰ RTO ’ਚ ਟੈਸਟ ਦੇਣ ਤੋਂ ਡਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸਰਕਾਰ ਹੁਣ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਰਹੀ ਹੈ। ਮੰਨ ਲਓ ਕਿ ਤੁਸੀਂ ਡਰਾਈਵਿੰਗ ਸਿੱਖਣਾ ਅਤੇ ਲਾਇਸੰਸ ਲੈਣਾ ਚਾਹੁੰਦੇ ਹੋ, ਪਰ ਟੈਸਟ ਦੇਣ ਤੋਂ ਝਿਜਕਦੇ ਹੋ। ਤਾਂ ਜਾਣ ਲਓ ਕਿ ਹੁਣ ਤੁਹਾਨੂੰ ਸਿਰਫ਼ RTO ’ਚ ਹੀ ਟੈਸਟ ਨਹੀਂ ਦੇਣਾ ਪਵੇਗਾ, ਹੁਣ ਤੋਂ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਟੈਸਟ ਲਈ ਇੱਕ ਵੱਖਰਾ ਵਿਕਲਪ ਹੋਵੇਗਾ।

1 ਜੂਨ ਤੋਂ ਤੁਸੀਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਵਿਸ਼ੇਸ਼ ਪ੍ਰਾਈਵੇਟ ਸੰਸਥਾਵਾਂ ’ਚ ਵੀ ਡਰਾਈਵਿੰਗ ਟੈਸਟ ਦੇ ਸਕਦੇ ਹੋ। ਇਸ ਲਈ ਜੇਕਰ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨਵੇਂ ਵਿਕਲਪ ਨੂੰ ਚੁਣ ਸਕਦੇ ਹੋ। ਇਸ ਨਾਲ ਲਾਇਸੰਸਸ਼ੁਦਾ ਡਰਾਈਵਰ ਬਣਨ ਦਾ ਸਫ਼ਰ ਥੋੜ੍ਹਾ ਆਸਾਨ ਹੋ ਸਕਦਾ ਹੈ।

16 ਸਾਲ ਦੀ ਉਮਰ 'ਚ ਵੀ ਡਰਾਈਵਿੰਗ ਲਾਇਸੈਂਸ ਬਣਾਇਆ ਜਾ ਸਕਦਾ ਹੈ
ਜੇਕਰ ਕੋਈ ਵਿਅਕਤੀ 18 ਸਾਲ ਦਾ ਹੋ ਗਿਆ ਹੈ ਤਾਂ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈ ਸਕਦਾ ਹੈ। ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ 50 ਸੀਸੀ ਦੀ ਸਮਰੱਥਾ ਵਾਲੇ ਮੋਟਰਸਾਈਕਲ ਦਾ ਲਾਇਸੈਂਸ 16 ਸਾਲ ਦੀ ਉਮਰ ’ਚ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਲਾਇਸੈਂਸ ਨੂੰ 18 ਸਾਲ ਦਾ ਹੋਣ ਤੋਂ ਬਾਅਦ ਅਪਡੇਟ ਕਰਨਾ ਹੋਵੇਗਾ।

ਡਰਾਈਵਿੰਗ ਲਾਇਸੰਸ ਕਦੋਂ ਵੈਧ ਹੁੰਦਾ ਹੈ?
ਦੱਸ ਦੇਈਏ ਕਿ ਡਰਾਈਵਿੰਗ ਲਾਇਸੈਂਸ ਪ੍ਰਾਪਤ ਹੋਣ ਦੀ ਮਿਤੀ ਤੋਂ 20 ਸਾਲਾਂ ਲਈ ਵੈਧ ਹੁੰਦਾ ਹੈ। ਤੁਹਾਨੂੰ ਆਪਣਾ ਲਾਇਸੈਂਸ 10 ਸਾਲ ਬਾਅਦ ਅਤੇ ਫਿਰ 40 ਸਾਲ ਦੀ ਉਮਰ ਤੋਂ ਬਾਅਦ 5 ਸਾਲ ਬਾਅਦ ਅਪਡੇਟ ਕਰਨਾ ਹੋਵੇਗਾ।
ਡਰਾਈਵਿੰਗ ਲਾਇਸੈਂਸ ਦਾ ਨਵੀਨੀਕਰਨ ਕਰਨਾ ਜ਼ਰੂਰੀ ਹੈ
ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ 'ਤੇ ਜਾਂ ਉਸੇ ਦਿਨ ਇਸ ਨੂੰ ਰੀਨਿਊ ਕਰਨਾ ਜ਼ਰੂਰੀ ਹੈ, ਇਸ ਲਈ ਤੁਹਾਨੂੰ ਆਪਣੇ ਨੇੜੇ ਦੇ ਸਥਾਨਕ ਆਰ.ਟੀ.ਓ. ਦਫ਼ਤਰ ਜਾਣਾ ਹੋਵੇਗਾ। ਡਰਾਈਵਿੰਗ ਲਾਇਸੈਂਸ ਦੋ ਤਰ੍ਹਾਂ ਦਾ ਹੁੰਦਾ ਹੈ।
ਪ੍ਰਾਈਵੇਟ: ਜੇਕਰ ਤੁਸੀਂ ਪ੍ਰਾਈਵੇਟ ਕਾਰ ਚਲਾਉਂਦੇ ਹੋ ਤਾਂ ਇਹ ਲਾਇਸੰਸ ਤੁਹਾਡੇ ਲਈ ਹੈ। ਇਸ ਨੂੰ ਬਣਾਉਣ ਤੋਂ ਬਾਅਦ, ਇਸ ਨੂੰ 20 ਸਾਲਾਂ ਲਈ ਜਾਂ 50 ਸਾਲ ਦੇ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਰੀਨਿਊ ਕਰਨ ਦੀ ਕੋਈ ਲੋੜ ਨਹੀਂ ਹੈ।

ਵਪਾਰਕ: ਇਹ ਲਾਇਸੰਸ ਉਹਨਾਂ ਲਈ ਹੈ ਜੋ ਵਪਾਰਕ ਵਾਹਨ ਜਿਵੇਂ ਕਿ ਟੈਕਸੀ, ਟਰੱਕ ਆਦਿ ਚਲਾਉਂਦੇ ਹਨ। ਇਸ ਨੂੰ ਹਰ ਤਿੰਨ ਸਾਲ ਬਾਅਦ ਰੀਨਿਊ ਕਰਨਾ ਪੈਂਦਾ ਹੈ।  ਜੇਕਰ ਤੁਹਾਡੇ ਕੋਲ ਕਮਰਸ਼ੀਅਲ ਲਾਇਸੰਸ ਹੈ ਜਾਂ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ, ਤਾਂ ਲਾਇਸੈਂਸ ਰੀਨਿਊ ਕਰਨ ਸਮੇਂ ਤੁਹਾਨੂੰ ਡਾਕਟਰ ਤੋਂ ਸਿਹਤ ਜਾਂਚ ਕਰਵਾਉਣੀ ਪਵੇਗੀ ਅਤੇ ਮੈਡੀਕਲ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ।

(For more news apart from New transport rules will be applicable from June 1 News in Punjabi, stay tuned to Rozana Spokesman)


 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement