Storm and heavy rain in Noida: ਨੋਇਡਾ ’ਚ ਤੂਫ਼ਾਨ ਤੇ ਮੀਂਹ ਕਾਰਨ ਦੋ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ

By : PARKASH

Published : May 22, 2025, 12:13 pm IST
Updated : May 22, 2025, 12:13 pm IST
SHARE ARTICLE
Three people including a two-year-old child died due to storm and rain in Noida
Three people including a two-year-old child died due to storm and rain in Noida

Storm and heavy rain in Noida: ਸੜਕਾਂ ’ਤੇ ਡਿੱਗੇ ਦਰੱਖਤ, ਬਿਜਲੀ ਦੇ ਖੰਭੇ ਤੇ ਮੋਬਾਈਲ ਫ਼ੋਨ ਟਾਵਰ, ਆਵਾਜਾਈ ਹੋਈ ਪ੍ਰਭਾਵਿਤ 

 

Storm and heavy rain in Noida: ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ ਦੋ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਕਾਰਨ ਨੋਇਡਾ ਵਿੱਚ ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹੀ ਅਤੇ ਕਈ ਥਾਵਾਂ ’ਤੇ ਦਰੱਖਤ, ਬਿਜਲੀ ਦੇ ਖੰਭੇ ਅਤੇ ਮੋਬਾਈਲ ਫ਼ੋਨ ਟਾਵਰ ਸੜਕ ’ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਤੂਫ਼ਾਨ ਕਾਰਨ ਸੂਰਜਪੁਰ ਥਾਣਾ ਖੇਤਰ ਦੇ ਓਮੀਕਰੋਨ 3 ਸੈਕਟਰ ਵਿੱਚ ਸਥਿਤ ‘ਮਿਗਸਨ ਅਲਟੀਮੋ ਸੋਸਾਇਟੀ’ ਦੀ 22ਵੀਂ ਮੰਜ਼ਿਲ ’ਤੇ ਰੱਖੀ ਗਈ ਲੋਹੇ ਦੀ ਗਰਿੱਲ ਡਿੱਗ ਗਈ, ਜਿਸ ਕਾਰਨ ਪਾਰਕ ਵਿੱਚ ਸੈਰ ਕਰ ਰਹੀ 50 ਸਾਲਾ ਸੁਨੀਤਾ ਨਾਮ ਦੀ ਔਰਤ ਅਤੇ ਉਸਦੇ ਦੋ ਸਾਲਾ ਪੋਤੇ ਦੀ ਮੌਤ ਹੋ ਗਈ।

ਬੁਲਾਰੇ ਨੇ ਕਿਹਾ ਕਿ ਰਾਮਕ੍ਰਿਸ਼ਨ ਨਾਮ ਦਾ ਇਕ ਹੋਰ ਵਿਅਕਤੀ, ਜੋ ਐਨਟੀਪੀਸੀ ਟਾਊਨਸ਼ਿਪ ਵਿੱਚ ਸੈਰ ਕਰ ਰਿਹਾ ਸੀ, ਉਸ ਉੱਤੇ ਦਰੱਖਤ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਤੂਫ਼ਾਨ ਅਤੇ ਮੀਂਹ ਕਾਰਨ ਘੱਟੋ-ਘੱਟ ਤਿੰਨ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਬੁਲਾਰੇ ਨੇ ਕਿਹਾ ਕਿ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਬੁੱਧਵਾਰ ਨੂੰ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕ ਬਿਜਲੀ ਕੱਟਾਂ ਤੋਂ ਵੀ ਪ੍ਰੇਸ਼ਾਨ ਸਨ।

(For more news apart from Noida Latest News, stay tuned to Rozana Spokesman)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement