SpiceJet News: ਸਪਾਈਸਜੈੱਟ ਕਲਾਨਿਧੀ ਮਾਰਨ, ਕੇਏਐਲ ਏਅਰਵੇਜ਼ ਤੋਂ ਵਾਪਸ ਮੰਗੇਗੀ 450 ਕਰੋੜ ਰੁਪਏ ਦੀ ਰਕਮ 
Published : May 22, 2024, 2:00 pm IST
Updated : May 22, 2024, 2:00 pm IST
SHARE ARTICLE
SpiceJet
SpiceJet

ਵਿਵਾਦਪੂਰਨ ਆਦੇਸ਼ ਰੱਦ ਹੋਣ ਨਾਲ ਸਪਾਈਸ ਜੈੱਟ ਨੂੰ 450 ਕਰੋੜ ਰੁਪਏ ਵਾਪਸ ਮਿਲਣੇ ਤੈਅ ਹਨ। 

SpiceJet News: ਨਵੀਂ ਦਿੱਲੀ -  ਸਪਾਈਸ ਜੈੱਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਦਿੱਲੀ ਦੇ ਸਾਬਕਾ ਪ੍ਰਮੋਟਰ ਕਲਾਨਿਧੀ ਮਾਰਨ ਅਤੇ ਉਨ੍ਹਾਂ ਦੀ ਕੰਪਨੀ ਕੇਏਐੱਲ ਏਅਰਵੇਜ਼ ਨੂੰ ਦਿੱਤੇ ਗਏ ਕੁੱਲ 730 ਕਰੋੜ ਰੁਪਏ 'ਚੋਂ 450 ਕਰੋੜ ਰੁਪਏ ਵਾਪਸ ਮੰਗੇਗੀ। ਦਿੱਲੀ ਹਾਈ ਕੋਰਟ ਨੇ 17 ਮਈ ਨੂੰ ਸਪਾਈਸ ਜੈੱਟ ਅਤੇ ਇਸ ਦੇ ਪ੍ਰਮੋਟਰ ਅਜੇ ਸਿੰਘ ਨੂੰ ਮੀਡੀਆ ਕਾਰੋਬਾਰੀ ਕਲਾਨਿਧੀ ਮਾਰਨ ਨੂੰ ਵਿਆਜ ਸਮੇਤ 579 ਕਰੋੜ ਰੁਪਏ ਵਾਪਸ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ।

ਅਦਾਲਤ ਦੇ ਡਿਵੀਜ਼ਨ ਬੈਂਚ ਨੇ ਸਿੰਗਲ ਬੈਂਚ ਦੇ 31 ਜੁਲਾਈ, 2023 ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸਿੰਘ ਅਤੇ ਸਪਾਈਸ ਜੈੱਟ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ। ਇਸ ਨੇ ਵਿਚੋਲਗੀ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਮਾਮਲੇ ਨੂੰ ਸਬੰਧਤ ਅਦਾਲਤ ਨੂੰ ਵਾਪਸ ਭੇਜ ਦਿੱਤਾ।

ਇਸ ਫ਼ੈਸਲੇ ਤੋਂ ਬਾਅਦ ਏਅਰਲਾਈਨ ਨੇ ਬੁੱਧਵਾਰ ਨੂੰ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਉਹ ਮਾਰਨ ਅਤੇ ਕੇਏਐਲ ਏਅਰਵੇਜ਼ ਨੂੰ ਦਿੱਤੇ ਗਏ 730 ਕਰੋੜ ਰੁਪਏ 'ਚੋਂ 450 ਕਰੋੜ ਰੁਪਏ ਵਾਪਸ ਮੰਗੇਗੀ। ਏਅਰਲਾਈਨ ਨੇ ਕਿਹਾ ਕਿ ਸਪਾਈਸ ਜੈੱਟ ਨੇ ਮਾਰਨ ਅਤੇ ਕੇਏਐਲ ਏਅਰਵੇਜ਼ ਨੂੰ ਕੁੱਲ 730 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਿਸ ਵਿਚ 580 ਕਰੋੜ ਰੁਪਏ ਮੂਲ ਅਤੇ 150 ਕਰੋੜ ਰੁਪਏ ਵਿਆਜ ਸਰਚਾਰਜ ਸ਼ਾਮਲ ਹਨ। ਵਿਵਾਦਪੂਰਨ ਆਦੇਸ਼ ਰੱਦ ਹੋਣ ਨਾਲ ਸਪਾਈਸ ਜੈੱਟ ਨੂੰ 450 ਕਰੋੜ ਰੁਪਏ ਵਾਪਸ ਮਿਲਣੇ ਤੈਅ ਹਨ। 

(For more Punjabi news apart from SpiceJet to seek refund of Rs 450 crore from Kalanithi Maran, KAL Airways, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement