ਗੁਰੂ ਤੇਗ਼ ਬਹਾਦਰ ਕਾਲਜ 'ਚ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ
Published : Jul 22, 2018, 10:10 am IST
Updated : Jul 22, 2018, 10:10 am IST
SHARE ARTICLE
Manjit Singh GK Addressing Media
Manjit Singh GK Addressing Media

ਦਿੱਲੀ ਗੁਰਦਵਾਰਾ ਕਮੇਟੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਕਿੱਤਾਮੁਖੀ ਕੋਰਸ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਾਸਤੇ ਕਾਲਜ ਚ ਦੀਨ....

ਨਵੀਂ ਦਿੱਲੀ,  ਦਿੱਲੀ ਗੁਰਦਵਾਰਾ ਕਮੇਟੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਕਿੱਤਾਮੁਖੀ ਕੋਰਸ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਾਸਤੇ ਕਾਲਜ ਚ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਕਾਇਮ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਲਜ ਚੇਅਰਮੈਨ ਤਰਲੋਚਨ ਸਿੰਘ ਨੇ ਕੋਰਸਾਂ ਦੀ ਸ਼ੁਰੂਆਤ ਅਹਿਮ ਦਸਿਆ।

ਉਨ੍ਹਾਂ ਦਸਿਆ ਕਿਹਾ ਦਿੱਲੀ ਯੂਨੀਵਰਸਿਟੀ ਦੇ ਇੱਕੋ-ਇਕ ਕਾਲਜ ਦੇ ਤੌਰ 'ਤੇ ਖਾਲਸਾ ਕਾਲਜ ਨੂੰ ਕੌਸ਼ਲ ਕੇਂਦਰ ਸਥਾਪਤ ਕਰਨ ਦਾ ਮੌਕਾ ਮਿਲਿਆ ਹੈ। 5 ਗ੍ਰੈਜੂਏਟ ਅਤੇ 4 ਪੋਸਟ ਗ੍ਰੈਜੂਏਟ ਕੋਰਸ/ਡਿਗਰੀ ਲਈ ਕੌਸ਼ਲ ਕੇਂਦਰ ਨੂੰ ਅਧਿਕਾਰਕ ਕੀਤਾ ਗਿਆ ਹੈ। ਜਿਸ 'ਚ ਮਲਟੀਮੀਡੀਆ, ਫੌਰੇਂਸਿਕ ਸਾਇੰਸ, ਮਾਸ-ਮੀਡੀਆ, ਕੰਪਿਊਟਰ ਸਾਇੰਸ ਸਣੇ ਈ-ਟੈਕਸਟੇਸ਼ਨ ਅਤੇ ਈ-ਅਕਾਉਂਟਿਗ ਵਰਗੇ ਮਹੱਤਵਪੂਰਣ ਵਿਸ਼ੇ ਹਨ। ਗ੍ਰੈਜੂਏਟ ਮਲਟੀਮੀਡੀਆ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਨੀਮੇਟਰ, ਵੈਬਸਾਈਟ ਡਿਜਾਈਨ, ਈ-ਐਡੀਟਰ, ਔਡੀਓ-ਵੀਡੀਓ ਐਡੀਟਰ, ਵਰਗੇ ਮਹੱਤਵਪੂਰਣ ਖੇਤਰਾਂ 'ਚ ਕਾਰਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।

ਪੋਸਟ ਗ੍ਰੈਜੂਏਟ ਮਲਟੀਮੀਡੀਆ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਚੰਗੇ ਪਬਲਿਕੇਸ਼ਨ ਹਾਊਸ 'ਚ ਕਾਰਜ ਕਰਨ ਦੀ ਪਹਿਲ ਮਿਲੇਗੀ। ਮਾਸ-ਮੀਡੀਆ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੀਡੀਆ ਹਾਊਸ  ਦੇ ਨਾਲ ਨਿਜੀ ਕੰਪਨੀਆਂ 'ਚ ਜਨਸੰਪਰਕ ਅਧਿਕਾਰੀ  ਦੇ ਤੌਰ 'ਤੇ ਕੰਮ ਕਰਨ ਦੀ ਰਾਹ ਪ੍ਰਾਪਤ ਹੋਵੇਗੀ। ਇਸ ਦੇ ਨਾਲ ਹੀ ਕੰਪਿਊਟਰ ਸਾਇੰਸ, ਈ-ਟੇਕਸਟੇਸ਼ਨ ਅਤੇ ਈ-ਅਕਾਉਂਟਿਗ ਦੇ ਵਿਦਿਆਰਥੀ ਡਾਟਾ ਇੰਟਰੀ ਦੇ ਨਾਲ ਬੈਂਕ ਅਤੇ ਬੀਮਾ ਖੇਤਰ 'ਚ ਆਪਣੀ ਕਿਸਮਤ ਆਜਮਾ ਸਕਦੇ ਹਨ।

ਦਿੱਲੀ ਕਮੇਟੀ ਵਲੋਂ ਜਾਰੀ ਬਿਆਨ ਚ ਜੀ.ਕੇ. ਨੇ ਕਿਹਾ ਕਿ ਅਜੋਕੇ ਡਿਜਿਟਲ ਯੁੱਗ 'ਚ ਪੜਾਈ  ਦੇ ਨਾਲ ਵਿਦਿਆਰਥੀਆਂ ਦਾ ਹੁਨਰਮੰਦ ਹੋਣਾ ਜ਼ਰੂਰੀ ਹੈ। ਜੀ.ਕੇ. ਨੇ ਇਹਨਾਂ 9 ਕੋਰਸਾਂ ਦੇ ਮਾਧਿਅਮ ਨਾਲ ਲਗਭਗ 500 ਸੀਟਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਧੇਰੇ ਪ੍ਰਾਪਤ ਹੋਣ ਦਾ ਦਾਅਵਾ ਕਰਦੇ ਹੋਏ ਤਕਨੀਕ ਅਤੇ ਰੋਜਗਾਰ ਸਿਰਜਣ ਦੀ ਨਜ਼ਰ ਨਾਲ ਖਾਲਸਾ ਕਾਲਜ ਦੀ ਪ੍ਰਾਪਤੀ ਨੂੰ ਕ੍ਰਾਂਤੀਵਾਦੀ ਪਹਿਲ ਦੱਸਿਆ। 

Manjeet Singh GKManjeet Singh GK

ਜੀ.ਕੇ. ਨੇ ਕਿਹਾ ਕਿ ਕਾਲਜ 'ਚ ਸਥਾਪਿਤ ਗੁਰੂ ਅੰਗਦ ਦੇਵ ਜੀ ਟੀਚਰ ਲਰਨਿੰਗ ਸੈਂਟਰ ਨੂੰ ਰਸਾਇਣ ਵਿਗਿਆਨ ਦੇ ਕੌਮੀ ਸਾਧਨ ਕੇਂਦਰ ਦੇ ਤੌਰ 'ਤੇ ਮਾਨਤਾ ਮਿਲਣ ਉਪਰੰਤ ਹੁਣ ਕਿੱਤਾਮੁੱਖੀ ਕੋਰਸਾਂ ਲਈ ਦਿੱਲੀ ਦੇ ਇੱਕੋ-ਇਕ ਕੌਸ਼ਲ ਕੇਂਦਰ ਵਜੋਂ ਚੁਣਿਆ ਜਾਣਾ ਕਮੇਟੀ ਦੇ ਅਦਾਰਿਆਂ ਦੀ ਕਾਬਲੀਅਤ ਦਾ ਨਮੂਨਾ ਹੈ।
ਇਸ ਸਬੰਧ 'ਚ ਜਰੂਰੀ ਢਾਂਚੇ ਦਾ ਨਿਰਮਾਣ ਕਰਕੇ ਇਸੇ ਵਿਦਿਅਕ ਵਰ੍ਹੇ ਤੋਂ ਉਕਤ ਕੋਰਸਾ ਨੂੰ ਸ਼ੁਰੂ ਕਰਨ ਦਾ ਜੀ.ਕੇ. ਨੇ ਐਲਾਨ ਕੀਤਾ।

ਸਿਰਸਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਦਿੱਲੀ 'ਚ ਕਾਲਜਾਂ ਦੀ ਕਮੀ ਹੈ, 90 ਫੀਸਦੀ ਅੰਕ ਲਿਆਉਣ ਵਾਲੇ ਬੱਚੇ ਵੀ ਕਈ ਵਾਰ ਮਨਮਰਜ਼ੀ ਦੇ ਕੋਰਸਾਂ 'ਚ ਦਾਖਿਲੇ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ 20 ਨਵੇਂ ਕਾਲਜ ਖੋਲਣ ਦਾ ਵਾਇਦਾ ਕੀਤਾ ਸੀ ਪਰ 1 ਕਾਲਜ ਵੀ ਨਹੀਂ ਖੋਲ ਪਾਇਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement