
ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਵਿਚ ਦੋ ਇਮਾਰਤਾਂ ਢਹਿਣ ਦਾ ਹਾਦਸਾ ਹਲੇ ਠੰਡਾ ਵੀ ਨਹੀਂ ਹੋਇਆ ਜਿਥੇ ਕਈ ਪਰਿਵਾਰ ਅਫ਼ਸੋਸ ਵਿਚ ਹਨ
ਗਾਜ਼ੀਆਬਾਦ, ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਵਿਚ ਦੋ ਇਮਾਰਤਾਂ ਢਹਿਣ ਦਾ ਹਾਦਸਾ ਹਲੇ ਠੰਡਾ ਵੀ ਨਹੀਂ ਹੋਇਆ ਜਿਥੇ ਕਈ ਪਰਿਵਾਰ ਅਫ਼ਸੋਸ ਵਿਚ ਹਨ ਉਥੇ ਹੁਣ ਤਾਜ਼ਾ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ। ਗਾਜ਼ੀਆਬਾਦ ਦੇ ਮਸੂਰੀ ਇਲਾਕੇ ਤੋਂ ਇੱਕ ਉਸਾਰੀ ਅਧੀਨ ਇਮਾਰਤ ਦੇ ਢਹਿਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 10 - 11 ਲੋਕ ਮਲਬੇ ਦੇ ਹੇਠਾਂ ਦਬੇ ਹੋਏ ਹਨ।
Building collapses in Ghaziabadਦੱਸ ਦਈਏ ਕਿ ਘਟਨਾ ਮਸੂਰੀ ਦੇ ਮਿਸਲਗੜੀ ਇਲਾਕੇ ਦੀ ਹੈ। 'ਡਾਸਨਾ ਰੇਲਵੇ ਓਵਰਬ੍ਰਿਜ' ਦੇ ਕੋਲ ਇਹ 5 ਮੰਜ਼ਿਲਾ ਇਮਾਰਤ ਗਿਰੀ ਹੈ ਅਤੇ ਮਲਬੇ ਵਿਚ ਕਈ ਮਜਦੂਰਾਂ ਦੇ ਦਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਦਕਿ ਹਾਦਸੇ ਦੇ ਤੁਰਤ ਬਾਅਦ 5 ਲੋਕਾਂ ਨੂੰ ਸੁਰਖਿਅਤ ਕੱਢ ਲਿਆ ਗਿਆ ਹੈ ਜਿਸ ਵਿਚ 2 ਬੱਚੇ ਸ਼ਾਮਿਲ ਹਨ। ਮਲਬੇ ਵਿਚੋਂ ਬਾਹਰ ਕੱਢੀ ਗਈ ਗੀਤਾ ਨਾਮ ਦੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਅਤੇ 8 ਸਾਲ ਦੇ ਬੱਚੇ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਅੰਦਰ ਫਸਿਆ ਹੋਇਆ ਹੈ।
Building collapses in Ghaziabadਦੱਸਣਯੋਗ ਹੈ ਕਿ ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਵਿਚ ਮੰਗਲਵਾਰ ਨੂੰ ਰਾਤ ਨੂੰ ਕਰੀਬ 9 ਵਜੇ ਦੋ ਇਮਾਰਤਾਂ ਮਿੱਟੀ 'ਚ ਮਿਲ ਗਈਆਂ ਹਨ, ਜਿਸ ਵਿਚ ਤਕਰੀਬਨ 4 ਦਿਨ ਤੱਕ ਚਲੇ ਬਚਾਅ ਕਾਰਜ ਤੋਂ ਬਾਅਦ 10 ਲਾਸ਼ਾਂ ਕੱਢੀਆਂ ਗਈਆਂ। ਇੰਨੀ ਵੱਡੀ ਘਟਨਾ ਤੋਂ ਬਾਅਦ ਗ੍ਰੇਟਰ ਨੋਇਡਾ ਵਿਚ ਲਗਾਤਾਰ ਚੱਲ ਰਹੇ ਗ਼ੈਰਕਾਨੂੰਨੀ ਉਸਾਰੀ ਦੇ ਕੰਮਾਂ ਉੱਤੇ ਰੋਕ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ਨੀਵਾਰ ਸਵੇਰੇ ਨੋਇਡਾ ਦੇ ਸੈਕਟਰ 63 ਤੋਂ ਇੱਕ ਉਸਾਰੀ ਅਧੀਨ ਇਮਾਰਤ ਦੀ ਦੀਵਾਰ ਗਿਰਨ ਦੀ ਖ਼ਬਰ ਪ੍ਰਾਪਤ ਹੋਈ ਸੀ, ਜਿਸ ਵਿਚ 2 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ।
Building collapses in Ghaziabadਉਥੇ ਹੀ, ਸ਼ਨੀਵਾਰ ਨੂੰ ਦਿਨ ਵਿਚ ਸੀਲ ਕੀਤੀ ਗਈ ਇੱਕ ਇਮਾਰਤ ਸ਼ਾਮ ਤੱਕ ਬਿਲਕੁਲ ਝੁਕ ਗਈ ਅਤੇ ਜਲਦੀ ਤੋਂ ਜਲਦੀ 16 ਪਰਿਵਾਰਾਂ ਨੂੰ ਉਸ ਇਮਾਰਤ ਵਿਚੋਂ ਸ਼ਿਫਟ ਕਰਵਾਇਆ ਗਿਆ ਸੀ। ਗਾਜ਼ੀਆਬਾਦ ਇਮਾਰਤ ਹਾਦਸੇ ਵਿਚੋਂ ਫਿਲਹਾਲ ਕਿਸੇ ਦੇ ਮਾਰੇ ਜਾਣ ਦੀ ਪੁਸ਼ਟੀ ਕਿਸੇ ਵੀ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ ਹੈ। ਬਚਾਅ ਦਲ ਦੇ ਕਰਮਚਾਰੀਆਂ ਵੱਲੋਂ ਮਲਬੇ ਹੇਠਾਂ ਦਬੇ ਹੋਏ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
Building collapses in Ghaziabad