ਜੋ ਪੰਡਾਲ ਨਹੀਂ ਸੰਭਾਲ ਸਕਦੇ ਉਹ ਦੇਸ਼ ਕੀ ਸੰਭਾਲਣਗੇ: ਮਮਤਾ ਬੈਨਰਜੀ
Published : Jul 22, 2018, 1:15 am IST
Updated : Jul 22, 2018, 1:15 am IST
SHARE ARTICLE
Mamata Banerjee
Mamata Banerjee

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕੱਸਿਆ........

ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕੱਸਿਆ। ਉਨ੍ਹਾਂ ਨੇ ਮੋਦੀ ਦਾ ਨਾਮ ਲਏ  ਬਿਨਾਂ ਕਿਹਾ ਕਿ ਜੋ ਲੋਕ ਇੱਕ ਪੰਡਾਲ ਨਹੀਂ ਸੰਭਾਲ ਸਕਦੇ ਉਹ ਦੇਸ਼ ਕੀ ਸੰਭਾਲਨਗੇ।  ਦੱਸ ਦਈਏ ਕਿ ਮਿਦਨਾਪੁਰ ਰੈਲੀ ਹਾਦਸੇ ਵਿਚ 13 ਔਰਤਾਂ ਸਮੇਤ 90 ਲੋਕ ਜ਼ਖਮੀ ਹੋ ਗਏ ਸਨ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਆਮ ਚੋਣਾਂ ਇਕਲੀ ਲੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਅਤੇ ਇਸ ਦੀ ਸ਼ੁਰੂਆਤ ਬੰਗਾਲ ਤੋਂ ਹੀ ਹੋਵੇਗੀ।

ਉਨ੍ਹਾਂ ਕੇ ਕਿ ਭਾਜਪਾ ਸਿਰਫ 150 ਸੀਟਾਂ ਉੱਤੇ ਹੀ ਖਤਮ ਹੀ ਜਾਵੇਗੀ। ਉਨ੍ਹਾਂ ਸਖ਼ਤ ਸਗਬਦਾਂ ਵਿਚ ਕਿਹਾ ਕਿ 'ਅਸੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਉੱਤੇ ਜਿੱਤ ਦਰਜ ਕਰਾਂਗੇ। ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਭਾਜਪਾ ਦੇ ਖ਼ਿਲਾਫ਼ 15 ਅਗਸਤ ਤੋਂ ਬੀਜੇਪੀ ਹਟਾਓ, ਦੇਸ਼ ਬਚਾਓ ਮੁਹਿੰਮ ਦੀ ਸ਼ੁਰੁਆਤ ਕਰੇਗੀ। ਉਨ੍ਹਾਂ ਨੇ ਕਿਹਾ, ਸਾਰੇ ਦੇਸ਼ ਤੋਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।  ਮਮਤਾ ਨੇ ਕਿਹਾ ਕਿ ਉਹ ਲੋਕਾਂ ਵਿਚ ਤਾਲਿਬਾਨ ਵਰਗੇ ਹਾਲਾਤ ਪੈਦਾ ਕਰ ਰਹੇ ਹਨ। ਅੱਗੇ ਉਨ੍ਹਾਂ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਸੀਪੀਆਈ ਦੇ ਖਿਲਾਫ ਸਾਡੀ ਰਾਜਨੀਤਕ ਲੜਾਈ ਜਾਰੀ ਰਹੇਗੀ।

ਉਥੇ ਹੀ, ਦੂਜੇ ਪਾਸੇ ਰਾਜ ਵਿਚ ਵਿਕਾਸ ਦਾ ਕਾਰਜ ਵੀ ਜਾਰੀ ਰਹੇਗਾ। ਰੈਲੀ ਵਿਚ ਭਾਜਪਾ ਨੇਤਾ ਅਤੇ ਸਾਬਕਾ ਰਾਜ ਸਭਾ ਸੰਸਦ ਚੰਦਨ ਮਿਤਰਾ ਤ੍ਰਿਣਮੂਲ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸੀਪੀਐਮ ਦੇ ਸਾਬਕਾ ਸੰਸਦ ਮੋਈਨੁਲ ਹਸਨ, ਕਾਂਗਰਸ ਨੇਤਾ ਯਾਸਮਿਨ ਅਤੇ ਐਡਵੋਕੇਟ ਜਨਰਲ ਵਿਸ਼ਵਜੀਤ ਦੇਬ ਨੇ ਵੀ ਪਾਰਟੀ ਦੀ ਮੈਂਬਰੀ ਕਬੂਲ ਕੀਤੀ।  ਮਿੱਤਰਾ ਦੇ ਪਾਰਟੀ ਨਾਲ ਜੁੜਣ 'ਤੇ ਮਮਤਾ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਵਿਚ ਵੀ ਕੁੱਝ ਚੰਗੇ ਲੋਕ ਹਨ, ਜਿਨ੍ਹਾਂ ਦਾ ਉਹ ਆਦਰ ਕਰਦੇ ਹਨ ਪਰ ਕੁੱਝ ਲੋਕ ਅਜਿਹੇ ਹਨ ਜੋ ਗੰਦੀ ਰਾਜਨੀਤੀ ਕਰ ਰਹੇ ਹਨ।         (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement