2 ਮੁਸਲਮਾਨ ਧਰਮ ਗੁਰੂ ਗ੍ਰਿਫ਼ਤਾਰ, ਲੱਗੇ ਧਰਮ ਪਰਿਵਰਤਨ ਕਰਨ ਦੇ ਦੋਸ਼, ਪੜ੍ਹੋ ਕੀ ਹੈ ਪੂਰਾ ਮਾਮਲਾ? 
Published : Jun 22, 2021, 12:16 pm IST
Updated : Jun 22, 2021, 12:16 pm IST
SHARE ARTICLE
 2 Muslim clerics arrested, charged with proselytizing, read what's the whole case?
2 Muslim clerics arrested, charged with proselytizing, read what's the whole case?

ਗ੍ਰਿਫ਼ਤਾਰ ਕੀਤੇ ਗਏ ਧਰਮ ਗੁਰੂਆਂ ਨੇ ਕਈ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ ਕਰਵਾ ਕੇ ਉਹਨਾਂ ਦਾ ਵਿਆਹ ਕਰਵਾ ਦਿੱਤਾ - ਏਟੀਐੱਸ ਦੇ ਪ੍ਰਮੁੱਖ

ਉੱਤਰ ਪ੍ਰਦੇਸ਼ - ਉੱਤਰ ਪ੍ਰਦੇਸ਼ ਪੁਲਿਸ ਦੀ ਅਤਿਵਾਦ ਵਿਰੋਧੀ ਸ਼ਾਖਾ ਨੇ ਦੋ ਮੁਸਲਮਾਨ ਧਰਮ ਗੁਰੂਆਂ ਨੂੰ ਸਾਜਿਸ਼ ਦੇ ਤਹਿਤ ਹਿਦੂ ਧਰਮ ਪਰਿਵਰਚਨ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚ ਇਕ ਖ਼ੁਦ ਹਿੰਦੂ ਧਰਮ ਵਿਚ ਪੈਦਾ ਹੋਇਆ ਸੀ ਤੇ 1984 ਵਿਚ ਇਸਲਾਮ ਧਰਮ ਅਪਨਾਇਆ ਸੀ। ਯੂਪੀ ਪੁਲਿਸ ਅਨੁਸਾਰ ਮੁਹੰਮਦ ਉਮਰ ਗੌਤਮ ਅਤੇ ਮੁਫ਼ਤੀ ਕਾਜੀ ਜਹਾਂਗੀਰ ਆਲਮ ਕਾਸਮੀ ਨੂੰ ਦਿੱਲੀ ਦੇ ਜਾਮੀਆ ਨਗਰ ਖੇਤਰ ਤੋਂ ਹਿਰਾਸਤ ਵਿਚ ਲਿਆ ਗਿਆ ਸੀ।

ਯੂ ਪੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਧਰਮਗੁਰੂ ਬੋਲ਼ੇ ਵਿਦਿਆਰਥੀਆਂ ਅਤੇ ਕਮਜ਼ੋਰ ਆਮਦਨੀ ਸਮੂਹ ਦੇ ਲੋਕਾਂ ਨੂੰ ਪੈਸੇ, ਨੌਕਰੀਆਂ ਅਤੇ ਵਿਆਹ ਦਾ ਲਾਲਚ ਦੇ ਕੇ ਮੁਸਲਮਾਨ ਬਣਾ ਰਹੇ ਸਨ। ਯੂਪੀ ਪੁਲਿਸ (UP ATS) ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਧਰਮ ਗੁਰੂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਅਤੇ ਵਿਦੇਸ਼ਾਂ ਤੋਂ ਫੰਡ ਲੈਂਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਇਹ ਸਭ ਇਕ ਵੱਡੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਸੀ।

Mufti Qazi Jahangir Qasmi and Mohammad Umar GautamMufti Qazi Jahangir Qasmi and Mohammad Umar Gautam

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਂਚ ਏਜੰਸੀਆਂ ਨੂੰ ਕਥਿਤ ਧਰਮ ਪਰਿਵਰਤਨ ਦੀ ਡੂੰਘਾਈ ਵਿਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਲੋਕ ਇਸ ਮਾਮਲੇ ਵਿਚ ਸ਼ਾਮਲ ਹਨ ਉਹਨਾਂ ਖਿਲਾਫ਼ ਗੈਗਸਟਰਾਂ ਅਤੇ ਐਨਐਸਏ ਲਗਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਏਟੀਐੱਸ ਦੇ ਪ੍ਰਮੁੱਖ ਜੀਕੇ ਗੋਸਵਾਮੀ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਧਰਮ ਗੁਰੂਆਂ ਨੇ ਕਈ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ ਕਰਵਾ ਕੇ ਉਹਨਾਂ ਦਾ ਵਿਆਹ ਕਰਵਾ ਦਿੱਤਾ। ਉਹ ਉਹਨਾਂ ਦੇ ਠਿਕਾਣਿਆਂ ਤੋਂ ਮਿਲੇ ਦਸਤਾਵੇਜਾਂ ਨਾਲ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਹੁਣ ਤੱਕ ਅਜਿਹੀਆਂ 100 ਲੜਕੀਆਂ ਦੀ ਜਾਣਕਾਰੀ ਹੈ ਜਿਹਨਾਂ ਦਾ ਧਰਮ ਪਰਿਵਰਤਨ ਕੀਤਾ ਗਿਆ ਹੈ।

ArrestedArrested

ਗ੍ਰਿਫ਼ਤਾਰ ਕੀਤੇ ਗਏ ਉਮਰ ਗੌਤਮ ਨੂੰ ਜਾਣਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਉਸ ਨੂੰ 20 ਸਾਲ ਤੋਂ ਜਾਣਦਾ ਹੈ, ਧਰਮ ਬਦਲਣ ਵਾਲੇ ਲੋਕ ਉਹਨਾਂ ਕੋਲ ਮਦਦ ਲੈਣ ਆਉਂਦੇ ਸੀ। ਉਹ ਕਾਨੂੰਨੀ ਅਤੇ ਸਿਵਲ ਸਹਾਇਤਾ ਕਰ ਰਹੇ ਹਨ। ਉਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਸਾਲਾਂ ਤੋਂ ਵੱਧ ਹੋ ਗਏ ਹਨ। ਪੁਲਿਸ ਅਤੇ ਮੀਡੀਆ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਬਾਰਤ ਦਾ ਸਵਿਧਾਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਧਰਮ ਬਦਲਣ ਦੀ ਅਜ਼ਾਦੀ ਦਿੰਦਾ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਉਮਰ ਗੌਤਮ ਨੇ ਆਪ ਕਿਸੇ ਨੂੰ ਵੀ ਧਰਮ ਬਦਲਣ ਲਈ ਮਜ਼ਬੂਰ ਕੀਤਾ ਹੈ ਜਾਂ ਨਹੀਂ? 

ਕੀ ਹੈ ਦੋਸ਼?
ਯੂ ਪੀ ਪੁਲਿਸ ਨੇ ਉਮਰ ਗੌਤਮ ਅਤੇ ਜਹਾਂਗੀਰ ਕਾਸਮੀ ਨੂੰ 20 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪਹਿਲਾਂ ਉਸ ਨੂੰ ਹਿਰਾਸਤ ਵਿਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਏਟੀਐਸ ਨੇ ਲਖਨਊ ਦੇ ਏਟੀਐਸ ਥਾਣੇ ਵਿਖੇ ਆਈਪੀਸੀ ਦੀਆਂ ਧਾਰਾਵਾਂ 420, 120 ਬੀ, 153 ਏ, 153 ਬੀ, 295, 511 ਅਤੇ ਉੱਤਰ ਪ੍ਰਦੇਸ਼ ਕਾਨੂੰਨ ਵਿਰੁੱਧ ਧਰਮ ਰੋਕੂ ਆਰਡੀਨੈਂਸ 2020 ਤਹਿਤ ਕੇਸ ਦਰਜ ਕੀਤਾ ਹੈ। ਉਮਰ ਗੌਤਮ ਅਤੇ ਜਹਾਂਗੀਰ ਕਾਸਮੀ ਤੋਂ ਇਲਾਵਾ ਅਣਪਛਾਤੇ ਲੋਕਾਂ ਨੂੰ ਵੀ ਇਸ ਵਿਚ ਦੋਸ਼ੀ ਬਣਾਇਆ ਗਿਆ ਹੈ। 

Mufti Qazi Jahangir Qasmi and Mohammad Umar GautamMufti Qazi Jahangir Qasmi and Mohammad Umar Gautam

ਏਟੀਐਸ ਦਾ ਦੋਸ਼ ਹੈ ਕਿ ਉਮਰ ਗੌਤਮ ਗੈਰ-ਮੁਸਲਿਮ ਬੋਲ਼ੇ ਲੋਕਾਂ, ਔਰਤਾਂ ਅਤੇ ਬੱਚਿਆਂ ਦਾ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਰ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਉਮਰ ਗੌਤਮ ਨੇ ਵੱਡੀ ਗਿਣਤੀ ਵਿਚ ਗੈਰ-ਮੁਸਲਿਮ ਔਰਤਾਂ ਦਾ ਧਰਮ ਪਰਿਵਰਤਨ ਕਰ ਕੇ ਮੁਸਲਮਾਨਾਂ ਨਾਲ ਵਿਆਹ ਕਰਵਾਇਆ ਹੈ। ਜਾਣਕਾਰੀ ਅਨੁਸਾਰ ਅਜੇ ਤੱਕ ਕੋਈ ਵੀ ਪੀੜਤ ਮਹਿਲਾ ਸਿਕਾਇਤ ਲੈ ਕੇ ਸਾਹਮਣੇ ਨਹੀਂ ਆਈ ਹੈ।

ਗੋਸਵਾਮੀ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੇ ਕੇਂਦਰ ਤੋਂ ਰਜਿਸਟਰ ਪ੍ਰਾਪਤ ਕੀਤਾ ਹੈ ਜਿਸ ਵਿਚ ਏਸੀ ਮਹਿਲਾਵਾਂ ਦੀ ਜਾਣਕਾਰੀ ਹੈ। ਜਦੋਂ ਉਹਨਾਂ ਨੇ  ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀਆਂ ਬੇਟੀਆਂ ਦੇ ਧਰਮ ਪਿਰਵਰਤਨ ਦੀ ਕੋਈ ਜਾਣਕਾਰੀ ਨਹੀਂ ਸੀ। ਗੋਸਵਾਮੀ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਹੋ ਸਕਦਾ ਹੈ ਕਿ ਅੱਗੇ ਜਾ ਕੇ ਕੋਈ ਪੀੜਤ ਮਹਿਲਾ ਸ਼ਿਕਾਇਤ ਦਰਜ ਕਰਵਾ ਦੇਵੇ। 

SHARE ARTICLE

ਏਜੰਸੀ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement