25 ਜੂਨ ਨੂੰ ਹੋਵੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ

By : JUJHAR

Published : Jun 22, 2025, 12:53 pm IST
Updated : Jun 22, 2025, 1:13 pm IST
SHARE ARTICLE
Delhi Sikh Gurdwara Management Committee executive election to be held on June 25
Delhi Sikh Gurdwara Management Committee executive election to be held on June 25

ਸਰਕਾਰ ਦੀ ਚੋਣਾਂ ’ਚ ਕੋਈ ਦਖ਼ਲਅੰਦਾਜ਼ੀ ਨਹੀਂ: ਕਾਲਕਾ

ਹਰ ਚਾਰ ਸਾਲਾਂ ’ਚ ਡੀਐਸਜੀਐਮਸੀ ਚੋਣਾਂ ਹੁੰਦੀਆਂ ਹਨ।  ਡੀਐਸਜੀਐਮਸੀ ਦੀਆਂ ਚੋਣਾਂ ਵਿਚ ਸੰਗਤ ਵਲੋਂ ਵੋਟਾਂ ਪਾ ਕੇ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਕਾਰਜਕਾਰੀ ਚੋਣਾਂ ’ਚ ਮੈਂਬਰਾਂ ਦੁਆਰਾ ਡੀਐਸਜੀਐਮਸੀ ਦੇ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਕਾਰਜਕਾਰੀ ਦੀ ਚੋਣ 25 ਜੂਨ ਨੂੰ ਹੋਵੇਗੀ। ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਚੋਣ ਕਰਵਾਉਣ ਦਾ ਅਧਿਕਾਰ ਦਿੱਲੀ ਦੇ ਉਪਰਾਜਪਾਲ ਅਤੇ ਗੁਰੂਦੁਾਰਾ ਨਿਰਦੇਸ਼ਕ ਦਾ ਹੈ। ਇਸ ਬਾਰੇ ਜਾਣਕਾਰੀ ਜਾਰੀ ਹੋ ਚੁੱਕੀ ਹੈ। ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਨੇਤਾ ਮਨਜੀਤ ਸਿੰਘ ਜੀਕੇ ਭਰਮ ਫੈਲਾ ਰਹੇ ਹਨ। ਹੁਣ ਚੋਣ ਦਾ ਐਲਾਨ ਹੋਣ ਉਪਰੰਤ ਇਸ ਦਾ ਵਿਰੋਧ ਕਰਦੇ ਹੋਏ ਕੋਰਟ ਚਲੇ ਗਏ ਹਨ। ਹਰ ਚਾਰ ਸਾਲਾਂ ਵਿਚ ਹੋਣ ਵਾਲੀਆਂ ਡੀਐਸਜੀਐਮਸੀ ਦੀਆਂ ਆਮ ਚੋਣਾਂ ਵਿਚ ਸੰਗਤ ਵੋਟਾਂ ਪਾ ਕੇ ਮੈਂਬਰ ਚੁਣਦੀ ਹੈ। ਇਸ ਤੋਂ ਬਾਅਦ ਕਾਰਜਕਾਰੀ ਚੋਣਾਂ ’ਚ ਮੈਂਬਰਾਂ ਦੁਆਰਾ ਡੀਐਸਜੀਐਮਸੀ ਦੇ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement