ਅਯੋਧਿਆ ਜ਼ਮੀਨ ਘੁਟਾਲਾ: ਇਸ ਮਹੰਤ ਨੇ ਜ਼ਮੀਨ ਨੂੰ ਦੱਸਿਆ ਆਪਣੀ, ਕਿਹਾ- VHP ਨੂੰ ਦਿੱਤੀ ਸੀ ਦਾਨ 
Published : Jun 22, 2021, 1:07 pm IST
Updated : Jun 22, 2021, 1:07 pm IST
SHARE ARTICLE
Brij mohan das
Brij mohan das

ਇਸ ਜ਼ਮੀਨ 'ਤੇ ਸ਼ੁਰੂ ਤੋਂ ਹੀ ਮੇਰੇ ਗੁਰੂ ਰਾਮਆਸਰੇ ਜਦਾਸ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇਸ ਜ਼ਮੀਨ 'ਤੇ ਅਸੀਂ ਖੇਤੀ ਕਰਦੇ ਹੁੰਦੇ ਸੀ - ਮਹੰਤ ਬ੍ਰਿਜਮੋਹਨ ਦਾਸ

ਲਖਨਊ -  ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਇਸ ਸਮੇਂ ਸ਼੍ਰੀਰਾਮ ਮੰਦਿਰ ਨਿਰਮਾਣ ਲਈ ਖਰੀਦੀ ਗਈ ਜ਼ਮੀਨ ਵਿਚ ਹੋਏ ਘੁਟਾਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਹੈ। ਇਸ ਮਾਮਲੇ ਵਿਚ ਮੰਦਿਰ ਨਿਰਮਾਣ ਲਈ ਬਣਾਏ ਗਏ ਟਰੱਸਟ ਦੇ ਕਈ ਅਧਿਕਾਰੀਆਂ 'ਤੇ ਜ਼ਮੀਨ ਦੀ ਖਰਦੀਦਾਰੀ ਵਿਚ ਕੀਤੇ ਘੁਟਾਲੇ ਦੇ ਦੋਸ਼ ਲੱਗੇ ਹਨ। ਸ਼੍ਰੀ ਰਾਮ ਦੇ ਮੰਦਿਰ ਦੇ ਨਿਰਮਾਣ ਵਿਚ ਹੋਏ ਘੁਟਾਲੇ ਨਾਸ ਸੰਤ ਸਮਾਜ ਵਿਚ ਵੀ ਭਾਜਪਾ ਦੇ ਖਿਲਾਫ਼ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।

Ram MandirRam Mandir

ਇਕ ਡਿਬੇਟ ਵਿਚ ਅਯੋਧਿਆ ਦੇ ਚੌਬੁਰਜੀ ਮੰਦਿਰ ਦੇ ਮਹੰਤ ਬ੍ਰਿਜਮੋਹਨ ਦਾਸ ਨੇ ਵੀ ਜ਼ਮੀਨ ਦੀ ਖਰੀਦਦਾਰੀ ਵਿਚ ਹੋਏ ਘੁਟਾਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਮਹੰਤ ਬ੍ਰਿਜਮੋਹਨ ਦਾਸ ਨੇ ਕਿਹਾ ਕਿ ਜੋ 135 ਨੰਬਰ ਦੀ ਜ਼ਮੀਨ ਹੈ ਉਹ ਮੇਰੀ ਹੈ। ਇਸ ਜ਼ਮੀਨ 'ਤੇ ਸ਼ੁਰੂ ਤੋਂ ਹੀ ਮੇਰੇ ਗੁਰੂ ਰਾਮਆਸਰੇ ਜਦਾਸ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇਸ ਜ਼ਮੀਨ 'ਤੇ ਅਸੀਂ ਖੇਤੀ ਕਰਦੇ ਹੁੰਦੇ ਸੀ। 

Brij mohan dasBrij Mohan das

ਕਰੀਬ ਢਾਈ ਮਹੀਨੇ ਪਹਿਲਾਂ ਏਡੀਐੱਮ ਪ੍ਰਸਾਸ਼ਨ ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਹ ਜ਼ਮੀਨ ਰਾਮ ਮੰਦਿਰ ਨਿਰਮਾਣ ਟਰੱਸਟ ਨੂੰ ਲੋੜੀਂਦੀ ਹੈ। ਇਸ ਜ਼ਮੀਨ ਨੂੰ ਤੁਸੀਂ ਖਾਲੀ ਕਰ ਦਿਓ। ਉਹਨਾਂ ਦੇ ਕਹਿਣ 'ਤੇ ਅਸੀਂ ਜ਼ਮੀਨ ਕਾਲੀ ਕਰ ਦਿੱਤੀ ਸੀ। ਮਹੰਤ ਬ੍ਰਿਜਮੋਹਨ ਦਾਸ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਰੂ ਨੇ ਰਾਮ ਜਨਮਭੂਮੀ ਦੇ ਸਾਹਮਣੇ ਦੀ ਜ਼ਮੀਨ ਵਿਸ਼ਵ ਹਿੰਦੂ ਪਰੀਸ਼ਦ ਨੂੰ ਦਾਨ ਵਿਚ ਦਿੱਤੀ ਸੀ।

Ram MandirRam Mandir

ਇਸ ਲਈ ਮੈਂ ਵੀ ਸ੍ਰੀ ਰਾਮ ਮੰਦਿਰ ਨਿਰਮਾਣ ਟਰੱਸਟ ਨੂੰ ਇਹ ਜ਼ਮੀਨ ਮੁਫ਼ਤ ਦੇ ਦਿੱਤੀ। ਉਹਨਾਂ ਕਿਹਾ ਕਿ ਮੈਨੂੰ ਇਹ ਬਾਰੇ ਵਿਚ ਕੋਈ ਵੀ ਜਾਣਕਾਰੀ ਨਹੀਂ ਸੀ। ਇਸ ਜ਼ਮੀਨ ਦਾ ਕਿੱਥੇ-ਕਿੱਥੇ ਸੌਦਾ ਕੀਤਾ ਗਿਆ ਹੈ, ਮੈਨੂੰ ਖ਼ੁਦ ਇਹ ਸੁਣ ਕੇ ਬਹੁਤ ਹੈਰਾਨੀ ਹੋ ਰਹੀ ਹੈ ਕਿ ਜ਼ਮੀਨ ਕਰੋੜਾਂ ਵਿਚ ਵੇਚੀ ਗਈ ਹੈ। ਇਸ ਜ਼ਮੀਨ ਨਾਲ ਜੁੜੇ ਦਸਤਾਵੇਜ਼ ਦਿਖਾਉਂਦੇ ਹੋਏ ਬ੍ਰਿਜਮੋਹਨ ਦਾਸ ਨੇ ਦਾਅਵਾ ਕੀਤਾ ਕਿ ਗਾਟਾ ਸੰਖਿਆ 135 ਦੀ ਇਸ ਜ਼ਮੀਨ ਵਿਚ ਉਹਨਾਂ ਦੇ ਗੁਰੂ ਰਾਮਆਸਰੇ ਦਾਸ ਸਿਕਮੀ ਕਾਸ਼ਤਕਾਰ ਦੇ ਰੂਪ ਵਿਚ ਦਰਜ ਹੈ। ਇਹ ਜ਼ਮੀਨ ਨਜ਼ੂਲ ਦੀ ਹੈ। 

ਦੱਸ ਦਈਏ ਕਿ ਸ਼੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ 2.5 ਕਰੋੜ ਦੀ ਜ਼ਮੀਨ ਨੂੰ ਲੱਗਭਗ ਸਾਢੇ 18 ਕਰੋੜ ਰੁਪਏ ਵਿਚ ਖਰੀਦਿਆ ਹੈ। 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement