Delhi News : ਪੰਜਾਬ ਸਮੇਤ 10 ਰਾਜਾਂ ’ਚ ਪਾਣੀ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ, ਗਰਮੀ ਕਾਰਨ 143 ਲੋਕਾਂ ਦੀ ਮੌਤ 

By : BALJINDERK

Published : Jun 22, 2024, 11:40 am IST
Updated : Jun 22, 2024, 11:41 am IST
SHARE ARTICLE
file photo
file photo

Delhi News : ਦੇਸ਼ ਭਰ ਦੇ 150  ਅਹਿਮ ਪਾਣੀ ਦੇ ਸੋਮਿਆਂ ’ਚ ਕੁੱਲ ਸਮਰੱਥਾ ਦਾ ਸਿਰਫ਼ 21 ਫੀਸਦੀ 

Delhi News : -ਗਰਮੀ ਦੇ ਕਹਿਰ ਕਾਰਨ ਜਿਥੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ, ਉਥੇ ਦੂਜਾ ਖ਼ਤਰਾ ਪਾਣੀ ਦੀ ਉਪਲਬਧਤਾ ਕੇ ਰਿਹਾ ਹੈ। ਅੰਕੜਿਆਂ ਮੁਤਾਬਿਕ 20 ਜੂਨ ਨੂੰ ਲੂ ਕਾਰਨ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਮਾਰਚ ਤੋਂ ਜੂਨ ਤੱਕ ਦੇ ਸਮੇਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ143 ਹੋ ਗਈ ਹੈ। ਨਾਲ ਹੀ ਦੇਸ਼ ਭਰ ਦੇ ਪਾਣੀ ਦੇ ਮੁੱਖ 150 ਸੋਮਿਆਂ ’ਚ ਪਾਣੀ ਦੀ ਕੁੱਲ ਸਮਰੱਥਾ ਦਾ ਸਿਰਫ਼ 21 ਫੀਸਦੀ ਪਾਣੀ ਹੀ ਰਹਿ ਗਿਆ ਹੈ। ਅਧਿਕਾਰਕ ਅੰਕੜਿਆਂ ਮੁਤਾਬਿਕ 1 ਮਾਰਚ ਤੋਂ ਲੈ ਕੇ 20 ਜੂਨ ਤੱਕ ਗਰਮੀ ਕਾਰਨ ਦੇਸ਼ ’ਚ 143 ਲੋਕਾਂ ਦੀ ਮੌਤ ਹੋਈ, ਜਦਕਿ 41,789 ਲੋਕ ਲੂ ਤੋਂ ਪੀੜਤ ਹਨ। ਇਨ੍ਹਾਂ ਅੰਕੜਿਆਂ 'ਚ ਹਾਲੇ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਗਰਮੀ ਕਾਰਨ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਰਾਜ ਰਿਹਾ ਜਿਥੇ ਸਭ ਤੋਂ ਜ਼ਿਆਦਾ 35 ਲੋਕਾਂ ਦੀ ਮੌਤ ਹੋਈ। ਜਦਕਿ ਦਿੱਲੀ 'ਚ 21, ਬਿਹਾਰ ਅਤੇ ਰਾਜਸਥਾਨ 'ਚ 17-17 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰੀ ਜੇ. ਪੀ. ਨੱਢਾ ਨੇ ਗਰਮੀ ਕਾਰਨ ਹਸਪਤਾਲਾਂ ਨੂੰ ਲੂ ਨਾਲ ਪੀੜਤ ਮਰੀਜ਼ਾਂ ਲਈ ਯੂਨਿਟ ਬਣਾਉਣ ਦੀ ਸਲਾਹ ਜਾਰੀ ਵਿਸ਼ੇਸ਼ ਜਾਰੀ ਇਨ੍ਹਾਂ ਕੀਤੀ ਹੈ। ਵਧ ਰਹੀ ਗਰਮੀ ਕਾਰਨ ਪਾਣੀ ਦੇ ਸੋਮੇ ਵੀ ਸੁੱਕ ਰਹੇ ਹਨ। ਸੈਂਟਰਲ ਵਾਟਰ ਕਮਿਸ਼ਨ' ਵਲੋਂ ਦੇਸ਼ ਭਰ ਦੇ 150 ਪਾਣੀ ਦੇ ਅਹਿਮ ਸੋਮਿਆਂ ਬਾਰੇ ਤਾਜ਼ਾ ਰਿਪੋਰਟ 'ਚ ਕਿਹਾ ਗਿਆ । 

(For more news apart from Availability of water in 10 states including Punjab is matter of concern News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement